ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰੋਮਾਨਾ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਸੈਕਟਰ 7 ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਚੰਡੀਗੜ੍ਹ ਸੈਕਟਰ 3 ਸਥਿਤ ਪੁਲਿਸ ਵੱਲੋਂ ਕੀਤੀ ਗਈ ਸੀ। ਬੰਟੀ ਰੋਮਾਨਾ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਮਟੌਰ ਥਾਣਾ ਲਿਆਦਾ ਗਿਆ ਹੈ। ਬੰਟੀ ਰੋਮਾਨਾ ਨੇ ਸ਼ੋਸ਼ਲ ਮੀਡੀਆ ਪਲੇਟਫਾਰਮ ਉੱਤੇ ਇਕ ਜਾਲ੍ਹੀ ਵੀਡੀਓ ਸਾਂਝੀ ਕੀਤੀ ਗਈ ਸੀ।
ਜਿਸ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਹੁਣ ਇਸ ਵੀਡੀਓ ਨੂੰ ਲੈ ਕੇ ਗਾਇਕ ਕੰਵਰ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਵੀਡੀਓ ਸ਼ੇਅਰ ਕਰਕੇ ਕਿਹਾ ਕਿ ਵੀਡੀਓ ਜਾਅਲੀ ਅਤੇ ਸੰਪਾਦਿਤ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਨੇ ਬਦਲੀ ਹੋਈ ਆਡੀਓ ਨਾਲ ਇਸ ਨੂੰ ਬਣਾਇਆ ਹੈ। ਉਨ੍ਹਾਂ ਨੇ ਸਾਰਿਆਂ ਨੂੰ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਅਤੇ ਸਕਾਰਾਤਮਕਤਾ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ।
Strongly condemn the political vendetta unleashed against the Shiromani Akali Dal by CM @BhagwantMann by arresting party general secretary Parambans Singh Romana on trumped up charges. Aam Aadmi Party wants to suppress the voice of the opposition and deflect attention from the… pic.twitter.com/hIZ0A3H7zp
— Sukhbir Singh Badal (@officeofssbadal) October 26, 2023
Share the post "ਅਕਾਲੀ ਆਗੂ ਬੰਟੀ ਰੋਮਾਨਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਗਾਇਕ ਕੰਵਰ ਗਰੇਵਾਲ ਦਾ ਆਇਆ ਬਿਆਨ"