Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਾਡੀ ਸਿਹਤ

ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਖੰਭ ਲਾਵੇਗੀ ਐਚਐਮਈਐਲ

9 Views
ਕੰਪੀਟੀਸ਼ਨ ਦੀ ਤਿਆਰੀ ਲਈ 11 ਵਿਦਿਆਰਥੀਆਂ ਦਾ ਖਰਚਾ ਚੁੱਕੇਗੀ ਕੰਪਨੀ 
ਜ਼ਿਲ੍ਹੇ ਦੇ 22 ਸਕੂਲਾਂ ਦੇ 600 ਵਿਦਿਆਰਥੀਆਂ ਵਿੱਚੋਂ ਚੁਣੇ ਹਨ ਇਹ ਵਿਦਿਆਰਥੀ
ਸੁਖਜਿੰਦਰ ਮਾਨ 
ਬਠਿੰਡਾ, 29 ਜੁਲਾਈ: ਪੂਰੇ ਪੰਜਾਬ ਦੇ ਨਾਲ ਮਾਲਵਾ ਖੇਤਰ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇ ਰਹੇ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਲੋਂ ਸਮਾਜਿਕ ਤੇ ਸਿੱਖਿਆਂ ਦੇ ਖੇਤਰ ਵਿਚ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਕੰਪਨੀ ਵੱਲੋਂ ਆਪਣੀ ਸੀਐਸਆਰ ਪਹਿਲਕਦਮੀ ਨਾਲ 42 ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।  ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਹੁਣ ਐਚਐਮਈਐਲ ਨੇ ਸੈਂਟਰ ਫਾਰ ਸੋਸ਼ਲ ਰਿਸਪਾਂਸੀਬਿਲਟੀ ਐਂਡ ਲੀਡਰਸ਼ਿਪ (ਸੀਐਸਆਰਐਲ) ਦੇ ਨਾਲ ਇੱਕ ਸਮਝੌਤਾ ਕੀਤਾ ਹੈ ਤਾਂ ਜਿਸ ਵਿਚ ਇਹ ਯਕੀਨੀ ਬਣਾਇਆ ਗਿਆ ਹੈ ਕਿ ਵਿੱਤੀ ਰੁਕਾਵਟਾਂ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹੋਣਹਾਰ ਵਿਦਿਆਰਥੀਆਂ ਦੀ ਉੱਚ ਸਿੱਖਿਆ ਵਿੱਚ ਰੁਕਾਵਟ ਨਾ ਬਣ ਸਕਣ। ਇਸ ਸਕੀਮ ਦੇ ਦੂਜੇ ਪੜਾਅ ਵਿੱਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚੋਂ 11 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੇ ਆਈ.ਆਈ.ਟੀਜ਼ ਅਤੇ ਐਨ.ਆਈ.ਟੀਜ਼ ਵਰਗੇ ਵੱਕਾਰੀ ਅਦਾਰਿਆਂ ਵਿੱਚ ਦਾਖ਼ਲੇ ਲਈ ਜੇ.ਈ.ਈ. ਦੀ ਪ੍ਰੀਖਿਆ ਦੀ ਤਿਆਰੀ ਕਰਨੀ ਹੈ।ਜਿਸ ਦਾ ਸਾਰਾ ਖਰਚਾ ਰਹਿਣ-ਸਹਿਣ, ਖਾਣ-ਪੀਣ, ਪੜ੍ਹਾਈ ਅਤੇ ਕਿਤਾਬਾਂ ਦਾ ਖਰਚਾ ਐਚ.ਐਮ.ਈ.