ਕਿਸਾਨਾਂ ਦੀ ਸਾਰ ਲਵੇ ਸਰਕਾਰ- ਜਗਰੂਪ ਗਿੱਲ
ਸੁਖਜਿੰਦਰ ਮਾਨ
ਬਠਿੰਡਾ, 23 ਅਕਤੂਬਰ: ਅੱਜ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਸਹਿਰੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਦੀ ਅਗਵਾਈ ਵਿੱਚ ਦਾਣਾ ਮੰਡੀਆਂ ਦਾ ਦੌਰਾ ਕੀਤਾ। ਉਹਨਾ ਨੇ ਉੱਥੇ ਫਸਲ ਵੇਚਣ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ। ਆਗੂਆਂ ਮੁਤਾਬਕ ਪੰਜਾਬ ਦੀਆਂ ਜਿਆਦਾਤਰ ਦਾਣਾ ਮੰਡੀਆਂ ’ਚ ਝੋਨੇ ਦੇ ਅੰਬਾਰ ਲੱਗਣ ਕਾਰਨ ਤਿਲ਼ ਸੁੱਟਣ ਨੂੰ ਵੀ ਜਗ੍ਹਾ ਨਹੀਂ ਬਚੀ। ਖ਼ਰੀਦ ਏਜੰਸੀਆਂ ਵੀ ਝੋਨੇ ’ਚ ਵੱਧ ਨਮੀ ਦਾ ਬਹਾਨਾ ਬਣਾ ਕੇ ਫਸਲ ਖ਼ਰੀਦਣ ਤੋਂ ਕਿਨਾਰਾ ਕਰ ਰਹੀਆਂ ਹਨ। ਆਪ ਆਗੂਆਂ ਨੇ ਸਰਕਾਰ ਉੱਤੇ ਦੋਸ਼ ਲਾਇਆ ਕਿ ਮੰਡੀਆਂ ’ਚ ਬੈਠੇ ਕਿਸਾਨਾਂ ਲਈ ਸਹੂਲਤਾਂ ਦੀ ਬਹੁਤ ਜਿਆਦਾ ਘਾਟ ਹੈ। ਉਨ੍ਹਾਂ ਕਿਹਾ ਕਿ ਨਾਂ ਤਾਂ ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ, ਪਖ਼ਾਨੇ ਘਰਾਂ ’ਚ ਗੰਦਗੀ ਹੈ ਅਤੇ ਨਾ ਹੀ ਸਫ਼ਾਈ, ਰੌਸ਼ਨੀ ਦਾ ਕੋਈ ਪੁਖਤਾ ਪਰਬੰਧ ਕੀਤਾ ਗਿਆ ਹੈ। ਉਹਨਾ ਨੇ ਕਿਹਾ ਕਿ ਚਾਹੀਦਾ ਇਹ ਸੀ ਕਿ ਆੜਤੀਆਂ ਵੱਲੋਂ ਕਿਸਾਨਾਂ ਨੂੰ ਪਰਚੀਆਂ ਦਿੱਤੀਆਂ ਜਾਂਦੀਆਂ ਤਾਂ ਕੇ ਕਿਸਾਨ ਆਪਣੀ ਵਾਰੀ ਆਉਣ ਤੇ ਆਪਣੀ ਫਸਲ ਖੇਤ ਵਿੱਚੋਂ ਕਟ ਕੇ ਲਿਆਉਂਦਾ ਅਤੇ ਮੰਡੀ ਵਿੱਚ ਜਲਦੀ ਵੇਚ ਕੇ ਅਗਲੀ ਫਸਲ ਬੀਜਣ ਲਈ ਖੇਤ ਤਿਆਰ ਕਰ ਲੈਂਦਾ। ਇਸ ਮੌਕੇ ਜਿਲ੍ਹਾ ਡਿਪਟੀ ਪ੍ਰਧਾਨ ਅੰਮਿ੍ਰਤ ਅਗਰਵਾਲ, ਕੈਸੀਅਰ ਐੱਮ ਐੱਲ ਜਿੰਦਲ, ਜਿਲ੍ਹਾ ਪ੍ਰਧਾਨ ਬੁੱਧੀਜੀਵੀ ਵਿੰਗ ਮਹਿੰਦਰ ਸਿੰਘ ਫੁੱਲੋ ਮਿੱਠੀ, ਦਫਤਰ ਇੰਚਾਰਜ ਬਲਜਿੰਦਰ ਬਰਾੜ, ਬਲਾਕ ਪ੍ਰਧਾਨ ਬਲਜੀਤ ਬੱਲੀ, ਜਗਤਾਰ ਸਿੰਘ ਗਿੱਲ, ਸਤਵੀਰ ਕਾਲਝਰਾਣੀ, ਅਲਕਾ ਹਾਂਡਾ, ਪਰਮਜੀਤ ਕੌਰ ਅਤੇ ਹੋਰ ਬਹੁਤ ਸਾਰੇ ਵਲੰਟੀਅਰਜ ਹਾਜਰ ਸਨ।
ਆਪ ਦੇ ਆਗੂਆਂ ਵਲੋਂ ਦਾਣਾ ਮੰਡੀਆਂ ਦਾ ਦੌਰਾ
898 Views