ਸੁਖਜਿੰਦਰ ਮਾਨ
ਬਠਿੰਡਾ, 5 ਫ਼ਰਵਰੀ : ਗੁਜਰਾਤ ਦੇ ਅਹਿਮਦਾਬਾਦ ਵਿਖੇ ਹੋਈ 30ਵੀਂ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ ਸਾਇੰਸ ਸਿਟੀ ਵਿਚ ਬਠਿੰਡਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜ਼ਾ ਦੀਆਂ ਗਿਆਰਵੀਂ ਜਮਾਤ ਮੈਡੀਕਲ ਦੀਆਂ ਵਿਦਿਆਰਥਣਾਂ ਸਿਮਰਨ ਕੌਰ ਤੇ ਅਰਸ਼ਦੀਪ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਅਤੇ ਬੀ ਪਲੱਸ ਗਰੇਡ ਪ੍ਰਾਪਤ ਕਰਕੇ ਸਕੂਲ ਅਤੇ ਬਠਿੰਡੇ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ। ਸਿਮਰਨ ਕੌਰ, ਅਰਸ਼ਦੀਪ ਕੌਰ ਤੇ ਗਾਈਡ ਅਧਿਆਪਕ ਬਲਜਿੰਦਰ ਸਿੰਘ ਲੈਕਚਰਾਰ ਬਾਇਓਲੋਜੀ ਨੇ ਪ੍ਰੋਜੈਕਟ ਪੌਦਿਆਂ ਦੀ ਕਾਪਰ ਧਾਰਨ ਸਮਰੱਥਾ ਦਾ ਤੁਲਨਾਤਮਕ ਅਧਿਐਨ ਤੇ ਤਿੰਨ ਮਹੀਨੇ ਕੰਮ ਕੀਤਾ ਤੇ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਚਿਲਡਰਨਜ਼ ਸਾਇੰਸ ਕਾਂਗਰਸ ’ਚ ਪ੍ਰਾਈਵੇਟ ਸਕੂਲ, ਕੇਂਦਰੀ ਵਿਦਿਆਲਿਆ, ਸੀ.ਬੀ.ਐਸ.ਈ. ਬੋਰਡ, ਆਈ.ਸੀ.ਐਸ.ਈ. ਬੋਰਡ ਦੇ ਵਿਦਿਆਰਥੀਆ ਨਾਲ ਮੁਕਾਬਲਾ ਕਰਦੇ ਹੋਏ ਪਿੰਡ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਨੈਸ਼ਨਲ ਪੱਧਰ ਤੇ ਨਾਮਣਾ ਖੱਟਿਆ।ਪ੍ਰਿੰਸੀਪਲ ਆਸ਼ੂ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਨੈਸ਼ਨਲ ਪੱਧਰ ਤੱਕ ਪਹੁੰਚਾਉਣ ਵਾਲੇ ਗਾਈਡ ਅਧਿਆਪਕ ਬਲਜਿੰਦਰ ਸਿੰਘ ਲੈਕਚਰਾਰ ਬਾਇਓਲੋਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਪ੍ਰਾਪਤੀ ਤੇ ਜਗਦੀਪ ਸਿੰਘ ਲੈਕਚਰਾਰ ਹਿਸਟਰੀ, ਰਾਕੇਸ਼ ਕੁਮਾਰ ਲੈਕਚਰਾਰ ਕੈਮਿਸਟਰੀ, ਰਜਨੀ ਗੁਪਤਾ ਲੈਕਚਰਾਰ ਫਿਜਿਕਸ, ਜਸਵਿੰਦਰ ਕੌਰ ਲੈਕਚਰਾਰ ਮੈਥ ਸਮੇਤ ਸਕੂਲ ਦੇ ਸਮੁੱਚੇ ਸਟਾਫ ਨੇ ਵਿਦਿਆਰਥੀ ਤੇ ਗਾਈਡ ਅਧਿਆਪਕ ਨੂੰ ਵਧਾਈ ਦਿੱਤੀ।
Share the post "ਅਹਿਮਦਾਬਾਦ ਨੈਸ਼ਨਲ ਚਿਲਡਰਨਜ਼ ਸਾਇੰਸ ਕਾਂਗਰਸ ’ਚ ਮਹਿਮਾ ਸਰਜਾ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੇ ਗੋਲਡ ਮੈਡਲ"