ਸੁਖਜਿੰਦਰ ਮਾਨ
ਬਠਿੰਡਾ, 1 ਮਾਰਚ : ਜ਼ਿਲ੍ਹੇ ’ਚ ਅਪਰਾਧ ਨੂੰ ਠੱਲ ਪਾਉਣ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਸੀਆਈੲੈ ਸਟਾਫ਼ ਦੇ ਇੰਚਾਰਜ਼ ਅਤੇ ਦੋ ਸਟਾਫ਼ ਮੈਂਬਰਾਂ ਨੂੰ ਪੰਜਾਬ ਸਰਕਾਰ ਨੇ ਵਿਸੇਸ ਤਰੱਕੀ ਦਿੱਤੀ ਹੈ। ਅੱਜ ਇੱਥੇ ਇੰਨ੍ਹਾਂ ਦੇ ਤਰੱਕੀ ਵਾਲੇ ‘ਸਟਾਰ’ ਲਗਾਉਂਦਿਆਂ ਐਸ.ਐਸ.ਪੀ ਗੁਲਨੀਤ ਸਿੰਘ ਖ਼ੁਰਾਣਾ ਅਤੇ ਐਸ.ਪੀ ਡੀ ਅਜੈ ਗਾਂਧੀ ਨੇ ਵਧਾਈ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਸੀਆਈਏ ਵਿੰਗ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਵਿਸੇਸ ਉਪਲਬਧੀਆਂ ਹਾਸਲ ਕਰਦਾ ਰਹੇਗਾ। ਪੁਲਿਸ ਦੇ ਇੱਕ ਬੁਲਾਰੇ ਨੇ ਦਸਿਆ ਕਿ ਸੀਆਈਏ-1 ਵਿੰਗ ਦੇ ਇੰਚਾਰਜ਼ ਸਬ ਇੰਸਪੈਕਟਰ ਤਰਜਿੰਦਰ ਸਿੰਘ ਨੂੰ ਤਰੱਕੀ ਦੇ ਇੰਸਪੈਕਟਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਵਿੰਗ ਵਿਚ ਲੰਮੇ ਸਮੇਂ ਤੋਂ ਤੈਨਾਤ ਹੌਲਦਾਰ ਮਨਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਵੀ ਤਰੱਕੀ ਦਿੰਦਿਆਂ ਸਹਾਇਕ ਥਾਣੇਦਾਰ ਬਣਾਇਆ ਗਿਆ ਹੈ। ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਕਾਂਡ ਤੋਂ ਲੈ ਕੇ ਅੱਤਵਾਦੀ ਗਰੁੱਪਾਂ ਅਤੇ ਵੱਡੇ ਵੱਡੇ ਗੈਂਗਸਟਰਾਂ ਨੂੰ ਕਾਬੂ ਕਰਕੇ ਅਣਸੁਖਾਵੀਆਂ ਘਟਨਾ ਨੂੰ ਰੋਕਣ ਦੇ ਚੱਲਦੇ ਇਸ ਵਿੰਗ ਦੀ ਕਾਰਗੁਜ਼ਾਰੀ ਵਧੀਆਂ ਰਹੀ ਹੈ।
Share the post "ਅਪਰਾਧ ਨੂੰ ਠੱਲ ਪਾਉਣ ਵਾਲੇ ‘ਸੀਆਈਏ’ ਸਟਾਫ਼ ਦੇ ਇੰਚਾਰਜ਼ ਸਹਿਤ ਸਟਾਫ਼ ਨੂੰ ਦਿੱਤੀ ਵਿਸ਼ੇਸ ਤਰੱਕੀ"