17 Views
ਸੁਖਜਿੰਦਰ ਮਾਨ
ਬਠਿੰਡਾ,8 ਮਈ : ਇੰਜ. ਹਰਪਰਵੀਨ ਸਿੰਘ ਬਿੰਦਰਾ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਵੈਸਟ ਜ਼ੋਨ ਬਠਿੰਡਾ ਦੇ ਨਵੇਂ ਚੀਫ਼ ਇੰਜਨੀਅਰ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਇੰਜ. ਪੁਨਰਦੀਪ ਸਿੰਘ ਬਰਾੜ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੂੰ ਲੁਧਿਆਣਾ ਵਿਖੇ ਨਿਯੁਕਤ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਇੰਜ. ਬਿੰਦਰਾ ਲੁਧਿਆਣਾ ਵਿਖੇ ਡਿਪਟੀ ਚੀਫ ਇੰਜਨੀਅਰ ਵਜੋਂ ਨਿਯੁਕਤ ਸਨ। ਚਾਰਜ ਲੈਣ ਤੋਂ ਬਾਅਦ ਇੰਜ. ਬਿੰਦਰਾ ਨੇ ਵੈਸਟ ਜ਼ੋਨ ਬਠਿੰਡਾ ਦੇ ਐਸਈਜ ਅਤੇ ਹੋਰਨਾਂ ਸਟਾਫ਼ ਨਾਲ ਮੀਟਿੰਗ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਮਿੱਥੇ ਟੀਚੇ ਨੂੰ ਪ੍ਰਾਪਤ ਕਰ ਲਈ ਉਨ੍ਹਾਂ ਦਾ ਸਹਿਯੋਗ ਮੰਗਿਆ। ਉਨ੍ਹਾਂ ਨੇ ਕਿਹਾ ਕਿ ਉਹ ਇੰਜ. ਬਲਦੇਵ ਸਿੰਘ ਸਰਾਂ ਸੀਐਮਡੀ ਪੀਐਸਪੀਸੀਐਲ ਅਤੇ ਇੰਜ. ਡੀਪੀਐਸ ਗਰੇਵਾਲ ਡਾਇਰੈਕਟਰ ਡਿਸਟ੍ਰੀਬਿਊਸ਼ਨ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਅਤੇ ਸੁਨਿਸਚਿਤ ਕਰਨਗੇ ਕਿ ਝੋਨੇ ਦੇ ਸੀਜ਼ਨ ਦੌਰਾਨ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮਿਲੇ।ਇੰਜ. ਬਿੰਦਰਾ ਨੇ ਬਿਜਲੀ ਚੋਰੀ ਦੀ ਕੁਰੀਤੀ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਪੀਐੱਸਪੀਸੀਐੱਲ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਬਿਜਲੀ ਦੀ ਦੁਰਵਰਤੋਂ ਕਰਦਿਆਂ ਜਾਂ ਬਿਜਲੀ ਚੋਰੀ ਕਰਦਿਆਂ ਫੜੇ ਜਾਣ ਵਾਲੇ ਲੋਕਾਂ ਖ਼ਿਲਾਫ਼ ਉਹ ਸਖ਼ਤ ਕਾਰਵਾਈ ਕਰਨਗੇ। ਉਨ੍ਹਾਂ ਨੇ ਜੂਨੀਅਰ ਅਫਸਰਾਂ ਨੂੰ ਅਜਿਹੇ ਇਲਾਕਿਆਂ ਚ ਰੇਡ ਜਾਰੀ ਰੱਖਣ ਦੇ ਨਿਰਦੇਸ਼ ਜਿੱਥੇ ਬਿਜਲੀ ਚੋਰੀ ਦੀਆਂ ਜਿਆਦਾ ਸ਼ਿਕਾਇਤਾਂ ਮਿਲਦੀਆਂ ਹਨ। ਉਨ੍ਹਾਂ ਨੇ ਆਮ ਖਪਤਕਾਰਾਂ ਦੀ ਪਰੇਸ਼ਾਨੀਆਂ ਦਾ ਖਾਤਮਾ ਕਰਨ ਲਈ ਇਮਾਨਦਾਰੀ ਪੂਰਵਕ ਕੰਮ ਕਰਨ ਦੀ ਅਪੀਲ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਇੰਜ. ਬਿੰਦਰਾ ਕੋਲ ਨਵੰਬਰ, 1991 ਪੰਜਾਬ ਰਾਜ ਬਿਜਲੀ ਬੋਰਡ ਨੂੰ ਜੁਆਇਨ ਕਰਨ ਉਪਰੰਤ ਵੱਖ ਵੱਖ ਅਹੁੱਦਿਆਂ ਕੰਮ ਕਰਨ ਦਾ 32 ਸਾਲਾ ਵੱਡਾ ਤਜਰਬਾ ਹੈ।3 ਜੂਨ, 1969 ਨੂੰ ਲੁਧਿਆਣਾ ਚ ਪੈਦਾ ਹੋਏ ਇੰਜ. ਬਿੰਦਰਾ ਨੇ ਗੁਰੂ ਨਾਨਕ ਇੰਜਨੀਅਰਿੰਗ ਕਾਲਜ਼ ਲੁਧਿਆਣਾ ਤੋਂ ਬੈਚਲਰ ਆਫ਼ ਇੰਜਨੀਅਰਿੰਗ ਅਤੇ ਐਮ ਟੈਕ REC ਕੁਰੂਕਸ਼ੇਤਰ ਤੋ ਡਿਗਰੀ ਕੀਤੀ ਹੋਈ ਹੈ।
Share the post "ਇੰਜ. ਐਚ ਐਸ ਬਿੰਦਰਾ ਨੇ ਪੱਛਮੀ ਜੋਨ ਦੇ ਮੁੱਖ ਇੰਜੀਨੀਅਰ ਵਜੋਂ ਕਾਰਜਭਾਰ ਸੰਭਾਲਿਆ "