WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਅਕਾਲੀ ਦਲ-ਬਸਪਾ 17 ਤੋਂ 24 ਮਾਰਚ ਤੱਕ ਪੰਜਾਬ ਬਚਾਓ ਧਰਨੇ ਲਗਾਉਣਗੇ

ਧਰਨੇ ਹਲਕੇਵਾਰ ਲਗਾਏ ਜਾਣਗੇ ਤੇ ਪਾਰਟੀ ਐਸ ਡੀ ਐਮਜ਼ ਨੂੰ ਮੰਗ ਪੱਤਰ ਸੌਂਪੇਗੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਮਾਰਚ: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ 17 ਤੋਂ 24 ਮਾਰਚ ਤੱਕ ਪੰਜਾਬ ਬਚਾਓ ਪ੍ਰੋਗਰਾਮ ਤਹਿਤ ਧਰਨੇ ਲਗਾ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਹਰ ਫਰੰਟ ’ਤੇ ਫੇਲ੍ਹ ਹੋਣ ਅਤੇ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਜਾਣ ਵਿਰੁੱਧ ਰੋਸ ਪ੍ਰਗਟ ਕੀਤਾ ਜਾਵੇਗਾ। ਇਸ ਗੱਲ ਦਾ ਐਲਾਨ ਕਰਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਬਾਬਤ ਫੈਸਲਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਬਸਪਾ ਦੇ ਹਲਕਾ ਇੰਚਾਰਜਾਂ ਤੇ ਸੀਨੀਅਰ ਲੀਡਰਸ਼ਿਪ ਨਾਲ ਹੋਈ ਮੀਟਿੰਗ ਮਗਰੋਂ ਲਿਆ ਗਿਆ ਹੈ।ਡਾ. ਚੀਮਾ ਨੇ ਕਿਹਾ ਕਿ ਇਹ ਧਰਨੇ ਸਾਰੇ ਸੂਬੇ ਵਿਚ ਹਲਕੇਵਾਰ ਦਿੱਤੇ ਜਾਣਗੇ ਜਿਸ ਵਿਚ ’ਆਪ ਸਰਕਾਰ ਦਾ ਇਕ ਸਾਲ,ਪੰਜਾਬ ਦਾ ਕਰਤਾ ਬੁਰਾ ਹਾਲ’ ਨਾਅਰਾ ਵਰਤਿਆ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀਦਲ ਤੇ ਬਸਪਾ ਦੇ ਵਰਕਰ ਪ੍ਰੋਗਰਾਮ ਮੁਤਾਬਕ ਸੂਬੇ ਭਰ ਵਿਚ ਐਸ ਡੀ ਐਮਜ਼ ਨੂੰ ਮੰਗ ਪੱਤਰ ਸੌਂਪਣਗੇ ਜਿਹਨਾਂ ਵਿਚ ਆਪ ਸਰਕਾਰ ਦੇ ਰਾਜ ਵਿਚ ਪੰਜਾਬ ਨਾਲ ਹੋਏ ਅਨਿਆਂ ਨੂੰ ਉਜਾਗਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਆਪ ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਮਾਮਲੇ ’ਤੇ ਬੇਨਕਾਬ ਕਰਾਂਗੇ ਜੋ ਕਿ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ। ਇਸੇ ਤਰੀਕੇ ਅਕਾਲੀ ਵਰਕਰ ਇਹ ਦੱਸਣਗੇ ਕਿ ਕਿਵੇਂ ਗੈਂਗਸਟਰਵਾਦ ਵੱਧਣ ਅਤੇ ਫਿਰੌਤੀ ਸਭਿਆਚਾਰ ਦੇ ਕਾਰਨ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ।ਡਾ. ਚੀਮਾ ਨੇ ਕਿਹਾ ਕਿ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਸਮੇਤ ਔਰਤਾਂ ਤੇ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦੇ ਵਿਸਾਰ ਦਿੱਤੇ ਗਏ ਹਨ ਤੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਨਹੀਂ ਦਿੱਤੇ ਜਾ ਰਹੇ। ਉਹਨਾਂ ਕਿਹਾ ਕਿ ਇਸੇ ਤਰੀਕੇ ਅਨੁਸੂਚਿਤ ਜਾਤੀਆਂ ਨਾਲ ਹੋ ਰਹੇ ਵਿਤਕਰੇ ਨੂੰ ਉਜਗਾਰ ਕੀਤਾ ਜਾਵੇਗਾ ਤੇ ਇਹ ਵੀ ਦੱਸਿਆ ਜਾਵੇਗਾ ਕਿ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦੇ ਲਾਭ ਨਹੀਂ ਦਿੱਤੇ ਜਾ ਰਹੇ ਤੇ ਆਟਾ ਦਾਲ ਸਕੀਮ ਦੇ ਕਿੰਨੇ ਹਜ਼ਾਰ ਕਾਰਡ ਕੱਟ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਪਾਰਟੀ ਆਪ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਨਾਂ ’ਤੇ ਸਰਕਾਰੀ ਮੁਲਾਜ਼ਮਾਂ ਨੂੰ ਮੂਰਖ ਬਣਾਉਣ ਦੇ ਕੀਤੇ ਯਤਨ ਨੂੰ ਵੀਬੇਨਕਾਬ ਕਰੇਗੀ ਕਿਉਂਕਿ ਇਸ ਮਾਮਲੇ ’ਤੇ ਕੁਝ ਵੀ ਨਹੀਂ ਕੀਤਾ ਗਿਆ।ਡਾ. ਚੀਮਾ ਨੇ ਕਿਹਾ ਕਿ ਆਪ ਸਰਕਾਰ ਪੰਜਾਬ ਨੂੰ ਕੰਗਾਲੀ ਵੱਲ ਲਿਜਾ ਰਹੀ ਹੈ। ਉਹਨਾਂ ਕਿਹਾ ਕਿ ਬਜਟ ਸੈਸ਼ਨ ਵਿਚ ਅੰਕੜਿਆਂ ਦਾ ਹੇਰ ਫੇਰ ਕਰਨਾ ਇਹ ਸਾਬਤ ਕਰਦਾ ਹੈ ਕਿ ਆਪ ਸਰਕਾਰ ਲੋਕਾਂ ਦੀਆਂ ਮੁਸ਼ਕਿਲਾ ਹੰਲ ਲਈਗੰਭੀਰ ਨਹੀਂ ਹੈ ਬਲਕਿ ਜਨਤਾ ਦਾ ਪੈਸਾ ਪਾਰਟੀ ਦਾ ਨਾਂ ਉਭਾਰਨ ਵਾਸਤੇ ਬਰਬਾਦ ਕਰ ਰਹੀ ਹੈ।

Related posts

Side effect of AAP+CONG alliance: ਹਰਿਆਣਾ ਆਪ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਸ਼ੋਕ ਤੰਵਰ ਨੇ ਦਿੱਤਾ ਅਸਤੀਫਾ

punjabusernewssite

ਅਕਾਲੀ ਦਲ ਨੇ ਐਨ ਸੀ ਈ ਆਰ ਟੀ ਦੀਆਂ ਕਿਤਾਬਾਂ ਵਿਚ ਆਨੰਦਪੁਰ ਸਾਹਿਬ ਮਤੇ ਦੀ ਗਲਤ ਵਿਆਖਿਆ ਕਰਨ ਦੀ ਕੀਤੀ ਨਿਖੇਧੀ

punjabusernewssite

ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਨਵੀਂ ਵੈੱਬਸਾਈਟ ਜਾਰੀ

punjabusernewssite