WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਬਠਿੰਡਾ ਦੇ ਕਾਂਗਰਸੀਆਂ ’ਚ ਵਿਆਹ ਵਰਗਾ ਮਾਹੌਲ

ਮਨਪ੍ਰੀਤ ਦੇ ਡਰ ਕਾਰਨ ਜਿਹੜੇ ਰਾਜ਼ਾ ਵੜਿੰਗ ਨੂੰ ਚਾਹ ਪਿਆਉਣ ਤੋਂ ਵੀ ਸਨ ਭੱਜਦੇ ਅੱਜ ਸਭ ਤੋਂ ਮੂਹਰੇ ਹੋ ਕੇ ਲਗਾ ਰਹੇ ਸਨ ਨਾਅਰੇ

ਜਲਦੀ ਹੀ ਬਣੇਗਾ ਨਵਾਂ ਜ਼ਿਲ੍ਹਾ ਪ੍ਰਧਾਨ ਤੇ ਬਲਾਕ ਪ੍ਰਧਾਨ

ਮੇਅਰ ਦੀ ਕੁਰਸੀ ਹਿੱਲਣ ਦੇ ਚਰਚੇ ਵੀ ਵਧੇ

ਸੁਖਜਿੰਦਰ ਮਾਨ 

ਬਠਿੰਡਾ, 10 ਅਪੈਰਲ: ਇਸਨੂੰ ਸੱਤਾ ਦਾ ਸਵਾਦ ਕਹਿ ਲਿਆ ਜਾਵੇ ਜਾਂ ਫ਼ੇਰ ਕੁੱਝ ਹੋਰ। ਕਰੀਬ ਤਿੰਨ ਮਹੀਨੇ ਪਹਿਲਾਂ ਤੱਕ ਬਠਿੰਡਾ ਦੇ ਜਿਹੜੇ ਕਾਂਗਰਸੀ ਰਾਜ਼ਾ ਵੜਿੰਗ ਦਾ ਘਰੇਂ ਚਾਹ ਪੀਣ ਆਉਣ ਦਾ ਸੱਦਾ ਕਬੂਲ ਕਰਨ ਤੋਂ ਕੰਨੀ ਕਤਰਾਉਂਦੇ ਸਨ, ਅੱਜ ਉਹੀਂ ਕਾਂਗਰਸੀ ਆਗੂ ਸਭ ਤੋਂ ਮੂਹਰੇ ਹੋ ਕੇ ਲੱਡੂ ਵੰਡਦੇ ਤੇ ਰਾਜਾ ਵੜਿੰਗ ਜਿੰਦਾਬਾਦ ਦੇ ਨਾਅਰੇ ਮਾਰਦੇ ਨਜ਼ਰ ਆਏ। ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੁਰ ਸਿਆਸੀ ਵਿਰੋਧੀ ਮੰਨੇ ਜਾਂਦੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਪ੍ਰਛਾਵੇਂ ਵਾਂਗ ਰਹਿਣ ਵਾਲੇ ਇੰਨ੍ਹਾਂ ਕਾਂਗਰਸੀਆਂ ਦਾ ਅੱਜ ਲੱਡੂ ਵੰਡਣ ਮੌਕੇ ‘ਚਾਅ’ ਚੁੱਕਿਆ ਨਹੀਂ ਜਾ ਰਿਹਾ ਸੀ। ਵੱਡੀ ਗੱਲ ਵੀ ਇਹ ਦੇਖਣ ਨੂੰ ਮਿਲੀ ਕਿ ਬਾਦਲਾਂ ਦੇ ਸ਼ਹਿਰ ਵਿਚ ਅੱਧੀ ਦਰਜ਼ਨ ਥਾਵਾਂ ’ਤੇ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਦੀ ਖ਼ੁਸੀ ਵਿਚ ਲੱਡੂ ਵੰਡੇ ਗਏ। ਲਾਈਨੋਪਾਰ ਇਲਾਕੇ ਪਰਸਰਾਮ ਨਗਰ ਚੌਕ ਵਿਚ, ਜਿੱਥੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ ਦੀ ਅਗਵਾਈ ਹੇਠ ਮਹਿੰਗਾਈ ਵਿਰੁਧ ਧਰਨਾ ਰੱਖਿਆ ਹੋਇਆ ਸੀ, ਵਿਚ ਵੀ ਲੱਡੂਆਂ ਦੇ ਡੱਬੇ ਵੰਡੇ ਗਏ। ਇਸ ਮੌਕੇ ਮਨਪ੍ਰੀਤ ਬਾਦਲ ਦੀ ਬਠਿੰਡਾ ’ਚ ਉਗਲ ਫ਼ੜ ਕੇ ਇੰਟਰੀ ਕਰਵਾਉਣ ਵਾਲੇ ਅਸੋਕ ਪ੍ਰਧਾਨ ਦੇ ਚਿਹਰੇ ’ਤੇ ਵੀ ‘ਲਾਲੀ’ ਭਾਅ ਮਾਰ ਰਹੀ ਸੀ। ਜਦੋਂਕਿ ਸਾਬਕਾ ਚੇਅਰਮੈਨ ਰਾਜਨ ਗਰਗ ਤੇ ਜ਼ਿਲ੍ਹਾ ਪ੍ਰਧਾਨ ਅਰੁਣ ਜੀਤ ਮੱਲ, ਬਲਾਕ ਪ੍ਰਧਾਨ ਬਲਜਿੰਦਰ ਠੇਕੇਦਾਰ ਤੇ ਡਿਪਟੀ ਮੇਅਰ ਹਰਮਿੰਦਰ ਸਿੱਧੂ ਤੇ ਹੋਰਨਾਂ ਕਾਂਗਰਸੀ ਆਗੂਆਂ ਤੋਂ ਵੀ ਖੁੱਸੀ ਝੱਲੀ ਨਹੀਂ ਜਾ ਰਹੀ ਸੀ। ਇਸਤੋਂ ਬਾਅਦ ਕਰੀਬ-ਕਰੀਬ ਮਨਪ੍ਰੀਤ ਦੇ ਰਾਜ਼ ’ਚ ਬੰਦ ਕਰ ਰਹੇ ਸਥਾਨਕ ਕਾਂਗਰਸ ਭਵਨ ਵਿਚ ਵੀ ਲੰਮੇ ਸਮੇਂ ਬਾਅਦ ਲੱਡੂਆਂ ਦੀ ਖ਼ੁਸਬੂ ਨਜ਼ਰ ਆਈ, ਜਿੱਥੇ ਕਾਂਗਰਸ ਦੇ ਰਾਜ਼ ’ਚ ਪਰਚਾ ਝੱਲਣ ਵਾਲੇ ਕਾਂਗਰਸੀ ਅਨਿਲ ਭੋਲਾ ਤੇ ਮੇਅਰ ਨੂੰ ਬਦਲਣ ਲਈ ਸਭ ਤੋਂ ਪਹਿਲਾਂ ਅਪਣੀ ਅਵਾਜ਼ ਬੁਲੰਦ ਕਰਨ ਵਾਲੇ ਕੋਂਸਲਰ ਬਲਰਾਜ ਪੱਕਾ, ਸੁਰਿੰਦਰਜੀਤ ਸਾਹਨੀ ਸਹਿਤ ਸਿਆਸੀ ਮਾਹਰ ਮੰਨੇ ਜਾਂਦੇ ਟਹਿਲ ਸਿੰਘ ਸੰਧੂ ਵੀ ਪੂਰੇ ਉਤਸ਼ਾਹ ਵਿਚ ਨਜ਼ਰ ਆਏ। ਜਦੋਂਕਿ ਰਾਜਾ ਵੜਿੰਗ ਦਾ ਸਾਥੀ ਮਲਕੀਤ ਗਿੱਲ ਤੇ ਦਰਜ਼ਨਾਂ ਹੋਰ ਆਗੂ ਜੱਸਾ ਸਿੰਘ ਐਮ ਸੀ , ਜਗਰਾਜ ਸਿੰਘ ਐਮ ਸੀ, ਰਾਧੇ ਸ਼ਾਮ ਦਸੌਂਧੀਆ, ਵਿਜੇ ਕੁਮਾਰ ਵਸ਼ਿਸ਼ਟ, ਸਤੀਸ਼ ਕੁਮਾਰ ਕਾਲਾ, ਕਰਤਾਰ ਸਿੰਘ ,ਸੁੱਖਾ ਸਿੰਘ ਐਮ ਸੀ, ਕਮਲ¿; ਲਹਿਰਾਂ ਐਮ ਸੀ, ਉਮੇਸ਼ ਗੋਗੀ ਐਮ ਸੀ ਆਦਿ ਵੀ ਇਸ ਮੌਕੇ ਮੌਜੂਦ ਰਹੇ। ਇਸਤੋਂ ਬਾਅਦ ਸਥਾਨਕ ਗੋਲ ਡਿੱਗੀ ਚੌਕ ਕੋਲ ਵੀ ਸਾਬਕਾ ਚੇਅਰਮੈਨ ਕੇ.