ਸੁਖਜਿੰਦਰ ਮਾਨ
ਬਠਿੰਡਾ, 21 ਅਕਤੂਬਰ : ਅੰਤਰਰਾਸ਼ਟਰੀ ਸ਼ੈੱਫ ਡੇ ਨੂੰ ਸਮਰਪਿਤ ਮਿੱਤਲ ਇੰਸਟੀਚਿਊਟ ਆਫ਼ ਹੌਸਪੀਟੈਲਿਟੀ ਮੈਨੇਜਮੈਂਟ ਵੱਲੋਂ ਕਰਵਾਏ ਗਏ ਖਾਣਾ ਪਕਾਉਣ ਦੇ ਮੁਕਾਬਲਿਆਂ ’ਚ ਵੱਖ ਵੱਖ ਸਕੂਲਾਂ, ਇੰਸਟੀਚਿਊਟਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਕੁਲ 21 ਟੀਮਾਂ ਨੇ ਹਿੱਸਾ ਲਿਆ। ਹੋਟਲ ਕੰਫਟ ਇੰਨ ਵਿਖੇ ਹੋਏ ਇਨ੍ਹਾਂ ਵੱਖ ਵੱਖ ਕੈਟਾਗਰੀਜ਼ ਦੇ ਮੁਕਾਬਲਿਆਂ ’ਚ ਡਾਇਰੈਕਟਰ ਮੈਡਮ ਸੁਨੀਤਾ ਮਿੱਤਲ ਤੋਂ ਇਲਾਵਾ ਨਗਰ ਨਿਗਮ ਕਮਿਸ਼ਨਰ ਬਿ੍ਰਕਰਮਜੀਤ ਸਿੰਘ ਸ਼ੇਰਗਿੱਲ ਅਤੇ ਹੋਟਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸਤੀਸ਼ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦੋਂ ਕਿ ਜੱਜਮੈਂਟ ਟੀਮ ਦੀ ਅਗਵਾਈ ਆਈਐੱਚਐੱਮ ਦੇ ਪਿ੍ਰੰਸੀਪਲ ਰਾਜਨੀਤ ਕੋਹਲੀ ਅਤੇ ਦਸ਼ਮੇਸ਼ ਸਕੂਲ ਦੇ ਡਾਇਰੈਕਟਰ ਤਸ਼ਵਿੰਦਰ ਸਿੰਘ ਮਾਨ ਵੱਲੋਂ ਕੀਤੀ ਗਈ। ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਮੋਲੀ ਆਹੂਜਾ ਨੇ ਬੈਸਟ ਕੇਟ ਡੈਕੋਰੇਸ਼ਨ ’ਚ ਪਹਿਲਾਂ ਸਥਾਨ ਪ੍ਰਾਪਤ ਕੀਤਾ। ਬੈਸਟ ਰਿਜ਼ਨਲ ਸਟਾਰਟਰ ਰੈਸਪੀ ਦੇ ਮੁਕਾਬਲੇ ’ਚ ਐਮਆਈਐੱਚਐੱਮ ਦੇ ਵਿਦਿਆਰਥੀ ਸੋਨੀਆ ਅਤੇ ਅਨੁਰਾਗ ਜੇਤੂ ਰਹੇ। ਇਸ ਮੌਕੇ ਮੈਡਮ ਸੁਨੀਤਾ ਮਿੱਤਲ ਨੇ ਦੱਸਿਆ ਕਿ ਖਾਣਾ ਬਣਾਉਣਾ ਵੀ ਇਕ ਕਲਾ ਹੈ ਅਤੇ ਅਜਿਹੇ ਮੁਕਾਬਲੇ ਲੋਕਾਂ ਨੂੰ ਚੰਗੇ ਖਾਣ ਪੀਣ ਪ੍ਰਤੀ ਉਤਸਾਹਿਤ ਕਰਦੇ ਹਨ। ਮੰਚ ਦਾ ਸੰਚਾਲਨ ਐੱਮਆਈਐੱਚਐੱਮ ਦੇ ਸੀਈਓ ਰਾਹੁਲ ਅਹੂਜਾ ਵੱਲੋਂ ਬਾਖੂਬੀ ਨਿਭਾਇਆ।
Share the post "ਅੰਤਰਰਾਸ਼ਟਰੀ ਸ਼ੈੱਫ ਡੇ ਨੂੰ ਸਮਰਪਿਤ ਐੱਮਆਈਐੱਚਐੱਮ ’ਚ ਖਾਣੇ ਬਣਾਉਣ ਦੇ ਮੁਕਾਬਲੇ ਆਯੋਜਿਤ"