ਐਲ. ਸੀਐਸਆਰਐਲ ਵੱਲੋਂ ਉਠਾਇਆ ਜਾਵੇਗਾ। ਵਿਦਿਆਰਥੀਆਂ ਦੀ ਚੋਣ ਲਈ ਗਈ ਪ੍ਰੀਖਿਆ ਵਿੱਚ ਇਸ ਵਾਰ 22 ਸਕੂਲਾਂ ਦੇ 600 ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਨ੍ਹਾਂ ਵਿੱਚੋਂ ਪੂਰੇ ਸਖ਼ਤ ਮਾਪਦੰਡਾਂ ਤੇ ਨਿਰੋਲ ਮੈਰਿਟ ਦੇ ਆਧਾਰ ਉੱਤੇ 11 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ।  ਇਨ੍ਹਾਂ ਵਿੱਚੋਂ 5 ਵਿਦਿਆਰਥੀ ਬਠਿੰਡਾ ਮੈਰੀਟੋਰੀਅਸ ਸਕੂਲ ਦੇ ਹਨ, ਜਦੋਂ ਕਿ ਭੁੱਚੋ ਕਲਾਂ ਸਰਕਾਰੀ ਸਮਾਰਟ ਸਕੂਲ, ਜਵਾਹਰ ਨਵੋਦਿਆ ਵਿਦਿਆਲਿਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗੀ ਕਲਾਂ ਅਤੇ ਸ਼ਹੀਦ ਸੰਦੀਪ ਸਿੰਘ ਸਰਕਾਰੀ ਸਕੂਲ ਪਰਸ ਰਾਮ ਨਗਰ ਬਠਿੰਡਾ ਦੇ ਇੱਕ-ਇੱਕ ਵਿਦਿਆਰਥੀ ਦੀ ਵੀ ਚੋਣ ਹੋਈ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਸਕੀਮ ਸਰਕਾਰੀ ਸਕੂਲਾਂ ਤੋਂ ਬਾਹਰਵੀਂ ਚੌ 75 ਪਰਸੈਂਟ ਨੰਬਰ ਲੈਣ ਵਾਲੇ ਅਤੇ ਪਰਿਵਾਰ ਦੀ ਸਾਲਾਨਾ 5 ਲੱਖ ਤੋਂ ਘਟ ਆਮਦਨ ਵਾਲੇ ਸਟੂਡੈਂਟ ਲਈ ਹੈ। ਇਸ ਸਕੀਮ ਤਹਿਤ ਪਹਿਲੇ ਪੜਾਅ ਵਿੱਚ ਦੋ ਵਿਦਿਆਰਥਣਾਂ ਨੇ ਕੋਚਿੰਗ ਲੈ ਕੇ ਜੇਈਈ ਮੇਨ ਪਾਸ ਕੀਤੀ ਹੈ, ਜਿੰਨ੍ਹਾਂ ਵਿੱਚ ਦੋ ਵਿਦਿਆਰਥਣਾਂ ਅਨਮੋਲ ਕੌਰ ਵਾਸੀ ਪਿੰਡ ਫੂਲ ​​ਅਤੇ ਗੁਰਵਿੰਦਰ ਕੌਰ ਵਾਸੀ ਪਿੰਡ ਬਾਠ ਨੂੰ  ਕੋਚਿੰਗ ਲਈ  ਭੇਜਿਆ ਗਿਆ ਸੀ।  ਇਸ ਕਾਰਨ ਇਹ ਦੋਵੇਂ ਵਿਦਿਆਰਥਣਾਂ ਜੇਈਈ ਮੇਨ ਦੀ ਪ੍ਰਤੀਯੋਗੀ ਪ੍ਰੀਖਿਆ ਵਿੱਚ ਸ਼ਾਮਲ ਹੋਈਆਂ ਅਤੇ ਇਸ ਨੂੰ ਕੁਆਲੀਫਾਈ ਕੀਤਾ।

Related posts

ਕੋਵਿਡ ਟੀਕਾਕਰਨ ਸਬੰਧੀ ਪ੍ਰੋਤਸਾਹਨ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ-ਓ.ਪੀ. ਸੋਨੀ

punjabusernewssite

ਐਨਰਜੀ ਡਰਿੰਕਸ ਦੀ ਵਰਤੋਂ ਰੋਕਣ ਲਈ ਬੱਚਿਆਂ ਨੂੰ ਕੀਤਾ ਜਾਵੇਗਾ ਜਾਗਰੂਕ: ਪਲਵੀ ਚੌਧਰੀ

punjabusernewssite

ਏਮਜ਼ ਬਠਿੰਡਾ ਵਿਖੇ ਡਾਇਟੈਟਿਕਸ ਵਿਭਾਗ ਵੱਲੋਂ ਵਿਸ਼ਵ ਸਿਹਤ ਦਿਵਸ ਆਯੋਜਿਤ

punjabusernewssite