ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 23 ਦਸੰਬਰ:ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨੈਸ਼ਨਲ ਫੂਡ ਸਕਿਓਰਿਟੀ (ਐਨਐਫਐਸ) ਦੇ ਤਹਿਤ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਅਧੀਨ ਆਉਂਦੇ ਰਾਜ ਦੇ ਗਰੀਬ ਵਰਗਾਂ ਨੂੰ ਅਨਾਜ ਵੰਡਣ ਵਿੱਚ ਅਸਫਲ ਰਹਿਣ ਲਈ ਭਗਵੰਤ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਅਜਿਹੀਆਂ ਰਿਪੋਰਟਾਂ ਆਈਆਂ ਹਨ ਜਿੱਥੇ ਲੋਕ ਵਾਜਬ ਕੀਮਤ ਵਾਲੇ ਰਾਸ਼ਨ ਡਿਪੂਆਂ ਦੇ ਬਾਹਰ ਵੱਡੀ ਗਿਣਤੀ ਵਿੱਚ ਲਾਈਨਾਂ ਵਿੱਚ ਖੜ੍ਹੇ ਹਨ ਪਰ ਨਿਯੰਤਰਿਤ ਰੇਟਾਂ ਵਿੱਚ ਕਣਕ ਜਾਂ ਚੌਲਾਂ ਦਾ ਅਨਾਜ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ। ਬਾਜਵਾ ਨੇ ਕਿਹਾ ਕਿ ਇਹ ਭਗਵੰਤ ਮਾਨ ਸਰਕਾਰ ਦੀ ਇਕ ਹੋਰ ਨਾਕਾਮੀ ਹੈ, ਜਿਸ ਨੇ ਸੂਬੇ ਦੇ ਗਰੀਬ ਵਰਗਾਂ ਨੂੰ ਅਨਾਜ ਉਨ੍ਹਾਂ ਦੇ ਬੂਹੇ ‘ਤੇ ਵੰਡਣ ਦੇ ਵੱਡੇ-ਵੱਡੇ ਦਾਅਵੇ ਕੀਤੇ ਹਨ। ਬਾਜਵਾ ਨੇ ਅੱਗੇ ਕਿਹਾ, ”ਦਰਵਾਜ਼ੇ” ‘ਤੇ ਰਾਸ਼ਨ ਯੋਜਨਾ ਭੁੱਲ ਕੇ ਲੋਕ ਇਨ੍ਹਾਂ ਡਿਪੂਆਂ ਦੇ ਬਾਹਰ ਕਈ-ਕਈ ਦਿਨ ਕਤਾਰਾਂ ‘ਚ ਖੜ੍ਹੇ ਹੋਣ ਲਈ ਮਜਬੂਰ ਹਨ ਪਰ ਫਿਰ ਡਿਪੂ ਹੋਲਡਰਾਂ ਵੱਲੋਂ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਏਜੰਸੀਆਂ ਤੋਂ ਅਨਾਜ ਦੀ ਖੇਪ ਨਾ ਮਿਲਣ ‘ਤੇ ਨਿਰਾਸ਼ ਹੋ ਕੇ ਵਾਪਸ ਘਰ ਪਰਤਣਾ ਪੈਂਦਾ ਹੈ। ਇਹ ਜਾਪਦਾ ਹੈ ਕਿ ਆਮ ਆਦਮੀ ਪਾਰਟੀ (ਆਪ) ਲਈ ਸਮਾਜ ਦੇ ਗਰੀਬ ਤਬਕੇ ਉਦੋਂ ਤੱਕ ਮਾਇਨੇ ਰੱਖਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਵੋਟ ਬੈਂਕ ਦੀ ਲੋੜ ਹੁੰਦੀ ਹੈ।ਬਾਜਵਾ ਨੇ ਕਿਹਾ ਹੁਣ ਜਦੋਂ ਤੋਂ ਸਰਕਾਰ ਬਣੀ ਹੈ, ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਨ ਲਈ ਕੋਈ ਸਮਾਂ ਨਹੀਂ ਗੁਆਇਆ ਜਦੋਂ ਉਹਨਾਂ ਨੂੰ ਆਪਣੇ ਭੁੱਖੇ ਪਰਿਵਾਰਾਂ ਨੂੰ ਭੋਜਨ ਦੇਣ ਲਈ ਅਨਾਜ ਦੀ ਲੋੜ ਸੀ, ਇਹ ਸਰਕਾਰ ਧੋਖਾ ਦੇ ਗਈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਆਪਣੇ ਆਪ ਨੂੰ ਬਦਲਾਅ ਦਾ ਧੁਰਾ ਮੰਨਣ ਵਾਲੀ ਪਾਰਟੀ ਇੰਨੀ ਜਲਦੀ ਆਪਣੇ ਹੀ ਲੋਕਾਂ ਵਿਰੁੱਧ ਅੱਖਾਂ ਬੰਦ ਕਰ ਸਕਦੀ ਹੈ।
ਆਪ’ ਸਰਕਾਰ ਗਰੀਬ ਵਰਗ ਨੂੰ ਅਨਾਜ ਵੰਡਣ ‘ਚ ਅਸਫਲ – ਬਾਜਵਾ
11 Views