ਸੁਖਜਿੰਦਰ ਮਾਨ
ਬਠਿੰਡਾ, 15 ਜੁਲਾਈ : 2019 ਦੌਰਾਨ ਅਧਿਆਪਕਾਂ ਵਲੋਂ ਕੀਤੇ ਸੰਘਰਸ਼ ਦੌਰਾਨ ਥਾਣਾ ਸਿਵਲ ਲਾਈਨ ਤੇ ਥਾਣਾ ਕੋਟਫੱਤਾ ਵਿੱਚ ਸਾਂਝਾ ਅਧਿਆਪਕ ਮੋਰਚੇ ਵਿੱਚ ਸ਼ਾਮਲ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵਿਰੁਧ ਦਰਜ ਪਰਚਿਆਂ ਨੂੰ ਰੱਦ ਕਰਵਾਉਣ ਸੰਬੰਧੀ ਅੱਜ ਅਧਿਆਪਕ ਆਗੂਆਂ ਦੀ ਸਥਾਨਕ ਟੀਚਰਜ਼ ਹੋਮ ਵਿਖੇ ਮੀਟਿੰਗ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ,ਜ਼ਿਲ੍ਹਾ ਜਨਰਲ ਸਕੱਤਰ ਜਸਵਿੰਦਰ ਸਿੰਘ ਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੇ ਦਸਿਆ ਕਿ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਖਿਲਾਫ਼,5178 ਅਧਿਆਪਕਾਂ ਨੂੰ ਰੈਗੂਲਰ ਕਰਵਾਉਣ ਪੜ੍ਹੋ ਪੰਜਾਬ ਦੇ ਚਲ ਰਹੇ ਪ੍ਰਾਜੈਕਟਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਥਾਣਾ ਕੋਟ ਫੱਤਾ ਵਿੱਚ ਤਤਕਾਲੀ ਜ਼ਿਲ੍ਹਾ ਸਿੱਖਿਆ ਅਫਸਰ ਹਰਦੀਪ ਸਿੰਘ ਤੱਗੜ ਦੇ ਬਿਆਨਾ ਉੱਪਰ ਮੋਰਚੇ ਦੇ 70 ਅਧਿਆਪਕ ਆਗੂਆਂ ’ਤੇ ਮਿਤੀ 22/2/2019 ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 342,353,186,506,148,149 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸੇ ਤਰ੍ਹਾਂ 25/2/2019 ਨੂੰ ਥਾਣਾ ਸਿਵਲ ਲਾਈਨ ਵਿੱਚ 6 ਅਧਿਆਪਕਾਂ ਆਗੂਆਂ ਸੁਮੇਤ ਲਗਭਗ 125 ਨਾਮਾਲੂਮ ਅਧਿਆਪਕਾਂ ’ਤੇ ਵੀ 283,168 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਉਕਤ ਪਰਚਿਆਂ ਸੰਬੰਧੀ ਪੁਲਿਸ ਪ੍ਰਸ਼ਾਸਨ ਵਲੋਂ ਉਸ ਸਮੇਂ ਅਧਿਆਪਕਾਂ ਨੂੰ ਜਾਣੂ ਨਹੀਂ ਕਰਵਾਇਆ ਗਿਆ ਪਰ ਪਿਛਲੇ ਦਿਨਾਂ ਦੋਹਾਂ ਥਾਣਿਆਂ ਵਿੱਚੋਂ ਐਫ.ਆਈ.ਆਰ. ਵਿੱਚ ਸ਼ਾਮਿਲ ਅਧਿਆਪਕਾਂ ਨੂੰ ਫੋਨ ਆਏ। ਜ਼ਿਲ੍ਹਾ ਆਗੂਆਂ ਨੇ ਕਿਹਾ ਕਿ ਪਰਚੇ ਰੱਦ ਕਰਵਾਉਣ ਲਈ ਆਉਣ ਵਾਲੀ 18 ਜੁਲਾਈ ਨੂੰ ਅਧਿਆਪਕਾਂ ਦਾ ਇੱਕ ਵੱਡਾ ਮਾਸ ਡੈਪੂਟੇਸ਼ਨ ਐੱਸ.ਐੱਸ.ਪੀ. ਬਠਿੰਡਾ ਨੂੰ ਮਿਲਗੇ ਤੇ ਜੇਕਰ ਝੂਠੇ ਪਰਚੇ ਰੱਦ ਨਾ ਹੋਏ ਤਾਂ ਸ਼ਹਿਰੀ ਬਠਿੰਡਾ ਦੇ ਐੱਮ.ਐੱਲ.ਏ. ਜਗਰੂਪ ਸਿੰਘ ਗਿੱਲ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਮੀਟਿੰਗ ਵਿਚ ਜ਼ਿਲ੍ਹਾ ਮੀਤ ਪ੍ਰਧਾਨ ਵਿਕਾਸ ਗਰਗ,ਪ੍ਰੈੱਸ ਸਕੱਤਰ ਗੁਰਪ੍ਰੀਤ ਖੇਮੂਆਣਾ,ਵਿੱਤ ਸਕੱਤਰ ਅਨਿਲ ਭੱਟ ਤੇ ਪ੍ਰਚਾਰ ਸਕੱਤਰ ਕੁਲਵਿੰਦਰ ਵਿਰਕ ਤੋਂ ਇਲਾਵਾ ਵੱਖ ਵੱਖ ਬਲਾਕਾਂ ਤੋਂ ਬਲਾਕ ਪ੍ਰਧਾਨ ਭੁਪਿੰਦਰ ਮਾਈਸਰਖਾਨਾ, ਰਣਦੀਪ ਕੌਰ ਖਾਲਸਾ, ਭੋਲਾ ਤਲਵੰਡੀ, ਬਲਕਰਨ ਕੋਟ ਸ਼ਮੀਰ, ਗੁਰਜਿੰਦਰ ਸਿੰਘ ਵੀ ਸ਼ਾਮਲ ਸਨ।
Share the post "ਅਧਿਆਪਕ ਜਥੇਬੰਦੀਆਂ ਦੇ ਆਗੂਆਂ ’ਤੇ ਪਾਏ ਕੇਸਾਂ ਨੂੰ ਰੱਦ ਕਰਵਾਉਣ ਲਈ ਹੋਈ ਮੀਟਿੰਗ"