WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਆਪ ਸਰਕਾਰ ਨੇ ਮਜ਼ਦੂਰਾਂ ਦਲਿਤਾਂ ਨਾਲ ਧੋਖਾ ਕੀਤਾ: ਗਹਿਰੀ

ਮਜ਼ਦੂਰ ਤੇ ਸੰਵਿਧਾਨ ਵਿਰੋਧੀ ਫੈਸਲਿਆਂ ਦੇ ਖਿਲਾਫ ਲੋਕਾਂ ਨੂੰ ਇਕਜੁੱਟ ਕਰ ਅੰਦੋਲਨ ਕਰਾਂਗੇ
ਸੁਖਜਿੰਦਰ ਮਾਨ
ਬਠਿੰਡਾ, 7 ਅਕਤੂਬਰ: ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨੂੰ 12 ਘੰਟੇ ਕੰਮ ਕਰਨ ਵਾਲੇ ਫੁਰਮਾਨ ਦਾ ਵਿਰੋਧ ਕਰਦਿਆਂ ਨੈਸ਼ਨਲ ਦਲਿਤ ਮਹਾਂ ਪੰਚਾਇਤ ਦੇ ਪੰਜਾਬ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਦੀ ਪ੍ਰਧਾਨਗੀ ਹੇਠ ਆਗੂਆਂ ਦੀ ਮੀਟਿੰਗ ਹੋਈ ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ 9 ਅਕਤੂਬਰ ਨੂੰ ਬਠਿੰਡਾ ਦੇ ਡੀ ਸੀ ਰਾਹੀਂ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਜਾਵੇਗੀ ਕਿ 8 ਘੰਟੇ ਦੀ ਵਜਾਏ 12 ਘੰਟੇ ਕੰਮ ਕਰਨ ਵਾਲੇ ਨਾਦਰਸ਼ਾਹੀ ਫੁਰਮਾਨ ਨੂੰ ਵਾਪਸ ਲਿਆ ਜਾਵੇ। ਇਸਤੋਂ ਇਲਾਵਾ ਲਾਲ ਲਕੀਰ ਖਤਮ ਕਰਕੇ ਲੋਕਾਂ ਨੂੰ ਘਰਾਂ ਦੇ ਮਾਲਕੀ ਹੱਕ ਦਿੱਤੇ ਜਾਣ, ਮਨਰੇਗਾ ਮਜ਼ਦੂਰਾਂ ਨੂੰ 500 ਦਿਹਾੜੀ ਤੇ 200 ਦਿਨ ਕੰਮ ਦਿਤਾ ਜਾਵੇ ਅਤੇ ਹਾਜ਼ਰੀ ਕਾਰਡਾਂ ਉਪਰ ਲਾਈਂ ਜਾਵੇ,ਲਾਭ ਪਾਤਰੀ ਕਾਰਡਾਂ ਦੀ ਮਿਆਦ 3 ਸਾਲ ਰੱਖੀ ਜਾਵੇ ਸਹੂਲਤਾਂ ਦੀ ਰਕਮ ਦੁੱਗਣੀ ਕੀਤੀ ਜਾਵੇ ਰਾਸ਼ਣ ਕਾਰਡਾਂ ਦੀ ਕਣਕ ਦਾ ਪੁਰਾਣਾ ਕੋਟਾ ਬਹਾਲ ਕੀਤਾ ਜਾਵੇ ਅਤੇ ਕੱਟੇ ਗਏ ਕਾਰਡਾਂ ਨੂੰ ਬਹਾਲ ਕੀਤਾ ਜਾਵੇ, ਐਸ ਸੀ ਕੋਟੇ ਦੀਆਂ ਜ਼ਮੀਨਾਂ ਵਿਚ ਸਰਕਾਰੀ ਇਮਾਰਤਾਂ ਨਾ ਬਣਾਈਆਂ ਜਾਣ ਸਗੋਂ ਅਬਾਦੀ ਮੁਤਾਬਕ ਸ਼ਾਮਲਾਤ ਤੇ ਪੰਚਾਇਤਾਂ ਜ਼ਮੀਨ ਵਿਚੋਂ ਹਿੱਸਾ ਦਿੱਤਾ ਜਾਵੇ।

