ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ 2 ਵਿੱਚ ਸਲਾਨਾ ਸਮਾਗਮ ‘ਯਫੋਰੀਆ ਭਾਗ-2 ’ ਬੜੀ ਧੂਮ-ਧਾਮ ਨਾਲ ਮਨਾਇਆ

0
8
145 Views

ਬਠਿੰਡਾ, 23 ਨਵੰਬਰ: ਸਥਾਨਕ ਸੁਸ਼ਾਂਤ ਸਿਟੀ 2 ਵਿਚ ਸਥਿਤ ਸਿਲਵਰ ਓਕਸ ਸਕੂਲ ਵੱਲੋਂ ਆਪਣਾ ਦੂਜਾ ਸਥਾਪਨਾ ਦਿਵਸ ’ਯਫੋਰੀਆ ਭਾਗ-2’ ਬੜੀ ਧੂਮਧਾਮ ਨਾਲ ਮਨਾਇਆ। ਇਸ ਸਮਾਗਮ ਦੇ ਦੂਜੇ ਦਿਨ ਦੇ ਪ੍ਰੋਗਰਾਮ ਦਾ ਵਿਸ਼ਾ –ਬੂੰਦ ਭਾਵ ਪਾਣੀ-ਜੀਵਨ ਦੀ ਮੁਢਲੀ ਜ਼ਰੂਰਤ ਥੀਮ ’ਤੇ ਕੇਂਦਰਿਤ ਸੀ । ਇਸ ਸਮਾਗਮ ਦਾ ਉਦੇਸ਼ ਪਾਣੀ ਸੰਰਕਸ਼ਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਵਾਤਾਵਰਣ ਦੀ ਰੱਖਿਆ ਲਈ ਲੋੜੀਂਦੇ ਉਪਾਅ ਕਰਨ ਦੀ ਯਾਦ ਦਿਵਾਉਣਾ ਸੀ। ਇਸ ਸ਼ਾਨਦਾਰ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸਿਲਵਰ ਓਕਸ ਸਕੂਲ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਚੇਅਰਮੈਨ ਇੰਦਰਜੀਤ ਸਿੰਘ ਬਰਾੜ, ਸਕੂਲ ਦੀ ਡਾਇਰੈਕਟਰ ਸ੍ਰੀਮਤੀ ਬਰਿੰਦਰ ਪਾਲ ਸੇਖੋਂ ਨੇ ਪ੍ਰੋਗਰਾਮ ਵਿਚ ਹਾਜ਼ਰੀ ਲਵਾ ਕੇ ਇਸ ਦੀ ਸ਼ੋਭਾ ਵਧਾਈ । ਰਿਤੇਸ਼ ਆਰਯਾ ਨੇ ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਆਪਣੀ ਹਾਜ਼ਰੀ ਲਵਾਈ।

ਇਹ ਵੀ ਪੜ੍ਹੋ ‘‘ਹਮ ਤੋਂ ਡੁਬੇ ਸਨਮ,ਸਾਥ ਤੁਮੇ ਵੀ ਲੈ ਡੂੰਬੇਗੇਂ’’:ਅਕਾਲੀ ਦਲ ਦੀ ਗੈਰ-ਮੌਜੂਦਗੀ ਨੇ ਕੀਤਾ ਕਾਂਗਰਸ ਦਾ ਨੁਕਸਾਨ!

ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਦੁਆਰਾ ਘੜੇ ਵਿੱਚ ਪਾਣੀ ਪਾ ਕੇ ਪਾਣੀ ਬਚਾਉਣ ਦਾ ਸੰਦੇਸ਼ ਨਾਲ ਕੀਤੀ ਗਈ। ਦੂਜੇ ਦਿਨ ਦੇ ਇਸ ਪ੍ਰੋਗਰਾਮ ‘ਬੂੰਦ ’ ਦਾ ਆਰੰਭ ‘ਸ਼ਿਵ ਵੰਦਨਾ’ ਨਾਲ ਕੀਤਾ ਗਿਆ। ਇਸ ਵਿੱਚ ਤੀਜੀ ਤੋਂ ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਪਾਣੀ ਦੀ ਕਿੱਲਤ ਨੂੰ ਦਰਸਾਉਂਦਾ ਹੋਇਆ ਨਾਟਕ ,ਪਾਣੀ ਦੇ ਜਨਮ ਤੋਂ ਲੈ ਕੇ ਉਸਦੇ ਰੰਗ ,ਸਾਧਨ ਅਤੇ ਘਾਟ ਦੇ ਵੱਖ-ਵੱਖ ਪੜਅ ਪੇਸ਼ ਕੀਤੇ ਗਏ । ਸਾਰੀਆਂ ਪੇਸ਼ਕਾਰੀਆਂ ਨੇ ‘ਬੂੰਦ’ ਦੀ ਮਹੱਤਤਾ ਨੂੰ ਦਰਸਾਇਆ ਕਿ ਕਿਵੇਂ ਬੂੰਦ ਭਾਵ ਪਾਣੀ ਦੀ ਹੋਂਦ ਖਤਰੇ ਵਿਚ ਹੈ ਅਤੇ ਸਭ ਨੂੰ ਮਿਲ ਕੇ ਇਸ ਨੂੰ ਖਤਮ ਹੋਣ ਤੋਂ ਬਚਾਉਣਾ ਚਾਹੀਦਾ ਹੈ । ‘ਭੰਗੜਾ ਬਲੇਜ਼ ’ ਨੇ ਦਰਸ਼ਕਾਂ ਦੁਆਰਾ ਖੜ੍ਹੀਆਂ ਤਾੜੀਆਂ ਪ੍ਰਾਪਤ ਕੀਤੀਆਂ। ਪ੍ਰੋਗਰਾਮ ਦੇ ਅੰਤ ਵਿੱਚ ਦਰਸ਼ਕਾਂ ਦੁਆਰਾ ਪਾਣੀ ਵਿਅਰਥ ਨਾ ਗੁਆਉਣ ਦੀ ਸਹੁੰ ਚੁਕਾਈ ਗਈ ਅਤੇ ਪਾਣੀ ਦੀ ਵਰਤੋਂ ਹਮੇਸ਼ਾ ਸੰਯਮ ਨਾਲ ਕਰਨ ਦਾ ਵਾਅਦਾ ਲਿਆ ਗਿਆ 9 ਵਿਦਿਆਰਥੀਆਂ ਦੁਆਰਾ ’ਬੂੰਦ ’ ਭਾਵ ਪਾਣੀ ਦੇ ਸਫ਼ਰ ਨੂੰ ਬਹੁਤ ਸੁਚੱਜੇ ਤਰੀਕੇ ਨਾਲ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ Punjab by election results: ਮਨਪ੍ਰੀਤ ਬਾਦਲ ਸਹਿਤ ਤਿੰਨ ਹਲਕਿਆਂ ’ਚ ਭਾਜਪਾ ਉਮੀਦਵਾਰਾਂ ਦੀ ਜਮਾਨਤ ਹੋਈ ਜਬਤ

ਇਸ ਲਈ ਬੱਚਿਆਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ। ਮੁੱਖ ਮਹਿਮਾਨ ਸ੍ਰੀਮਾਨ ਰਿਤੇਸ਼ ਆਰਯਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਸਾਡੀ ਮੁਢਲੀ ਲੋੜ ਹੈ। ਅਜੋਕੇ ਜੀਵਨ ਵਿਚ ਪਾਣੀ ਦੀ ਹੋਂਦ ਖਤਰੇ ਵਿਚ ਹੈ ਅਤੇ ਸਾਨੂੰ ਮਿਲ ਕੇ ਇਸਨੂੰ ਬਚਾਉਣ ਦੀ ਕੋਸਿਸ਼ ਕਰਨੀ ਚਾਹੀਦੀ ਹੈ9 ਉਹਨਾਂ ਨੇ ਸਕੂਲ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ ਪਾਣੀ ਜਿਹੇ ਨਾਜ਼ੁਕ ਵਿਸ਼ੇ ਨੂੰ ਚੁਣ ਕੇ ਸਮਾਜ ਅਤੇ ਦਰਸ਼ਕਾਂ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਹੈ। ਪ੍ਰੋਗਰਾਮ ਦੌਰਾਨ ਸਕੂਲ ਦੀ ਸਲਾਨਾ ਰਿਪੋਰਟ ਪੜ੍ਹੀ ਗਈ, ਜਿਸ ਵਿੱਚ ਸਕੂਲ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ, ਵਿੱਦਿਅਕ ਖੇਤਰ ਵਿੱਚ ਪ੍ਰਾਪਤੀਆਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਵੱਲੋਂ ਵਿਦਿਆਰਥੀਆਂ ਦੁਆਰਾ ਕੀਤੇ ਸ਼ਾਨਦਾਰ ਪ੍ਰਦਰਸ਼ਨ ਅਤੇ ਅਧਿਆਪਕਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

LEAVE A REPLY

Please enter your comment!
Please enter your name here