ਆਉਟਸੋਰਸਡ ਕਾਮਿਆਂ ਨੂੰ ਸਾਲ ਦਰ ਸਾਲ ਪੈਸਕੋ ਤੋਂ ਪ੍ਰਵਾਨਗੀ ਲੈਣ ਦੀ ਨਵੀਂ ਸ਼ਰਤ ਵਿਰੁਧ ਕਾਮਿਆਂ ਨੇ ਖੋਲਿਆ ਮੋਰਚਾ

0
39
0

ਪੰਜਾਬੀ ਖ਼ਬਰਸਾਰ ਬਿਊਰੋ
ਬਠਿੰਡਾ, 1 ਫਰਵਰੀ:-ਪੰਜਾਬ ਸਰਕਾਰ ਅਤੇ ਪਾਵਰਕਾਮ ਵਲੋਂ ਆਉਟਸੋਰਸਡ ਕਾਮਿਆਂ ਨੂੰ ਸਾਲ ਦਰ ਸਾਲ ਪੈਸਕੋ ਤੋਂ ਪ੍ਰਵਾਨਗੀ ਲੈਣ ਦੀ ਨਵੀਂ ਸ਼ਰਤ ਵਿਰੁਧ ਕਾਮਿਆਂ ਨੇ ਮੋਰਚਾ ਖੋਲ ਦਿੱਤਾ ਹੈ। ਇਸ ਸਬੰਧ ਵਿਚ ਅਜ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ. ਐਲ.ਕੰਟਰੈਕਚੂਅਲ ਵਰਕਰਜ਼ ਯੂਨੀਅਨ ਪੰਜਾਬ (ਜੋਨ ਬਠਿੰਡਾ) ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਸੂਬਾ ਕਨਵੀਨਰ ਗੁਰਵਿੰਦਰ ਸਿੰਘ ਪੰਨੂ, ਕਰਮਜੀਤ ਸਿੰਘ ਦਿਓਣ ਨੇ ਦੱਸਿਆ ਕਿ ਪਿਛਲੇ ਲੰਮੇ ਅਰਸੇ ਤੋਂ ਆਉਟਸੋਰਸਡ ਮੁਲਾਜਮ ਦੇ ਰੂਪ ਵਿੱਚ ਸੇਵਾ ਨਵਾਉਦੇ ਆ ਰਹੇ ਹਨ ਅਤੇ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਵਿਭਾਗ ਵਿਚੋਂ ਕੰਪਨੀਆਂ ਅਤੇ ਠੇਕੇਦਾਰ ਨੂੰ ਬਾਹਰ ਕਰੋ ਅਤੇ ਆਉਟਸੋਰਸਡ ਮੁਲਾਜ਼ਮਾਂ ਨੂੰ ਵਿਭਾਗਾਂ ਅਧੀਨ ਲੈ ਕੇ ਆਉ ਕਿਉਂਕਿ ਇਹ ਕੰਪਨੀਆਂ ਇਕ ਪਾਸੇ ਬਿਜਲੀ ਬੋਰਡ ਨੂੰ ਲੁੱਟ ਰਹੀਆਂ ਹਨ ਅਤੇ ਦੂਸਰੇ ਪਾਸੇ ਕਾਮਿਆਂ ਦੀ ਮੇਹਨਤ ਸ਼ਕਤੀ ਦੀ ਤਿੱਖੀ ਲੁੱਟ ਕਰ ਰਹੀਆਂ ਹਨ। ਪ੍ਰੰਤੂ ਪੰਜਾਬ ਸਰਕਾਰ ਵੱਲੋ ਪਿਛਲੇ ਦਿਨੀਂ ਇਕ ਪੱਤਰ ਜਾਰੀ ਕਰਕੇ ਆਉਟਸੋਰਸਡ ਮੁਲਾਜਮਾਂ ਨੂੰ 31 ਮਾਰਚ ਤੋਂ ਪਹਿਲਾਂ ਪਹਿਲਾਂ ਕੰਪਨੀ ਕੋਲੋਂ ਲਿਖਤੀ ਮਨਜੂਰੀ ਲਿਆਉਣ ਦੇ ਆਦੇਸ਼ ਜਾਰੀ ਕਰ ਦਿੱਤੇ। । ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਆਦੇਸ਼ ਨੂੰ ਠੇਕਾ ਮੁਲਾਜ਼ਮ ਕਿਸੇ ਵੀ ਹਾਲਤ ਵਿੱਚ ਪ੍ਰਵਾਨ ਨਹੀਂ ਕਰਨਗੇ ਅਤੇ ਸਰਕਾਰੀ ਹੁਕਮਾਂ ਦੀਆਂ ਕਾਪੀਆਂ 6 ਫਰਵਰੀ ਨੂੰ ਫੂਕ ਕੇ ਆਪਣੇ ਰੋਸ ਪ੍ਰਗਟ ਕਰਨਗੇ। ਇਸ ਮੌਕੇ ਹਾਜ਼ਰ ਆਗੂ ਗੁਰਜੀਤ ਸਿੰਘ, ਖੁਸ਼ਦੀਪ ਸਿੰਘ, ਰੁਪਿੰਦਰ ਸਿੰਘ ਵਿੱਕੀ, ਰਾਮਵਰਨ, ਇਕਬਾਲ ਸਿੰਘ ਪੂਹਲਾ, ਗਗਨਦੀਪ ਸਿੰਘ, ਅਨਿਲ ਕੁਮਾਰ, ਕੁਲਦੀਪ ਸਿੰਘ, ਅਨਿਲ ਪੋਦਾਰ,ਰਾਮ ਲਾਲ, ਗੋਰਾ ਭੁੱਚੋ, ਸੰਦੀਪ ਕੁਮਾਰ, ਅਰੁਣ ਕੁਮਾਰ, ਮਹਿੰਦਰ ਕੁਮਾਰ, ਦਨੇਸ਼ ਕੁਮਾਰ, ਸੋਨੂੰ ਕੁਮਾਰ, ਦਰਵੇਸ਼ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ।

0

LEAVE A REPLY

Please enter your comment!
Please enter your name here