ਸੁਖਜਿੰਦਰ ਮਾਨ
ਬਠਿੰਡਾ, 29 ਜੁਲਾਈ : ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ, ਜਿਸਨੂੰ ਆਯੂਸ਼ਮਨ ਕਾਰਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੇ ਤਹਿਤ ਲੋਕਾਂ ਨੂੰ ਲਾਭ ਦੇਣ ਤੇ ਜਾਗਰੂਕ ਕਰਨ ਲਈ ਅੱਜ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਜਾਗਰੂਕਤਾ ਵੈਨ ਨੂੰ ਸਹਾਇਕ ਸਿਵਲ ਸਰਜਨ ਡਾ ਅਨੁਪਮਾ ਸ਼ਰਮਾ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਰਮਨਦੀਪ ਸਿੰਗਲਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਵੈਨ ਜ਼ਿਲ੍ਹੇ ਅੰਦਰ ਮਹੀਨਾ ਭਰ ਰਹੇਗੀ।ਇਸ ਵੈਨ ਅਧੀਨ ਹਰ ਦਿਨ ਵਿਚ 2 ਪਿੰਡਾਂ ਵਿਚ ਲਾਭਪਾਤਰੀਆਂ ਦੇ ਕਾਰਡ ਬਣਾਏ ਜਾਣਗੇ ਅਤੇ 4 ਪਿੰਡਾਂ ਵਿਚ ਜਾਗਰੂਕਤਾ ਕੀਤੀ ਜਾਵੇਗੀ।ਇਸ ਮੌਕੇ ਡਾ ਮੀਨੂ,ਨਰਿੰਦਰ ਕੁਮਾਰ ਸਿੰਗਲਾ ਜਿਲ੍ਹਾ ਕੋਰਾਡੀਨੇਟਰ ਬੀ ਸੀ ਸੀ, ਗਗਨਦੀਪ ਸਿੰਘ ਭੁੱਲਰ ਬੀ ਈ ਈ, ਸੌਰਭ ਗਰਗ ਆਯੂਸਮਾਨ ਭਾਰਤ ਜਿਲ੍ਹਾ ਮੈਨੇਜਰ, ਤਰਸੇਮ ਬਰਾੜ ਸੀ ਐਸ ਸੀ ,ਰਜੇਸ ਗੋਲਿਆਨ ਐਸ ਏ ਹਾਜ਼ਰ ਸਨ।ਇਸ ਮੌਕੇ ਉਹਨਾਂ ਪਿੰਡ ਦੇ ਸਰਪੰਚਾਂ ਅਤੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਇਨ੍ਹਾਂ ਟੀਮਾਂ ਦਾ ਸਾਥ ਦੇਣ ਅਤੇ ਆਪਣੇ ਪਿੰਡ ਦੇ ਲਾਭਪਾਤੀਆਂ ਦੇ ਵੱਧ ਤੋਂ ਵੱਧ ਕਾਰਡ ਬਣਵਾਉਣ।
Share the post "ਆਯੂਸ਼ਮਨ ਕਾਰਡ ਬਣਾਉਣ ਲਈ ਲੋਕਾਂ ਨੂੰ ਜਾਗਰੂੁਕ ਕਰਨ ਵਾਸਤੇ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ"