WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਐਮ.ਪੀ ਤਿਵਾੜੀ ਨੇ ਪ੍ਰਧਾਨ ਮੰਤਰੀ ਅੱਗੇ ਰੱਖੀ ਲੋਕ ਸਭਾ ਹਲਕੇ ਵਿੱਚ ਫਾਰਮਾਸਿਊਟੀਕਲ ਪਾਰਕ ਬਣਾਉਣ ਦੀ ਮੰਗ

ਦਿੱਲੀ ਤੋਂ ਚੰਡੀਗੜ੍ਹ ਨੈਸਨਲ ਹਾਈਵੇ ‘ਤੇ ਐਲੀਵੇਟਿਡ ਰੋਡ ਬਣਾਈ ਜਾਵੇ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਗਸਤ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ ਤਿਵਾੜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਲੋਕ ਸਭਾ ਹਲਕੇ ਵਿੱਚ ਹਿਮਾਚਲ ਪ੍ਰਦੇਸ ਦੇ ਬੱਦੀ ਦੀ ਤਰਜ ‘ਤੇ ਫਾਰਮਾਸਿਊਟੀਕਲ ਪਾਰਕ ਸਥਾਪਤ ਕਰਨ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਰੁਜਗਾਰ ਦੇ ਨਵੇਂ ਮੌਕੇ ਮਿਲ ਸਕਣ। ਇਸ ਤਰ੍ਹਾਂ ਉਨ੍ਹਾਂ ਨੇ ਦਿੱਲੀ ਤੋਂ ਚੰਡੀਗਡ੍ਹ ਵੱਲ ਬਨੂੜ ਤੋਂ ਖਰੜ ਤੱਕ ਇਕ ਐਲੀਵੇਟਿਡ ਰੋਡ ਵੀ ਬਣਾਏ ਜਾਣ ਦੀ ਮੰਗ ਕੀਤੀ ਹੈ, ਜਿਸ ਨਾਲ ਇਲਾਕੇ ਚ ਟਰੈਫਿਕ ਦੀ ਸਮੱਸਿਆ ਦਾ ਹੱਲ ਹੋਵੇਗਾ। ਸੰਸਦ ਮੈਂਬਰ ਤਿਵਾੜੀ ਨੇ ਇਹ ਮੰਗਾਂ ਬੀਤੇ ਦਿਨੀਂ ਹੋਮੀ ਭਾਭਾ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਆਏ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਰੱਖੀਆਂ। ਇਸ ਤੋਂ ਇਲਾਵਾ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਲਾਕੇ ਨਾਲ ਸਬੰਧਤ ਇਨ੍ਹਾਂ ਮੰਗਾਂ ਨੂੰ ਵਿਸਥਾਰ ਵਿੱਚ ਪੇਸ਼ ਕੀਤਾ ਹੈ।ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਸੰਸਦ ਮੈਂਬਰ ਤਿਵਾੜੀ ਨੇ ਉਨ੍ਹਾਂ ਵੱਲੋਂ ਹਸਪਤਾਲ ਅਤੇ ਰਿਸਰਚ ਸੈਂਟਰ ਦਾ ਉਦਘਾਟਨ ਕੀਤੇ ਜਾਣ ਦਾ ਸਵਾਗਤ ਕੀਤਾ ਜਿਸਦਾ ਨੀਂਹ ਪੱਥਰ ਦਸੰਬਰ 2013 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਰੱਖਿਆ ਗਿਆ ਸੀ।
ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਹਲਕਾ ਬਾਰੇ ਦੱਸਿਆ ਕਿ ਇਹ ਬਹੁਤ ਵੱਡਾ ਲੋਕ ਸਭਾ ਹਲਕਾ ਹੈ, ਜਿਸ ਵਿੱਚ ਮੁਹਾਲੀ, ਰੂਪਨਗਰ, ਸਹੀਦ ਭਗਤ ਸਿੰਘ ਨਗਰ ਅਤੇ ਹੁਸ?ਿਆਰਪੁਰ ਖੇਤਰ ਸਾਮਲ ਹਨ। ਭੂਗੋਲਿਕ ਤੌਰ ‘ਤੇ ਇਹ ਪੰਜਾਬ ਦਾ ਸਭ ਤੋਂ ਵੱਡਾ ਲੋਕ ਸਭਾ ਹਲਕਾ ਹੈ। ਇਹ ਲੋਕ ਸਭਾ ਹਲਕਾ ਹਿਮਾਚਲ ਪ੍ਰਦੇਸ ਦੀ ਸਰਹੱਦ ਨਾਲ ਲੱਗਦੇ ਅਰਧ-ਪਹਾੜੀ ਖੇਤਰਾਂ ਨਾਲ ਘਿਰਿਆ ਹੋਇਆ ਹੈ ਅਤੇ ਸੂਬੇ ਦਾ ਇੱਕ ਪ੍ਰਮੁੱਖ ਉੱਤਰੀ ਹਿੱਸਾ ਹੈ।ਸੂਬੇ ਦੇ ਇਸ ਹਿੱਸੇ ਵਿੱਚ ਜਮੀਨ ਦਾ ਰਕਬਾ ਬਹੁਤ ਘੱਟ ਹੈ। ਔਸਤਨ ਇੱਕ ਕਿਸਾਨ ਕੋਲ ਇੱਕ ਤੋਂ 3 ਏਕੜ ਜਮੀਨ ਹੁੰਦੀ ਹੈ, ਜਿਸ ਕਾਰਨ ਗੁਜਾਰਾ ਕਰਨਾ ਹਮੇਸਾ ਇੱਕ ਚੁਣੌਤੀ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਸਮੇਂ ਦੇ ਬੀਤਣ ਨਾਲ ਹਿਮਾਚਲ ਪ੍ਰਦੇਸ ਦੇ ਬੱਦੀ ਵਿਖੇ ਵੱਡੇ ਪੱਧਰ ‘ਤੇ ਫਾਰਮਾਸਿਊਟੀਕਲ ਉਦਯੋਗ ਸਥਾਪਿਤ ਹੋ ਗਿਆ ਹੈ। ਬੱਦੀ ਵਿਸੇਸ ਤੌਰ ‘ਤੇ ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨਾਲ ਲੱਗਦਾ ਹੈ। ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਫਾਰਮਾਸਿਊਟੀਕਲ ਪਾਰਕ ਦੀ ਮਨਜੂਰੀ ਦੇਣ ਲਈ ਉਹ ਆਪ ਜੀ ਦੇ ਧੰਨਵਾਦੀ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਹਿਮਾਚਲ ਪ੍ਰਦੇਸ ਵਿੱਚ ਸਥਾਪਿਤ ਫਾਰਮਾਸਿਊਟੀਕਲ ਈਕੋਸਿਸਟਮ ਦਾ ਇੱਕ ਤਰਕਪੂਰਨ ਵਿਸਤਾਰ ਹੋਵੇਗਾ, ਜਿਸ ਨਾਲ ਖੇਤਰ ਵਿੱਚ ਰੁਜਗਾਰ ਦੇ ਮੌਕੇ ਪੈਦਾ ਹੋਣਗੇ।ਉਨ੍ਹਾਂ ਕਿਹਾ ਕਿ ਮੁਹਾਲੀ ਪੰਜਾਬ ਵਿੱਚ ਤੇਜੀ ਨਾਲ ਵਧ ਰਹੀ ਚੌਥੀ ਸਨਅਤੀ ਕ੍ਰਾਂਤੀ ਹੈ। ਇਸ ਕੜੀ ਵਿੱਚ ਚੌਥੀ ਉਦਯੋਗਿਕ ਕ੍ਰਾਂਤੀ ਨਾਲ ਸਬੰਧਤ ਸੂਚਨਾ ਤਕਨਾਲੋਜੀ, ਬਾਇਓਟੈਕਨਾਲੋਜੀ ਅਤੇ ਹੋਰ ਅਦਾਰੇ ਇਸ ਸਮੇਂ ਮੁਹਾਲੀ ਵਿੱਚ ਮੌਜੂਦ ਹਨ। ਜਿਸ ਕਾਰਨ ਉਹ ਆਪ ਜੀ ਦੇ ਧੰਨਵਾਦੀ ਹੋਣਗੇ, ਜੇਕਰ ਦਿੱਲੀ ਤੋਂ ਚੰਡੀਗੜ੍ਹ ਦੇ ਬਨੂੜ ਤੋਂ ਖਰੜ ਤੱਕ ਜਾਣ ਵਾਲੇ ਨੈਸਨਲ ਹਾਈਵੇ ਨੂੰ ਭਾਰਤ ਸਰਕਾਰ ਵੱਲੋਂ ਐਲੀਵੇਟਿਡ ਰੋਡ ਵਿੱਚ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ ਅਤੇ ਨੈਸਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਇਸਦਾ ਨਿਰਮਾਣ ਕਰਵਾਇਆ ਜਾਵੇਗਾ। ਐਲੀਵੇਟਿਡ ਰੋਡ ਨਾ ਸਿਰਫ ਮੁਹਾਲੀ ਏਅਰਪੋਰਟ ਰੋਡ ‘ਤੇ ਭੀੜ-ਭੜੱਕੇ ਨੂੰ ਘਟਾਏਗੀ, ਸਗੋਂ ਇਹ ਮੁਹਾਲੀ ਸਹਿਰ ਦੇ ਵਿਕਾਸ ਲਈ ਵੀ ਲਾਹੇਵੰਦ ਸਾਬਤ ਹੋਵੇਗੀ।ਜੇਕਰ ਇਹਨਾਂ ਦੋਹਾਂ ਮੰਗਾਂ ਨੂੰ ਜਲਦੀ ਤੋਂ ਜਲਦੀ ਮੰਨ ਲਿਆ ਜਾਵੇ ਅਤੇ ਉਹਨਾਂ ‘ਤੇ ਕਾਰਵਾਈ ਕੀਤੀ ਜਾਵੇ ਤਾਂ ਉਹ ਤੁਹਾਡੇ ਬਹੁਤ ਧੰਨਵਾਦੀ ਹੋਣਗੇ।

Related posts

ਬਿਜਲੀ ਮੰਤਰੀ ਨੇ ਆਗਾਮੀ ਝੋਨਾ ਸੀਜਨ ਲਈ ਲੋੜੀਂਦੇ ਕੋਲੇ ਅਤੇ ਬਿਜਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ

punjabusernewssite

ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ. ਦੇ ਸੱਤ ਕੈਡੇਟ ਐਨ.ਡੀ.ਏ. ਤੋਂ ਪਾਸ-ਆਊਟ ਹੋਏ

punjabusernewssite

ਹੁਸ਼ਿਆਰਪੁਰ ਦੇ ਅੱਧਾ ਦਰਜਨ ਤੋਂ ਜ਼ਿਆਦਾ ਮੌਜੂਦਾ ਅਤੇ ਸਾਬਕਾ ਕੌਂਸਲਰ ਹੋਏ ‘ਆਪ’ ਵਿੱਚ ਸ਼ਾਮਲ

punjabusernewssite