ਕੇ.ਅਗਰਵਾਲ¿; ਦੀ ਅਗਵਾਈ ਹੇਠ ਕਾਂਗਰਸੀਆਂ ਨੇ ਲੱਡੂ ਵੰਡ ਤੇ ਪਟਾਕੇ ਪਾ ਕੇ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਦੀ ਖ਼ੁਸੀ ਮਨਾਈ। ਇਸ ਮੌਕੇ ਦਰਸ਼ਨ ਸਿੰਘ ਜੀਦਾ, ਰਣਜੀਤ ਸਿੰਘ ਗਰੇਵਾਲ, ਅਨਿਲ ਭੋਲਾ, ਬਲਰਾਜ ਪੱਕਾ, ਅਸੋਕ ਪ੍ਰਧਾਨ, ਬੇਅੰਤ ਸਿੰਘ ਸਹਿਤ ਵੱਡੀ ਗਿਣਤੀ ਵਿਚ ਕੋਂਸਲਰ ਤੇ ਹੋਰ ਆਗੂ ਹਾਜ਼ਰ ਸਨ। ਗੌਰਤਲਬ ਹੈ ਕਿ ਜਿੱਥੇ ਰਾਜਾ ਵੜਿੰਗ ਦੇ ਪ੍ਰਧਾਨ ਬਣਨ ਨਾਲ ਪੂਰੇ ਪੰਜਾਬ ਦੀ ਸਿਆਸਤ ’ਤੇ ਅਸਰ ਪਏਗਾ, ਉਥੇ ਬਠਿੰਡਾ ’ਚ ਨਵੇਂ ਕੀਰਤੀਮਾਨ ਸਥਾਪਤ ਹੋਣਗੇ। ਕਿਉਂਕਿ ਸਭ ਤੋਂ ਪਹਿਲਾਂ ਸ਼ਹਿਰੀ ਪ੍ਰਧਾਨ ਤੇ ਬਲਾਕ ਪ੍ਰਧਾਨ ਬਦਲੇ ਜਾਣਗੇ। ਇਸਤੋਂ ਬਾਅਦ ਵਿਤ ਮੰਤਰੀ ਦੇ ਰਿਸ਼ਤੇਦਾਰ ਦੇ ਇਸ਼ਾਰੇ ’ਤੇ ਇੱਕ ਠੇਕੇਦਾਰ ਦੀ ਸਿਫ਼ਾਰਿਸ਼ ਦੀ ਬਣੀ ਮੇਅਰ ਦੀ ‘ਕੁਰਸੀ’ ਵੀ ਹਿੱਲਦੀ ਨਜ਼ਰ ਆ ਰਹੀ ਹੈ, ਕਿਉਂਕਿ ਦਰਜ਼ਨਾਂ ਟਕਸਾਲੀ ਕਾਂਗਰਸੀ ਆਗੂਆਂ ਨੂੰ ਦਰਕਿਨਾਰ ਕਰਨ ਦੇ ਚੱਲਦੇ ਹੁਣ ਮੇਅਰ ਨੂੰ ਬਦਲਣ ਵਾਲੀ ਅਵਾਜ਼ ਹੋਰ ਤਿੱਖੀ ਹੋਵੇਗੀ।

Related posts

ਕਾਂਗਰਸ ਦੀ ਨਿਕੰਮੀ ਸਰਕਾਰ ਨੂੰ ਲੋਕ ਚਲਦਾ ਕਰਨ: ਸਰੂਪ ਸਿੰਗਲਾ

punjabusernewssite

ਗਬਨ ਕਰਨ ਵਾਲੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਿਰੁਧ ਪਰਚਾ ਦਰਜ਼

punjabusernewssite

ਮਾਪੇ ਪੁੱਤਾਂ ਵਾਂਗ ਧੀਆਂ ਦੇ ਵੀ ਮਨਾਉਣ ਤਿਉਹਾਰ : ਡਾ. ਬਲਜੀਤ ਕੌਰ

punjabusernewssite