ਫਰੀਦਾਬਾਦ ਤੋਂ 6,629 ਕਰੋੜ ਰੁਪਏ ਲਾਗਤ ਦੀ ਚਾਰ ਪਰਿਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ ਅਮਿਤ ਸ਼ਾਹ
ਸ਼ਾਹ ਦੇ ਫਰੀਦਾਬਾਦ ਦੌਰੇ ਦੀ ਤਿਆਰੀਆਂ ਪੂਰੀਆਂ, ਸੁਰੱਖਿਆ ਸਮੇਤ ਆਵਾਜਾਈ ਦੇ ਕੀਤੇ ਪੁਖਤਾ ਪ੍ਰਬੰਧ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 26 ਅਕਤੂਬਰ- ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ 27 ਅਕਤੂਬਰ ਨੂੰ ਫਰੀਦਾਬਾਦ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਸੂਬੇ ਦੀ ਵੱਖ-ਵੱਖ ਪਰਿਯੋਜਨਾਵਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਸ੍ਰੀ ਅਮਿਤ ਸ਼ਾਹ ਲਗਭਗ 6,629 ਕਰੋੜ ਰੁਪਏ ਲਾਗਤ ਦੀਆਂ ਪਰਿਯੋਜਨਾਵਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਇੰਨ੍ਹਾਂ ਵਿਚ 5,618 ਕਰੋੜ ਰੁਪਏ ਲਾਗਤ ਦੀ ਹਰਿਆਣਾ ਆਰਬਿਟਲ ਕੋਚ ਨਵੀਨੀਕਰਣ ਕਾਰਖਾਨੇ ਦਾ ਉਦਘਾਟਨ, 315 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਰੋਹਤਕ ਵਿਚ ਬਣੇ ਦੇਸ਼ ਦੇ ਪਹਿਲੇ ਸੱਭ ਤੋ. ਲੰਬੇ ਏਲੀਵੇਟਿਡ ਟ੍ਰੈਕ ਦਾ ਉਦਘਾਟਨ ਅਤੇ 106 ਕਰੋੜ ਰੁਪਏ ਦੀ ਲਾਗਤ ਦੇ ਹਰਿਆਣਾ ਪੁਲਿਸ ਰਿਹਾਇਸ਼ ਪਰਿਸਰ, ਭੌਂਡਸੀ ਦਾ ਉਦਘਾਟਨ ਸ਼ਾਮਿਲ ਹੈ। ਇਹ ਪ੍ਰੋਗ੍ਰਾਮ ਫਰੀਦਾਬਾਦ ਦੇ ਪਰੇਡ ਗਰਾਊਂਡ -12 ਵਿਚ ਪ੍ਰਬੁੰਧਿਤ ਕੀਤਾ ਜਾਵੇਗਾ। ਪ੍ਰੋਗ੍ਰਾਮ ਦੀ ਅਗਵਾਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਕਰਣਗੇ। ਇਸ ਦੌਰਾਨ ਕੇਂਦਰੀ ਰੇਲ ਅਤੇ ਸੰਚਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਣਵ, ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਕੇਂਦਰੀ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ੍ਰੀ ਕਿ੍ਰਸ਼ਣ ਪਾਲ ਗੁਰਜਰ ਦੀ ਮਾਣਯੋਗ ਮੌਜੂਦਗੀ ਰਹੇਗੀ। ਉੱਥੇ ਕੇਂਦਰ ਅਤੇ ਸੂਬੇਾ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਪ੍ਰੋਗ੍ਰਾਮ ਵਿਚ ਮੌਜੂਦ ਰਹਿਣਗੇ। ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਦੇ ਮੱਦੇਨਜਰ ਪ੍ਰਸ਼ਾਸਨ ਨੇ ਆਪਣੀ ਤਿਆਰੀਆਂ ਪੂਰੀ ਕਰ ਲਈਆਂ ਹਨ। ਫਰੀਦਾਬਾਦ ਸਮੇਤ ਨੇੜੇ ਦੇ ਜਿਲ੍ਹਿਆਂ ਵਿਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਫਰੀਦਾਬਾਦ ਵਿਚ 27 ਅਤੇ 28 ਅਕਤੂਬਰ ਨੂੰ ਭਾਰੀ ਵਾਹਨਾਂ ਦਾ ਪ੍ਰਵੇਸ਼ ਬੰਦ ਰਹੇਗਾ। ਕੁੱਝ ਰੂਟਾਂ ਦਾ ਡਾਇਵਰਸਲ ਵੀ ਕੀਤਾ ਗਿਆ ਹੈ। ਸੈਕਟਰ 12 ਰੈਲੀ ਸਥਾਨ ਅਤੇ ਸੂਰਜਕੁੰਡ ਚਿੰਤਨ ਕੈਂਪ ਦੇ ਚਲਦੇ ਪੁਲਿਸ ਸੁਰੱਖਿਆ ਵਧਾਈ ਗਈ ਹੈ।
Share the post "ਅੱਜ ਹਰਿਆਣਾ ਨੂੰ ਕਰੋੜਾਂ ਦੀ ਪਰਿਯੋਜਨਾਵਾਂ ਦੀ ਸੌਗਾਤ ਦੇਣਗੇ ਕੇਂਦਰੀ ਗ੍ਰਹਿ ਮੰਤਰੀ"