ਸੁਖਜਿੰਦਰ ਮਾਨ
ਚੰਡੀਗੜ੍ਹ, 6 ਅਗਸਤ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਆਬਕਾਰੀ ਅਤੇ ਕਰਾਧਾਨ ਵਿਭਾਗ ਨੂੰ ਭਵਿੱਖ ਵਿਚ ਆਧੁਨਿਕ ਤਕਨੀਕ ਨਾਲ ਅਪਡੇਟ ਰੱਖਿਆ ਜਾਵੇਗਾ ਜਿਸ ਨਾਲ ਨਾ ਸਿਰਫ ਜੀਐਸਟੀ ਤੋਂ ਪ੍ਰਾਪਤ ਮਾਲ ਵਿਚ ਵਾਧਾ ਹੋਵੇਗਾ ਸਗੋ ਟੈਕਸ ਦੇਣ ਵਾਲੇ ਲੋਕਾਂ ਨੂੰ ਵੀ ਬਿਹਤਰ ਸੇਵਾਵਾਂ ਦਿੱਤੀਆਂ ਜਾ ਸਕਣਗੀਆਂ।
ਡਿਪਟੀ ਸੀਐਮ, ਜਿਨ੍ਹਾਂ ਦੇ ਕੋਲ ਆਬਕਾਰੀ ਅਤੇ ਕਰਾਧਾਨ ਵਿਭਾਗ ਦਾ ਕਾਰਜਭਾਰ ਵੀ ਹੈ, ਨੇ ਇਹ ਗਲ ਚੰਡੀਗੜ੍ਹ ਵਿਚ ਜੀਐਸਟੀ ਦੇ ਮਾਡਲ੍ਰ2 ਲਾਗੂ ਕੀਤੀ ਗਈ ਪ੍ਰਣਾਲੀ ਦਾ ਉਦਘਾਟਨ ਕਰਨ ਦੇ ਬਾਅਦ ਕਹੀ। ਇਸ ਮੌਕੇ ਤੇ ਉਨ੍ਹਾਂ ਨੇ ਇਸ ਮਾਡਲ ਨੂੰ ਤਿਆਰ ਕਰਨ ਵਾਲੀ ਆਈਟੀ ਟੀਮ ਤੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ। ਪੋ੍ਰਗ੍ਰਾਮ ਵਿਚ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਕਮਿਸ਼ਨਰ ਸ਼ੇਖਰ ਵਿਦਿਆਰਥੀ ਅਤੇ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।
ਡਿਪਟੀ ਮੁੱਖ ਮੰਤਰੀ ਨੇ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਜ ਦੇ ਜੀਐਸਟੀ ਮਾਡਲ੍ਰ1 ਨੂੰ ਬਦਲ ਕੇ ਮਾਡਲ੍ਰ2 ਦੀ ਨਵੀਂ ਪ੍ਰਣਾਲੀ ਵਿਚ ਬਦਲਾਅ ਕਰਨ ਨਾਲ ਵਿਭਾਗ ਦਾ ਕੰਮਕਾਜ ਪਹਿਲਾਂ ਦੀ ਤੁਲਣਾ ਵਿਚ ਹੁਣ ਵੱਧ ਆਧੁਨਿਕ, ਤੇਜ ਅਤੇ ਬਿਹਤਰ ਡੇਟਾ ਦੀ ਗੁਣਵੱਤਾ ਵਾਲਾ ਬਣ ਗਿਆ ਹੈ। ਉਨ੍ਹਾਂ ਨੇ ਘੱਅ ਸਮੇਂ ਵਿਚ ਚੰਗੇ ਢੰਗ ਨਾਲ ਕੰਮ ਕਰ ਕੇ ਮਾਡਲ੍ਰ2 ਨੂੰ ਸਫਲਤਾਪੂਰਵਕ ਲਾਗੂ ਕਰਨ ਦੇ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੌਜੁਦਾ ਤਕਨੀਕੀ ਯੁੱਗ ਵਿਚ ਵਿਭਾਗ ਦੇ ਨਾਲ੍ਰਨਾਲ ਹਰੇਕ ਕਰਮਚਾਰੀ ਤੇ ਅਧਿਕਾਰੀ ਨੂੰ ਵੀ ਨਵੀ੍ਰਨਵੀਂ ਤਕਨੀਕ ਨਾਲ ਅਪਡੇਟ ਰਹਿਣਾ ਪਵੇਗਾ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਟੈਕਸ ਸੁਧਾਰਾਂ ਨੂੰ ਲਾਗੂ ਕਰਨ ਵਿਚ ਹਰਿਆਣਾ ਮੋਹਰੀ ਰਾਜ ਰਿਹਾ ਹੈ। ਸਾਡਾ ਰਾਜ ਵੈਟ ਐਕਟ ਨੂੰ ਲਾਗੂ ਕਰਨ ਵਾਲਾ ਵੀ ਪਹਿਲਾ ਰਾਜ ਸੀ। ਨਵੀਂ ਅਤੇ ਬਿਤਹਰ ਪ੍ਰਣਾਲੀਆਂ ਨੂੰ ਅਪਨਾਉਣ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਸੂਬੇ ਨੈ ਹਾਲ ਹੀ ਵਿਚ ਜੀਐਸਟੀ ਦੇ ਲਾਗੂ ਕਰਨ ਦੇ ਮਾਡਲ੍ਰ2 ਮੋਡ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਹੁਣ ਨਵੀਂ ਪ੍ਰਣਾਲੀ ਦੀ ਪ੍ਰਕ੍ਰਿਆ ਪੂਰੀ ਹੋ ਚੁੱਕੀ ਹੈ ਅਤੇ ਸਾਰੇ ਅਧਿਕਾਰੀ ਹੂਣ ਜੀਐਸਟੀ ਐਨ ਵੱਲੋਂ ਵਿਕਸਿਤ ਬੀਓ੍ਰਵੇਬ ਪੋਰਟਲ ਤੇ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਦਸਿਆ ਕਿ ਆਬਕਾਰੀ ਅਤੇ ਕਰਾਧਾਨ ਵਿਭਾਗ ਦੇ ਕੰਪਿਊਟਰ ਅਤੇ ਹੋਰ ਸਮੱਗਰੀਆਂ ਨੂੰ ਆਧੁਨਿਕ ਤਕਨੀਕ ਵਿਚ ਬਦਲਿਆ ਜਾਵੇਗਾ, ਇਸ ਦੇ ਪਹਿਲਾਂ ਹੀ ਨਿਰਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਅਧਿਕਾਰੀਆਂ ਨੂੰ ਬਿਹਰਤੀਨ ਸਫਟਵੇਅਰ ਅਤੇ ਹਾਰਡਵੇਅਰਸਿਸਟਮ ਮਹੁਇਆ ਕਰਵਾਉਣਗੇ ਤਾਂ ਹੀ ਅਸੀਂ ਟੈਕਸਪੇਅਰ ਨੂੰ ਬਿਹਤਰੀਨ ਸੇਵਾਵਾਂ ਦੇ ਪਾਵਾਗੇ।