ਮਿਸਜ਼ ਪੂਜਾ ਸਿਰ ਸਜਿਆ ‘‘ਸੁਪਰ ਮੋਮ’’ ਦਾ ਤਾਜ਼
ਸੁਖਜਿੰਦਰ ਮਾਨ
ਬਠਿੰਡਾ, 26 ਮਈ: ਸਥਾਨਕ ਸੰਸਥਾ ਆਰਬੀਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਪਿ੍ਰੰਸੀਪਲ ਡਾ ਅਨੁਰਾਧਾ ਭਾਟੀਆ ਦੀ ਰਹਿਨੁਮਾਈ ਹੇਠ ਅਤੇ ਕਿੰਡਰਰਗਾਰਟਨ ਬਲਾਕ ਦੇ ਕੋਆਰਡੀਨੇਟਰ ਪਿ੍ਰਤਪਾਲ ਸਿੰਘ ਦੀ ਦੇਖ ਰੇਖ ਹੇਠ ਮਦਰਜ ਦਿਵਸ ਨੂੰ ਸਮਰਪਿਤ “ਸੁਪਰ ਮੋਮ’’ ਪ੍ਰੋਗਰਾਮ ਦਾ ਆਜੋਜਨ ਕੀਤਾ ਗਿਆ, ਜਿਸ ਵਿੱਚ ਸਕੂਲ ਦੇ ਵਾਈਸ ਚੇਅਰਮੈਨ ਡਾਕਟਰ ਕੇਕੇ ਨੋਹਰੀਆ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ, ਜਿੰਨ੍ਹਾਂ ਦਾ ਸਕੂਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਅਤੇ ਪਿ੍ਰੰਸੀਪਲ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੁਆਤ ਕੀਤੀ, ਜਾਣਕਾਰੀ ਦਿੰਦੇ ਪ੍ਰੋਗਰਾਮ ਕਨਵੀਨਰ ਅੰਜੂ ਲਖਨਪਾਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਐਲਕੇਜੀ ਅਤੇ ਜੂਕੇਜੀ ਦੇ ਵਿਦਿਆਰਥੀਆਂ ਦੀਆਂ ਮਾਵਾਂ ਲਈ ਸੋਲੋ ਗਾਇਨ ਅਤੇ ਸੋਲੋ ਡਾਂਸ ਦੇ ਮੁਕਾਬਲੇ ਕਰਵਾਏ ਗਏ ਅਤੇ ਪ੍ਰੋਗਰਾਮ ਵਿੱਚ ਹਾਜ਼ਰ ਮਾਵਾਂ ਲਈ ਕਈ ਤਰ੍ਹਾਂ ਦੀਆਂ ਫਨ ਗੇਮਜ਼, ਤੰਬੋਲਾ ਆਦਿ ਕਰਵਾਈਆਂ ਗਈਆਂ। ਅੰਤ ਵਿੱਚ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਪ੍ਰਤਿਯੋਗੀਆਂ ਲਈ ਰੈਪ ਵਾਕ ਕਰਵਾਈ ਗਈ ਸੋਲੋ ਗਾਇਨ ਵਿੱਚ ਪੂਨਮ ਚਾਵਲਾ ਨੇ ਪਹਿਲਾ ਅੰਜੂ ਨੇ ਦੂਜਾ ਤੇ ਮਧੂ ਨੇ ਤੀਜਾ ਸਥਾਨ ਹਾਸਿਲ ਕੀਤਾ,ਸੋਲੋ ਡਾਂਸ ਵਿੱਚ ਸਿਮਰਨਦੀਪ ਕੌਰ ਨੇ ਪਹਿਲਾ ਬਲਜਿੰਦਰ ਕੌਰ ਨੇ ਦੂਸਰਾ ਤੇ ਪੂਜਾ ਨੇ ਤੀਸਰਾ ਸਥਾਨ ਹਾਸਿਲ ਕੀਤਾ, ਇਸ ਤਰ੍ਹਾਂ ਗੇਮਜ਼ ਵਿੱਚੋਂ ਸੰਦੀਪ ਕੌਰ ਅਤੇ ਤੰਬੋਲਾ ਵਿੱਚ ਅਮਨਦੀਪ ਕੌਰ ਜੇਤੂ ਰਹੀਆਂ ਸੁਪਰ ਮੋਮ ਦਾ ਤਾਜ ਪੂਜਾ ਦੇ ਸਿਰ ਸਜਿਆ। ਸਾਰੇ ਮੁਕਬਲਿਆਂ ਦੀ ਜੱਜਮੈਂਟ ਪੰਜਾਬੀ ਫ਼ਿਲਮੀ ਐਕਟਰਸ ਮਨਜੀਤ ਕੌਰ ਮਨੀ ਨੇ ਕੀਤੀ ਅਤੇ ਮੰਚ ਸੰਚਾਲਨ ਈਸ਼ਾ ਬਹਿਲ ਅਤੇ ਆਭਾ ਸ਼ਰਮਾ ਨੇ ਬਾਖੂਬੀ ਨਾਲ ਨਿਭਾਇਆ। ਅੰਤ ਵਿੱਚ ਪਿ੍ਰੰਸੀਪਲ ਡਾ ਅਨੁਰਾਧਾ ਭਾਟੀਆ ਸੁਪਰ ਮੋਮ ਦਾ ਐਵਾਰਡ ਜਿੱਤਣ ਵਾਲੀ ਮਦਰ ਪੂਜਾ ਨੂੰ ਕਰਾਊਨ, ਸ਼ੈਸ਼ ਪਾਕੇ ਗਿਫ਼ਟ ਦੇਕੇ ਸਨਮਾਨਿਤ ਕੀਤਾ। ਇਸਦੇ ਨਾਲ ਹੀ ਮੁਕਾਬਲਿਆਂ ਵਿੱਚ ਜੇਤੂ ਦੂਜਿਆਂ ਨੂੰ ਵੀ ਗਿਫ਼ਟ ਦੇਕੇ ਸਨਮਾਨਿਤ ਕੀਤਾ ਗਿਆ। ਸਕੂਲ ਵੱਲੋਂ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲਿਆਂ ਲਈ ਰਿਫਰੇਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਸਕੂਲ ਕੋਆਰਡੀਨੇਟਰਜ ਦੇ ਨਾਲ ਨਾਲ ਕਿੰਡਰਰਗਾਰਟਨ ਬਲਾਕ ਦਾ ਸਮੂਹ ਸਟਾਫ ਮੌਜੂਦ ਸੀ।
ਆਰਬੀਡੀਏਵੀ ਸਕੂਲ ਵਿਚ ਸੁਪਰਮੋਮ ਪ੍ਰੋਗਰਾਮ ਦਾ ਆਯੋਜਨ
2 Views