ਵਿਜੀਲੈਂਸ ਵਲੋਂ ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ਛਾਪੇਮਾਰੀ

ਇਸ ਮੌਕੇ ਗਹਿਰੀ ਨੇ ਕਿਹਾ ਬੇਰੁਜ਼ਗਾਰਾਂ ਨੂੰ 5 ਲੱਖ ਬਿਨਾਂ ਗਰੰਟੀ ਲੋਨ ਦੇਣ ਲਈ ਬੈਂਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਨਿੱਜੀ ਬੈਂਕ ਕੰਪਨੀਆਂ ਵੱਲੋਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਬੰਦ ਕਰਵਾਇਆ ਜਾਵੇ। ਦਲਿਤ ਆਗੂ ਨੇ ਕਿਹਾ ਕਿ ਜੇਕਰ ਮੱੁਖ ਮੰਤਰੀ ਨੂੰ ਪੱਤਰ ਭੇਜਣ ਤੋਂ ਬਾਅਦ ਵੀ ਕੋਈ ਅਸਰ ਨਾ ਹੋਇਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬੋਹੜ ਸਿੰਘ ਘਾਰੂ ਵਾਇਸ ਚੇਅਰਮੈਨ,ਮਨਜੀਤ ਸਿੰਘ ਬਾਲੂ ਜ਼ਿਲਾ ਪ੍ਰਧਾਨ ਗੁਰਜੰਟ ਸਿੰਘ ਗਹਿਰੀ ਪੰਚ ਸਕੱਤਰ ਕਾਂਗਰਸ ਦਿਹਾਤੀ ਡਾ ਕਰਨੈਲ ਸਿੰਘ ਮੁੱਖ ਸਲਾਹਕਾਰ ਗੁਰਦੀਪ ਸਿੰਘ ਰੋਮਾਣਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਲਵਪ੍ਰੀਤ ਸਿੰਘ ਹੁਸਨਰ ਜ਼ਿਲ੍ਹਾ ਪ੍ਰਧਾਨ ਮੁਕਤਸਰ ਦੀਪਕ ਭੱਟੀ ਪ੍ਰਧਾਨ ਸਫ਼ਾਈ ਕਾਮੇ ਮਲਕੀਤ ਸਿੰਘ ਦੇਵੀਵਾਲਾ ਮੀਤ ਪ੍ਰਧਾਨ ਐਸ ਸੀ ਵਿੰਗ ਕਾਂਗਰਸ ਬਲਜਿੰਦਰ ਸਿੰਘ ਜਸਵਿੰਦਰ ਸਿੰਘ ਤਲਵੰਡੀ ਜਸਵੀਰ ਸਿੰਘ ਗੋਬਿੰਦਪੁਰਾ ਮੋਦਨ ਸਿੰਘ ਪੰਚ ਜ਼ਿਲਾ ਮੀਤ ਪ੍ਰਧਾਨ ਸਰਦੂਲ ਸਿੰਘ ਗੋਬਿੰਦਪੁਰਾ ਬਲਦੇਵ ਸਿੰਘ ਗੋਬਿੰਦਪੁਰਾ ਹੰਸਾ ਸਿੰਘ ਪਥਰਾਲਾ ਗੁਰਜੰਟ ਸਿੰਘ ਪੰਚ ਬੀੜ ਕੁਲਵੰਤ ਸਿੰਘ ਗਹਿਰੀ ਲਾਲ ਚੰਦ ਸ਼ਰਮਾ ਜਰਨਲ ਸਕੱਤਰ ਦਲਿਤ ਮਹਾਂ ਪੰਚਾਇਤ ਰਾਮਕ੍ਰਿਸ਼ਨ ਦੀਪਕ ਆਟੋ ਰਿਕਸ਼ਾ ਚਾਲਕ ਯੂਨੀਅਨ ਸੰਦੀਪ ਕੌਰ ਸਰਬਜੀਤ ਕੌਰ ਸੁਖਮਨ ਕੌਰ ਜਸਪ੍ਰੀਤ ਕੌਰ ਰਾਜਵੀਰ ਕੌਰ ਅੰਗਰੇਜ਼ ਕੌਰ ਆਦਿ ਹਾਜ਼ਰ ਸਨ।

Related posts

ਬਕਾਇਆ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਨਿਪਟਾਰਾ : ਡਿਪਟੀ ਕਮਿਸ਼ਨਰ

punjabusernewssite

ਆਪ ਸਰਕਾਰ ਦੀ ਮੁਲਾਜਮਾਂ ਵਿਰੁਧ ਬੇਰੁੱਖੀ ਦੇ ਖਿਲਾਫ ਅੱਜ ਤੀਜੇੇ ਦਿਨ ਵੀ ਮਨਿਸਟਰੀਅਲ ਕਾਮਿਆ ਵੱਲੋ ਧਰਨਾ ਜਾਰੀ

punjabusernewssite

ਬੇਸਹਾਰਾ ਲੋਕਾਂ ਲਈ ਸਹਾਰਾ ਆਸਰਮ ਦੀ ਸੁਰੂਆਤ ਕੀਤੀ

punjabusernewssite