ਪੰਜਾਬੀ ਖ਼ਬਰਸਾਰ ਬਿਉਰੋ
ਬਾਲਿਆਂਵਾਲੀ,22 ਦਸੰਬਰ : ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਸਰਕਾਰੀ ਹਸਪਤਾਲ ਬਾਲਿਆਂਵਾਲੀ ਵਿਖੇ ਚਮੜੀ ਰੋਗਾਂ ਸਬੰਧੀ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ।ਇਸ ਮੈਡੀਕਲ ਕੈਂਪ ਦੌਰਾਨ ਸਰਕਾਰੀ ਹਸਪਤਾਲ ਬਾਲਿਆਂਵਾਲੀ ਦੇ ਚਮੜੀ ਰੋਗਾਂ ਦੇ ਮਾਹਿਰ ਡਾ. ਨਰਵਿੰਦਰਜੀਤ ਕੌਰ ਨੇ ਮਰੀਜਾਂ ਦਾ ਚੈਕਅਪ ਕੀਤਾ ਅਤੇ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ। ਇਸ ਮੌਕੇ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਪਾਣੀਪਤ-ਬਠਿੰਡਾ ਤੇਲ ਪਾਈਪਲਾਈਨ ਬਠਿੰਡਾ ਦੇ ਮੁੱਖ ਸੰਚਾਲਕ ਸ਼੍ਰੀ ਅੰਕਿਤ ਗਰਗ, ਸਰਕਾਰੀ ਹਸਪਤਾਲ ਬਾਲਿਆਂਵਾਲੀ ਦੇ ਐਸ.ਐਮ.ੳ. ਡਾ. ਗੁਰਮੇਲ ਸਿੰਘ, ਡਾ. ਕਮਲਜੀਤ ਸਿੰਘ, ਡਾ. ਲਵਦੀਪ ਰੋਹੇਲ, ਬਲਾਕ ਐਜੂਕੇਟਰ ਜਗਤਾਰ ਸਿੰਘ ਅਤੇ ਇੰਡੀਅਨ ਆਇਲ ਦੇ ਅਧਿਕਾਰੀ ਸੁਖਮੰਦਰ ਸਿੰਘ ਅਤੇ ਪੰਕਜ ਕੁਮਾਰ ਵੀ ਮੌਜੂਦ ਸਨ।ਇਸ ਮੌਕੇ ਅੰਕਿਤ ਗਰਗ ਨੇ ਕਿਹਾ ਕਿ ਇੰਡੀਅਨ ਆਇਲ ਲਿਮਟਿਡ ਪਾਣੀਪਤ- ਬਠਿੰਡਾ ਤੇਲ ਪਾਈਪਲਾਈਨ ਦੀ ਸੁਰੱਖਿਆ ਲਈ ਅਤੇ ਕਿਸੇ ਵੀ ਤਰਾਂ ਦੇ ਖਤਰੇ ਨੂੰ ਰੋਕਣ ਲਈ ਪੂਰਨ ਰੂਪ ਵਿੱਚ ਵਚਨਵੱਧ ਹੈ । ਇਸ ਲਈ ਪਾਈਪਲਾਈਨ ਦਾ ਉਚਿਤ ਰੱਖ ਰਖਾਵ ਕੀਤਾ ਜਾਂਦਾ ਹੈ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਪਾਈਪਲਾਈਨ ਦੀ ਸੁਰੱਖਿਆ ਲਈ ਜਾਗਰੂਕ ਕੀਤਾ ਜਾਂਦਾ ਹੈ ।
Share the post "ਇੰਡੀਅਨ ਆਇਲ ਲਿਮਟਿਡ ਨੇ ਬਾਲਿਆਂਵਾਲੀ ਵਿਖੇ ਚਮੜੀ ਰੋਗਾਂ ਦੇ ਇਲਾਜ ਲਈ ਮੁਫਤ ਮੈਡੀਕਲ ਕੈਂਪ ਲਗਵਾਇਆ"