‘ਇੰਡੀਆ’ VS ‘ਭਾਰਤ’ਵਿਵਾਦ ਵਿਚਾਲੇ ਅਕਸ਼ੈ ਕੁਮਾਰ ਨੇ ਮਾਰੀ ਐਂਟਰੀ, ਪੜ੍ਹੋ ਪੂਰੀ ਖ਼ਬਰ

0
22

ਮੁੰਬਈ: ਜੀ-20 ਸੰਮੇਲਨ ਦੇ ਸੱਦਾ ਪੱਤਰ ਤੇ ‘ਇੰਡੀਆ’ ਦਾ ਨਾਮ ਬਦਲ ਕੇ ‘ਭਾਰਤ’ ਰੱਖਿਆ ਗਿਆ ਸੀ। ਜਿਸ ਨੂੰ ਲੈ ਕੇ ਪੂਰੇ ਦੇਸ਼ ਵਿਚ ਬਹਿਸ ਛਿੱੜੀ ਹੋਈ ਹੈ। ਹੁਣ ਇਸ ਬਹਿਸ ਦਾ ਹਿੱਸਾ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੀ ਬਣ ਹਏ ਹਨ। ਦਰਅਸਲ ਅਕਸ਼ੈ ਕੁਮਾਰ ਦੀ ਦੀ ਆਉਣ ਵਾਲੀ ਫਿਲਮ ‘ਮਿਸ਼ਨ ਰਾਣੀਗੰਜ:ਦ ਗ੍ਰੇਟ ਇੰਡੀਅਨ ਰੈਸਕਿਊ’ ਦਾ ਨਾਮ ਬਦਲ ਕੇ ‘ਮਿਸ਼ਨ ਰਾਣੀਗੰਜ:ਦ ਗ੍ਰੇਟ ਭਾਰਤ ਰੈਸਕਿਊ’ ਕਰ ਲਿਆ ਹੈ । ਮੇਕਰਜ਼ ਨੇ ਫਿਲਮ ਦਾ ਨਾਮ ਬਦਲ ਕੇ ਇਸਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ।

ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਹੁਕਮ ਮੁਤਾਬਕ ਦਫ਼ਤਰਾਂ ‘ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ਤੇ ਲਗਾਈ ਪਾਬੰਦੀ

ਅਕਸ਼ੈ ਕੁਮਾਰ ਨੇ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ। ਇਸ ਪੋਸਟਰ ਵਿੱਚ ਅਕਸ਼ੈ ਕੁਮਾਰ ਮਾਈਨਿੰਗ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਲੁੱਕ ਵਿੱਚ ਨਜ਼ਰ ਆ ਰਹੇ ਹਨ। ਅਦਾਕਾਰ ਨੇ ਫਿਲਮ ਦਾ ਪੋਸਟਰ ਸਾਂਝਾ ਕਰ ਦੱਸਿਆ ਕਿ 7 ਸਤੰਬਰ ਨੂੰ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਜਾਵੇਗਾ ‘ਤੇ ਇਹ ਫਿਲਮ 6 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

LEAVE A REPLY

Please enter your comment!
Please enter your name here