ਸੁਖਪਾਲ ਖ਼ਹਿਰਾ ਨੇ ਮੁੱਖ ਮੰਤਰੀ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ
ਸੁਖਜਿੰਦਰ ਮਾਨ
ੰਚੰਡੀਗੜ੍ਹ, 10 ਅਪ੍ਰੈਲ: ਹਾਲੇ ਤਿੰਨ ਹਫ਼ਤੇ ਪਹਿਲਾਂ ਭਾਰੀ ਬਹੁਮਤ ਨਾਲ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਅਪਣਿਆਂ ਨੇ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨੀਂ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਤਬਾਦਲਿਆਂ ’ਤੇ ਪਾਰਟੀ ਦੇ ਵਿਧਾਇਕ ਤੇ ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਨੇ ਇਤਰਾਜ ਜਤਾਇਆ ਹੈ। ਅਪਣੇ ਸੋਸਲ ਮੀਡੀਆ ਪਲੇਟਫ਼ਾਰਮ ’ਤੇ ਪਾਈ ਇੱਕ ਪੋਸਟ ’ਚ ਵਿਧਾਇਕ ਨੇ 1988 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਮੋਦ ਕੁਮਾਰ ਨੂੰ ਵਿਸੇਸ ਡੀਜੀਪੀ (ਇੰਟੈਲੀਜੈਂਸ)¿; ਅਤੇ 1997 ਬੈਚ ਦੇ ਆਈਪੀਐਸ ਅਧਿਕਾਰੀ ਅਰੁਣ ਪਾਲ ਸਿੰਘ ਨੂੰ ਅੰਮਿ੍ਰਤਸਰ ਦਾ ਪੁਲਿਸ ਕਮਿਸਨਰ ਨਿਯੁਕਤੀ ਕਰਨ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਅਸਿੱਧੇ ਢੰਗ ਨਾਲ ਬੇਅਦਬੀ ਕਾਂਡ ’ਚ ਇੰਨ੍ਹਾਂ ਅਧਿਕਾਰੀਆਂ ਦੀ ਭੂਮਿਕਾ ’ਤੇ ਉਗਲ ਚੁੱਕਦਿਆਂ ਪੰਜਾਬ ਸਰਕਾਰ ਨੂੰ ਇਸ ਨਿਯੁਕਤੀਆਂ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਵੀ ਕੀਤੀ ਹੈ। ਹਾਲਾਂਕਿ ਬਾਅਦ ਵਿਚ ਉਨ੍ਹਾਂ ਅਪਣੀ ਪੋਸਟ ਵਿਚੋਂ ਕੁੱਝ ਲਾਈਨਾਂ ਨੂੰ ਹਟਾ ਵੀ ਦਿੱਤਾ ਗਿਆ। ਉਧਰ ਵਿਰੋਧੀਆਂ ਨੇ ਆਪ ਵਿਧਾਇਕ ਦੀ ਇਸ ਪੋਸਟ ਨੂੰ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਸਿਆਸੀ ਹਮਲੇ ਸ਼ੁਰੂ ਕਰ ਦਿੱਤੇ ਹਨ। ਸਾਬਕਾ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਨੇ ਇਸ ਸਬੰਧ ਵਿਚ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਕੁੰਵਰ ਵਿਜੇ ਪ੍ਰਤਾਪ ਦਾ ਹਵਾਲਾ ਦਿੰਦਿਆਂ ਇੰਨ੍ਹਾਂ ਪੁਲਿਸ ਅਧਿਕਾਰੀਆਂ ’ਤੇ ਇੱਕ ਵੱਡੇ ਸਿਆਸੀ ਪ੍ਰਵਾਰ ਦਾ ਪੱਖ ਪੂਰਨ ਦਾ ਦੋਸ਼ ਲਗਾਉਂਦਿਆਂ ਹਾਲੇ ਤੱਕ ਬਰਗਾੜੀ-ਬਹਿਬਲ ਕਲਾਂ-ਕੋਟਕਪੂਰਾ ਕੇਸਾਂ ਦੇ ਮਾਮਲੇ ਵਿਚ ਇੰਨਸਾਫ਼ ਨਾ ਮਿਲਣ ਦਾ ਦਾਅਵਾ ਕੀਤਾ ਹੈ। ਸ: ਖਹਿਰਾ ਨੇ ਮੁੱਖ ਮੰਤਰੀ ਸ: ਮਾਨ, ਜਿੰਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੂੰ ਯਾਦ ਦਿਵਾਉਂਦਿਆਂ ਕਿਹਾ ਕਿ ‘ਆਪ‘ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਚੋਣਾਂ ਦੌਰਾਨ ਕਈ ਵਾਰ ਦਾਅਵਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਨੂੰ ਸੱਤਾ ‘ਚ ਲਿਆਂਦਾ ਗਿਆ ਤਾਂ ਉਹ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਦੇ ਪੀੜਤਾਂ ਨੂੰ ਇਨਸਾਫ 24 ਘੰਟਿਆਂ ਚ ਇਨਸਾਫ ਦਿਵਾਉਣਗੇ। ਕਾਂਗਰਸੀ ਵਿਧਾਇਕ ਨੇ ਇਸ ਮਾਮਲੇ ਵਿਚ ਸਪੱਸ਼ਟੀਕਰਨ ਮੰਗਦਿਆਂ ਗਲਤੀ ਕਰਨ ਵਾਲੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਾਂ ਤੋਂ ਤੁਰੰਤ ਤਬਦੀਲ ਕਰਨ ਲਈ ਕਿਹਾ ਹੈ।
Share the post "ਆਪ ਵਿਧਾਇਕ ਕੁੰਵਰ ਵਿਜੇ ਨੇ ਦੋ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ’ਤੇ ਚੁੱਕੀ ਉੰਗਲ"