ਮੁੱਖ ਮੰਤਰੀ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ ਬੋਲੇ- ਮਹਿਜ ਪਿਤਾ-ਪੁੱਤਰ ਹੀ ਕਰ ਰਹੇ ਹਨ ਆਾਦਮਪੁਰ ਜਿਮਨੀ ਚੋਣ ਵਿਚ ਪ੍ਰਚਾਰ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 31 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਦਮਪੁਰ ਜਿਮਨੀਚੋਣ ਵਿਚ ਭਾਰਤੀ ਜਨਤਾ ਪਾਰਟੀ ਵੋਟਾਂ ਦੇ ਵੱਡੇ ਅੰਤਰ ਤੋਂ ਜਿੱਤ ਦਰਜ ਕਰੇਗੀ। ਆਦਮਪੁਰ ਖੇਤਰ ਵਿਚ ਭਾਜਪਾ ਦਾ ਚੋਣ ਪ੍ਰਚਾਰ ਤੇਜੀ ਨਾਲ ਜਾਰੀ ਹੈ। ਇਸੀ ਲੜੀ ਵਿਚ ਇਹ ਖੁਦ ਵੀ ਚੋਣ ਪ੍ਰਚਾਰ ਕਰਨ ਦੇ ਲਈ ਆਦਮਪੁਰ ਵਿਧਾਲਸਭਾ ਖੇਤਰ ਵਿਚ ਜਾਣਗੇ। ਮੁੱਖ ਮੰਤਰੀ ਸੋਮਵਾਰ ਨੂੰ ਇਕ ਪ੍ਰੈਸ ਕਾਨਫ੍ਰੈਂਸ ਦੌਰਾਨ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ਦੇ ਰਹੇ ਸਨ। ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਾਂਗਰਸ ਪਾਰਟੀ ‘ਤੇ ਤੰਜ ਕਸਿਆ। ਉਨ੍ਹਾਂ ਨੇ ਕਿਹਾ ਕਿ ਆਦਮਪੁਰ ਵਿਚ ਕਾਂਗਰਸ ਉਮੀਦਵਾਰ ਦੇ ਪੱਖ ਵਿਚ ਮਹਿਜ ਭੁਪੇਂਦਰ ਸਿੰਘ ਹੁਡਾ ਤੇ ਦੀਪੇਂਦਰ ਸਿੰਘ ਹੁਡਾ ਪਿਤਾ-ਪੁੱਤਰ ਨੂੰ ਛੱਡ ਕੇ ਉਨ੍ਹਾਂ ਦੀ ਪਾਰਟੀ ਦਾ ਕੋਈ ਵੱਡਾ ਸਿਆਸਤਦਾਲ ਚੇਹਰਾ ਚੋਣ ਪ੍ਰਚਾਰ ਨਹੀਂ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਗਰਸ ਨੂੰ ਆਦਮਪੁਰ ਚੋਣ ਵਿਚ ਕੋਈ ਸਥਾਨਕ ਚੇਹਰਾ ਨਹੀਂ ਮਿਲਿਆ। ਇਸ ਵਜ੍ਹਾ ਨਾਲ ਉਨ੍ਹਾਂ ਨੇ ਕੈਥਲ ਤੋਂ ਜੈਯਪ੍ਰਕਾਸ਼ (ਜੇਪੀ) ਨੂੰ ਮੈਦਾਨ ਵਿਚ ਉਤਾਰਿਆ। ਮੁੱਖ ਮੰਤਰੀ ਨੇ ਕਿਹਾ ਕਿ ਉੱਥੇ ਭਾਰਤੀ ਜਨਤਾ ਪਾਰਟੀ ਨੇ ਆਦਮਪੁਰ ਵਿਧਾਨਸਭਾ ਖੇਤਰ ਵਿਚ ਸਥਾਨਕ ਉਮੀਦਵਾਰ ਭਵਯ ਬਿਸ਼ਨੋਈ ਨੂੰ ਮੈਦਾਨ ਵਿਚ ਉਤਾਰਿਆ ਹੈ, ਜੋ ਇਕ ਨੌਜੁਆਨ ਚਿਹਰਾ ਹੈ। ਭਵਯ ਬਿਸ਼ਨੋਈ ਦੇ ਸਮਰਥਨ ਵਿਚ ਭਾਜਪਾ ਜੋਰਦਾਰ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਦੀ ਜਿੱਤ ਯਕੀਨੀ ਹੈ।
ਹਿਮਾਚਲ ਪ੍ਰਦੇਸ਼ ਵਿਚ ਵੀ ਜਿੱਤ ਦਰਜ ਕਰੇਗੀ ਭਾਰਤੀ ਜਨਤਾ ਪਾਰਟੀ
ਇਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਿਮਾਚਲ ਪ੍ਰਦੇਸ਼ ਦੇ ਵਿਧਾਨਸਭਾ ਚੋਣ ਵਿਚ ਵੱਡੀ ਜਿੱਤ ਦਰਜ ਕਰੇਗੀ। ਉੱਥੇ ਭਾਜਪਾ ਦੇ ਪੱਖ ਵਿਚ ਚੰਗਾ ਮਾਹੌਲ ਬਣਿਆ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਆਉਣ ਬਾਅਦ ਹਿਮਾਚਲ ਪ੍ਰਦੇਸ਼ ਵਿਚ ਕੁੱਝ ਅਜਿਹਾ ਮਾਹੌਲ ਬਣ ਗਿਆ ਹੈ ਕਿ ਉੱਥੇ ਵਾਰੀ-ਵਾਰੀ ਨਹੀਂ ਸਗੋ ਵਾਰ-ਵਾਰ ਭਾਜਪਾ ਦੀ ਸਰਕਾਰ ਬਣੇਗੀ। ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਕਾਗਰਸ ਦੇ ਉਮੀਦਵਾਰਾਂ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਉਨ੍ਹਾਂ ‘ਤੇ ਤਾਂ ਅੱਜ ਵੀ ਭਿ੍ਰਸ਼ਟਾਚਾਰ ਦੇ ਗੰਭੀਰ ਦੋਸ਼ ਹਨ।
Share the post "ਆਦਮਪੁਰ ਜਿਮਨੀ ਚੋਣ ਵਿਚ ਵੱਡੇ ਨਾਲ ਨਾਲ ਜਿੱਤ ਦਰਜ ਕਰੇਗੀ ਭਾਰਤੀ ਜਨਤਾ ਪਾਰਟੀ – ਮਨੋਹਰ ਲਾਲ"