21 ਤਰੀਕ ਹੋਣ ਦੇ ਬਾਵਜੂਦ ਵੀ ਨਹੀਂ ਮਿਲੀ ਵਰਕਰਾਂ ਨੂੰ ਤਨਖਾਹ: ਸੰਦੀਪ ਗਰੇਵਾਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 21 ਅਗਸਤ: ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਬਠਿੰਡਾ ਦੇ ਆਗੂਆਂ ਕੁਲਵੰਤ ਸਿੰਘ ਮਨੇਸ ਤੇ ਸੰਦੀਪ ਗਰੇਵਾਲ ਨੇ ਇੱਥੇ ਜਾਰੀ ਬਿਆਨ ਵਿਚ ਦਸਿਆ ਕਿ ਔਰਤਾਂ ਦੇ ਫਰੀ ਸਫਰ ਸਹੂਲਤ ਦੇ ਪੈਸੇ ਸਰਕਾਰ ਵੱਲੋਂ ਨਹੀਂ ਦਿੱਤੇ ਜਾ ਰਹੇ ਜਿਸਦੇ ਨਤੀਜੇ ਵਜੋਂ ਮੁਲਾਜਮਾਂ ਨੂੰ ਜੁਲਾਈ ਮਹੀਨੇ ਦੀ ਤਨਖਾਹ ਹੁਣ ਤੱਕ ਨਹੀਂ ਦਿੱਤੀ ਗਈ, ਪਿਛਲੇ 4 ਮਹੀਨਿਆਂ ਤੋਂ ਅਸੀਂ ਆਵਦੀ ਤਨਖਾਹ ਲੈਣ ਲਈ ਸੰਘਰਸ ਦਾ ਰਾਹ ਚੁਣ ਰਹੇ ਹਾਂ, ਕੁਝ ਵਰਕਰਾਂ ਦਾ ਗੁਜਾਰਾ ਹੀ ਤਨਖਾਹ ਤੇ ਹੁੰਦਾ ਹੈ, ਇਸ ਲਈ ਉਹਨਾਂ ਨੂੰ ਆਵਦਾ ਪਰਿਵਾਰ ਪਾਲਣਾ ਬਹੁਤ ਹੀ ਜਿਆਦਾ ਮੁਸਕਿਲ ਹੋ ਜਾਂਦਾ ਹੈ। ਇਹੋ ਜਿਹਾ ਸਮੇਂ ਪਹਿਲਾਂ ਕਦੇ ਵੀ ਨਹੀਂ ਆਇਆ ਸੀ ਕੇ ਸਾਨੂੰ ਤਨਖਾਹ ਅਗਲੇ ਮਹੀਨੇ ਦੀ 25 ਤਰੀਕ ਨੂੰ ਵੀ ਨਾ ਮਿਲਦੀ ਹੋਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਹਰੇਕ ਫਰੰਟ ਤੋਂ ਫੈਲ ਹੁੰਦੀ ਨਜਰ ਆ ਰਹੀ ਹੈ। ਆਪਣੇ ਵਾਅਦੇ ਤੋਂ ਮੁੱਕਰਦੀ ਹੋਈ ਸਰਕਾਰ ਪੀ ਆਰ ਟੀ ਸੀ ਵਿੱਚ ਮੁੜ ਤੋਂ ਆਊਟਸੋਰਸ ਤੇ ਡਰਾਈਵਰ ਅਤੇ ਕੰਡਕਟਰ ਭਰਤੀ ਕਰ ਰਹੀ ਹੈ ਅਤੇ ਮਹਿਕਮੇ ਦਾ ਨਿੱਜੀਕਰਨ ਕਰਦੀ ਹੋਈ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਪਾ ਰਹੀ ਹੈ। ਇਸ ਨਾਲ ਹੌਲੀ ਹੌਲੀ ਸਰਕਾਰੀ ਟ੍ਰਾਂਸਪੋਰਟ ਨੂੰ ਖਤਮ ਕਰਕੇ ਸਾਰੇ ਸਰਕਾਰੀ ਅਦਾਰੇ ਪੂੰਜੀਪਤੀ ਲੋਕਾਂ ਦੇ ਹਵਾਲੇ ਕਰ ਦਿੱਤੇ ਜਾਣਗੇ। ਜਥੇਬੰਦੀ ਇਹਨਾਂ ਗੱਲਾਂ ਦਾ ਵਿਰੋਧ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਿਹੜੇ ਵਾਅਦੇ ਕਰਕੇ ਸਰਕਾਰ ਸੱਤਾ ਵਿਚ ਆਈ ਹੈ, ਜਲਦ ਓਹ ਵਾਅਦੇ ਪੂਰੇ ਕਰੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਪੱਕਾ ਰੋਜਗਾਰ ਦੇਵੇ। ਪੀ ਆਰ ਟੀ ਸੀ ਮਹਿਕਮੇ ਵਿੱਚ ਪਿਛਲੇ ਸਤਾਰਾਂ ਅਠਾਰਾਂ ਸਾਲਾਂ ਤੋਂ ਬਹੁਤ ਘੱਟ ਤਨਖਾਹ ਤੇ ਕੰਮ ਕਰਦੇ ਕੱਚੇ ਵਰਕਰਾਂ ਨੂੰ ਜਲਦੀ ਪੱਕਾ ਕੀਤਾ ਜਾਵੇ ।
Share the post "ਆਪ ਸਰਕਾਰ ਦਾ ਖਜਾਨਾ ਵੀ ਖਾਲੀ, ਪੀਆਰਟੀਸੀ ਦੇ ਕਾਮੇ ਤਨਖ਼ਾਹਾਂ ਨੂੰ ਤਰਸੇ: ਕੁਲਵੰਤ ਸਿੰਘ ਮਨੇਸ"