ਭਾਰਤੀ ਮੂਲ ਦੇ ਰਿਸੀ ਸੂਨਕ ਦੇ ਦਾਅ ਲੱਗਣ ਦੀ ਚਰਚਾ!
ਪੰਜਾਬੀ ਖ਼ਬਰਸਾਰ ਬਿਉਰੋ
ਲੰਡਨ, 20 ਅਕਤੂਬਰ: ਭਾਰਤੀ ਮੂਲ ਦੇ ਰਿਸੀ ਸੂਨਕ ਨਾਲ ਮੁਕਾਬਲੇਬਾਜ਼ੀ ਤੋਂ ਬਾਅਦ 44 ਦਿਨ ਪਹਿਲਾਂ ਇੰਗਲੈਂਡ ਦੀ ਪ੍ਰਧਾਨ ਮੰਤਰੀ ਬਣੀ ਲਿਜ ਟ੍ਰੱਸ ਨੇ ਵੀਰਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਹਾਲੇ ਬੀਤੇ ਕੱਲ ਹੀ ਉਨ੍ਹਾਂ ਖੁਦ ਨੂੰ ਲੜਾਈ ਲਈ ਤਿਆਰ ਬਰ ਦੱਸਦੇ ਹੋਏ ਅਸਤੀਫ਼ਾ ਨਾ ਦੇਣ ਦਾ ਐਲਾਨ ਕੀਤਾ ਸੀ। ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੇ ਕੰਮਕਾਜ਼ ਨੂੰ ਲੈ ਕੇ ਵਿਰੋਧੀਆਂ ਦੇ ਨਾਲ-ਨਾਲ ਉਨ੍ਹਾਂ ਦੀ ਅਪਣੀ ਪਾਰਟੀ ਦੇ ਆਗੂਆਂ ਵਲੋਂ ਵੀ ਉਗਲਾਂ ਚੁੱਕੀਆਂ ਜਾ ਰਹੀਆਂ ਸਨ। ਜਿਸਦੇ ਚੱਲਦੇ ਉਹ ਦਬਾਅ ਅਧੀਨ ਲੰਘ ਰਹੇ ਸਨ ਤੇ ਇਸੇ ਦਬਾਅ ਦੇ ਚੱਲਦੇ ਦੋ ਦਿਨ ਪਹਿਲਾਂ ਉਨ੍ਹਾਂ ਆਪਣੀ ਵਿੱਤ ਮੰਤਰੀ ਨੂੰ ਹਟਾ ਦਿੱਤਾ ਸੀ ਤੇ ਮੁੜ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਵੀ ਅਸਤੀਫਾ ਦੇ ਦਿੱਤਾ ਸੀ। ਪ੍ਰਧਾਨ ਮੰਤਰੀ ਟ੍ਰੱਸ ਦੇ ਅਸਤੀਫ਼ੇ ਤੋਂ ਬਾਅਦ ਇੱਕ ਵਾਰ ਫ਼ਿਰ ਭਾਰਤੀ ਮੂਲ ਦੇ ਰਿਸ਼ੀ ਸੂਨਕ ਦੇ ਇਸ ਅਹੁੱਦੇ ’ਤੇ ਬੈਠਣ ਦੀ ਚਰਚਾ ਚੱਲ ਰਹੀ ਹੈ, ਜੋ ਬਹੁਤ ਘੱਟ ਅੰਤਰ ਵੋਟਾਂ ਨਾਲ ਲਿੱਜ ਟ੍ਰੱਸ ਤੋਂ ਪਿੱਛੇ ਰਹਿ ਗਏ ਸਨ। ਇਸਤੋਂ ਇਲਾਵਾ ਟ੍ਰੱਸ ਤੋਂ ਪਹਿਲਾਂ ਰਹੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਨਾਮ ਵੀ ਚੱਲ ਰਿਹਾ ਹੈ। ਦੂਜੇ ਪਾਸੇ ਦੇਸ ਦੀ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਨੇ ਚੋਣਾਂ ਦੀ ਮੰਗ ਕੀਤੀ ਹੈ।
ਇੰਗਲੈਂਡ ਦੀ ਪ੍ਰਧਾਨ ਮੰਤਰੀ ਲਿਜ ਟ੍ਰੱਸ ਵਲੋਂ ਅਸਤੀਫ਼ਾ
2 Views