ਸੁਖਜਿੰਦਰ ਮਾਨ
ਬਠਿੰਡਾ, 8 ਫਰਵਰੀ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਵੱਲੋਂ ਐਵਰੈਸਟ ਬੈਟਰ ਕਿਚਨ ਕਲੀਨਰੀ ਚੈਲੇਂਜ ਸੀਜ਼ਨ 4 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਵਰੈਸਟ ਦੇ ਹੈੱਡ ਮੀਡੀਆ ਸ਼੍ਰੀ ਸ਼ਿਵਦਾਸ ਨਾਇਰ ਅਤੇ ਬੈਟਰ ਕਿਚਨ ਮੈਗਜ਼ੀਨ ਦੇ ਪ੍ਰਕਾਸ਼ਕ ਸ਼੍ਰੀਮਤੀ ਏਕਤਾ ਭਾਰਗਵ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਚ ਪੰਜਾਬ ਅਤੇ ਆਸ-ਪਾਸ ਦੇ ਰਾਜਾਂ ਦੇ 30 ਤੋਂ ਵੱਧ ਉੱਘੇ ਹੋਟਲ ਮੈਨੇਜਮੈਂਟ ਇੰਸਟੀਚਿਊਟ ਨੇ ਐਵਰੈਸਟ ਕੁਲੀਨਰੀ ਚੈਲੇਂਜ, ਸੀਜ਼ਨ-4 ਵਿੱਚ ਭਾਗ ਲਿਆ।ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਬਠਿੰਡਾ ਤੋਂ ਫੂਡ ਪ੍ਰੋਡਕਸ਼ਨ ਡਿਪਲੋਮਾ ਦੇ ਦੋ ਵਿਦਿਆਰਥੀ ਮਿਸ਼ਾਲ ਥਾਪਾ ਅਤੇ ਸ਼੍ਰੀ ਆਸ਼ੀਸ਼ ਨਿਓਪਾਨੇ ਨੂੰ ਐਵਰੈਸਟ ਬੈਟਰ ਕਿਚਨ ਕਲੀਨਰੀ ਚੈਲੇਂਜ ਸੀਜ਼ਨ 4 ਵਿੱਚ ਦੂਜੇ ਸਥਾਨ ਤੇ ਆਏ ਅਤੇ ਉਨ੍ਹਾਂ ਨੂੰ ਟਰਾਫੀ, ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਦੀ ਇਸ ਮਾਨ ਮੱਤੀ ਪ੍ਰਾਪਤੀਆਂ ਦੇ ਸਬੰਧ ਚ ਉਨ੍ਹਾਂ ਦੇ ਸਨਮਾਨ ਵਜੋਂ ਇੱਕ ਵਿਸ਼ੇਸ਼ ਸਮਾਗਮ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਵੱਲੋਂ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਤੀਰਥ ਪਾਲ ਸਿੰਘ (ਰੁਜ਼ਗਾਰ ਬਿਊਰੋ, ਬਠਿੰਡਾ), ਸ਼੍ਰੀਮਤੀ ਰਜਨੀਤ ਕੋਹਲੀ (ਪ੍ਰਿੰਸੀਪਲ), ਸ਼੍ਰੀ ਅਭੀਕ ਪ੍ਰਮਾਨਿਕ, ਸ਼੍ਰੀ ਅਸ਼ੀਸ਼ ਨਿਖੰਜ, ਸ਼੍ਰੀ ਸੁਰਿੰਦਰ ਸਿੰਘ, ਸ਼੍ਰੀ ਮੋਨੂੰ ਸ਼ਰਮਾ, ਸ਼੍ਰੀ ਰਾਜ ਸਿੰਗਲਾ ਹਾਜ਼ਰ ਸਨ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ’ਤੇ ਸਪੇਸ਼ਲ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੇ ਉਨ੍ਹਾਂ ਦੀ ਸਫਲਤਾ ਦੀ ਸ਼ਲਾਘਾ ਕੀਤੀ। ਵਿਦਿਆਰਥੀਆਂ ਨੇ ਰਸੋਈ ਚੈਲੇਂਜ ਲਈ ਉਨ੍ਹਾਂ ਦੇ ਮਾਰਗਦਰਸ਼ਨ ਲਈ ਸ਼੍ਰੀ ਅਭੀਕ ਪ੍ਰਮਾਨਿਕ (ਐਚ.ਓ.ਡੀ.) ਅਤੇ ਸ਼੍ਰੀ ਮੋਨੂੰ ਸ਼ਰਮਾ (ਮੇਂਟਰ) ਦਾ ਧੰਨਵਾਦ ਕੀਤਾ।
Share the post "ਆਈ ਐਚ ਐਮ ਬਠਿੰਡਾ ਦੇ ਵਿਦਿਆਰਥੀਆਂ ਨੇ ਐਵਰੈਸਟ ਕੁਲੀਨਰੀ ਚੈਲੇਂਜ, ਸੀਜ਼ਨ-4 ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ"