ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 15 ਦਸੰਬਰ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਾਈ ਪਾਵਰ ਪਰਚੇਜ ਕਮੇਟੀ ਵਿਚ ਪਾਵਰ, ਸਿਖਿਆ, ਮਹਿਲਾ ਅਤੇ ਬਾਲ ਵਿਕਾਸ, ਪੁਲਿਸ, ਖੁਰਾਕ ਅਤੇ ਸਪਲਾਈ ਵਿਭਾਗ ਸਮੇਤ ਕਈ ਵਿਭਾਗਾਂ ਦੀ ਲਗਭਗ 663 ਕਰੋੜ ਰੁਪਏ ਦੀ ਰਕਮ ਦੀ 18 ਖਰੀਦ ਪ੍ਰਕ੍ਰਿਆ ਨੂੰ ਮੰਜੂਰੀ ਦਿੱਤੀ ਗਈ। ਮੁੱਖ ਮੰਤਰੀ ਅੱਜ ਇੱਥੇ ਹਾਈ ਪਾਵਰ ਪਰਚੇਜ ਕਮੇਟੀ ਦੀ ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਮੀਟਿੰਗ ਵਿਚ ਸਿਖਿਆ ਮੰਤਰੀ ਕਵਰ ਪਾਲ, ਟ?ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਬਿਜਲੀ ਮੰਤਰੀ ਰਣਜੀਤ ਸਿੰਘ, ਖੇਤੀਬਾੜੀ ਮੰਤਰੀ ਜੇਪੀ ਦਲਾਲ, ਕਿਰਤ ਮੰਤਰੀ ਅਨੁਪ ਧਾਨਕ, ਵਧੀਕ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਡਾ. ਮਹਾਵੀਰ ਸਿੰਘ, ਆਨੰਦ ਮੋਹਨ ਸ਼ਰਣ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਬਿਜਲੀ ਨਿਗਮਾਂ ਦੇ ਚੇਅਰਮੈਨ ਪੀ ਕੇ ਦਾਸ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਹਾਈ ਪਾਵਰ ਪਰਚੇਜ ਕਮੇਟੀ ਵਿਚ ਅਗਾਮੀ ਸਿਖਿਆ ਸੈਸ਼ਨ ਲਈ ਪਹਿਲੀ ਤੋਂ 5ਵੀਂ ਕਲਾਸ 6 ਤੋਂ 8ਗੀਂ ਤਕ ਦੇ ਵਿਦਿਆਰਥੀਆਂ ਲਈ ਕਿਤਾਬਾਂ ਖਰੀਦਣ ਤੋਂ ਇਲਾਵਾ ਪਲੇਵੇ ਸਕੂਲ ਵਿਚ ਛੋਟੇ ਬੱਚਿਆਂ ਲਈ ਖਿਡੌਣੇ ਅਤੇ ਕਿਤਾਬਾਂ ਖਰੀਦਣ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ, ਖੇਤੀਬਾੜੀ ਵਿਭਾਗ, ਸਿੰਚਾਈ ਵਿਭਾਗ ਲਈ 152 ਬੋਲੇਰੋ ਗੱਡੀਆਂ ਨੂੰ ਖਰੀਦਣ ਅਤੇ ਖੁਰਾਕ ਅਤੇ ਸਪਲਾਈ ਵਿਭਾਗ ਲਈ ਫੋਟੀਫਾਇਡ ਚਾਵਲ ਦੀ ਖਰੀਦ ਦੀ ਵੀ ਮੰਜੂਰੀ ਪ੍ਰਦਾਨ ਕੀਤੀ ਗਈ ਹੈ। ਮੀਟਿੰਗ ਵਿਚ ਕੀਤੀ ਗਈ ਖਰੀਦ ਨਾਲ ਸਰਕਾਰ ਨੂੰ ਲਗਭਗ 20-22 ਕਰੋੜ ਰੁਪਏ ਦੀ ਬਚੱਤ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾ ਹਾਈ ਪਾਵਰ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਸਿੱਧੇ ਰੂਪ ਨਾਲ ਵਿਕਰੇਤਾਵਾਂ ਨਾਲ ਗਲਬਾਤ ਕਰ ਕੇ ਪੂਰੀ ਪਾਰਦਰਸ਼ਿਤਾ ਅਤੇ ਇਮਾਨਦਾਰੀ ਦੇ ਨਾਲ ਕਾਰਜ ਕੀਤਾ ਜਾਂਦਾ ਹੈ। ਮੀਟਿੰਗ ਵਿਚ ਸਬੰਧਿਤ ਵਿਭਾਗਾਂ ਦੇ ਮੰਤਰੀ ਤੇ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੁੰਦੇ ਹਨ। ਹਰ ਤਰ੍ਹਾ ਦੀ ਨੈਗੋਸ਼ਇਏਸ਼ਨ ਵਿਚ ਵੈਂਡਰਾਂ ਨਾਲ ਗਲਬਾਤ ਕਰ ਕੇ ਬਾਜਾਰ ਅਤੇ ਪਿਛਲੀ ਖਰੀਦ ਦੀ ਤੁਲਣਾ ਕਰ ਕੇ ਹੀ ਫੈਸਲਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਨਤਾ ਦਾ ਪੈਸਾ ਹੈ ਇਸ ਦੀ ਸਹੀ ਵਰਤੋ ਹੋਵੇ ਅਤੇ ਸਰਕਾਰ ਨੂੰ ਵੀ ਕਿਸੇ ਤਰ੍ਹਾ ਦਾ ਨੁਕਸਾਨ ਨਾ ਚੁੱਕਣਾ ਪਵੇ। ਇਹ ਸਾਰੇ ਗਲ ਧਿਆਨ ਵਿਚ ਰੱਖ ਕੇ ਹੀ ਖਰੀਦ ਪ੍ਰਕ੍ਰਿਆ ਪੂਰੀ ਕੀਤੀ ਜਾਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਪਲਾਈ ਅਤੇ ਨਿਪਟਾਨ ਵਿਭਾਗ ਦੀ ਖਰੀਦ ਆਦਿ ਦਾ ਕਾਰਜ ਸਿੱਧ ਵਿੱਤ ਨਾਲ ਸਿਧਾ ਜੁੜਿਆ ਹੁੰਦਾ ਹੈ, ਇਸ ਲਈ ਸਪਲਾਈ ਅਤੇ ਨਿਪਟਾਨ ਵਿਭਾਗ ਨੂੰ ਵਿੱਤ ਵਿਭਾਗ ਨਾਲ ਜੋੜਿਆ ਗਿਆ ਹੈ।
Share the post "ਹਾਈ ਪਾਵਰ ਪਰਚੇਜ ਕਮੇਟੀ ਦੀ ਮੀਟਿੰਗ ਵਿਚ ਲਗਭਗ 663 ਕਰੋੜ ਦੇ ਖਰੀਦ ਕੰਮ ਨੂੰ ਮੰਜੂਰੀ – ਮਨੋਹਰ ਲਾਲ"