WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਇੰਸਟੀਚਿਊਸ਼ਨ ਆਫ ਇੰਜਨੀਅਰ ਬਠਿੰਡਾ ਦੁਆਰਾ ਕੋਮਾਤਰੀ ਮਹਿਲਾ ਦਿਵਸ ਮਨਾਇਆ

ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਇੰਸਟੀਚਿਊਸ਼ਨ ਆਫ ਇੰਜਨੀਅਰ ਲੋਕਲ ਸੈਟਰ ਬਠਿੰਡਾ ਦੁਆਰਾ ਇੰਟਰਨੈਸ਼ਨਲ ਵੂਮੈਨ ਡੇ ਦੇ ਥੀਮ ਸਥਾਈ ਭਵਿੱਖ ਲਈ ਲਿੰਗ ਸਮਾਨਤਾ ਬਾਰੇ ਲੈਕਚਰ ਕਰਵਾ ਕਿ ਮਨਾਇਆ ਗਿਆ। ਇਸ ਮੋਕੇ ਡਾ. ਜਗਤਾਰ ਸਿੰਘ ਸਿਵੀਆ ਚੇਅਰਮੈਨ ਇੰਸਟੀਚਿਊਸ਼ਨ ਆਫ ਇੰਜਨੀਅਰ ਲੋਕਲ ਬਠਿੰਡਾ ਦੁਆਰਾ ਸਮਾਗਮ ਵਿੱਚ ਭਾਗ ਲੈਣ ਵਾਲੇ ਅਹੁਦੇਦਾਰਾ, ਬੁਲਾਰਿਆ ,ਵਿਦਿਆਰਥੀਆ ਅਤੇ ਸਾਰੇ ਹੀ ਭਾਗੀਦਾਰਾ ਦਾ ਸਵਾਗਤ ਕੀਤਾ । ਇਸ ਸਮਾਗਮ ਵਿੱਚ ਡਾ. ਸਵੀਨਾ ਬਾਂਸਲ ਸਾਬਕਾ ਡੀਨ, ਅਕਾਦਮਿਕ ਮਾਮਲੇ, ਮਹਾਂਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋ ਭਾਗ ਲਿਆ। ਉਨਾਂ ਨੇ ਆਪਣੇ ਭਾਸ਼ਣ ਵਿੱਚ ਔਰਤ ਅਤੇ ਆਦਮੀ ਦੇ ਸਮਾਨ ਅਧਿਕਾਰਾ ਬਾਰੇ ਚਰਚਾ ਕੀਤੀ। ਉਹਨਾਂ ਦੱਸਿਆ ਕਿ ਔਰਤ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹੈ ਉਨਾਂ ਮਦਰ ਟਰੇਸਾ ਵਰਗੀਆ ਪ੍ਰਮੁੱਖ ਔਰਤਾਂ ਦੀ ਉਦਾਹਰਣ ਲੈ ਕੇ ਔਰਤ ਦੀ ਮਹੱਤਤਾ ਬਾਰੇ ਦੱਸਿਆ। ਆਖਰ ਵਿੱਚ ਉਨਾਂ ਨੇ ਆਪਣਾ ਭਾਸ਼ਣ “ਹਮ ਵੀ ਦਰਿਆ ਹੈ, ਹਮੇ ਆਪਣਾ ਹੁੰਨਰ ਮਾਲੂਮ ਹੈ, ਜਿਸ ਤਰਫ ਚਲ ਪੜੇਂਗੇ, ਰਾਸਤੇ ਬਣ ਜਾਏਂਗੇ“ ਪੜ ਕੇ ਸਮਾਪਤ ਕੀਤਾ।ਇਸ ਸਮਾਗਮ ਵਿੱਚ ਡਾ . ਸੰਦੀਪ ਰਾਣਾ ਨੇ ਇੰਟਰਨੈਸਨਲ ਵੂਮੈਨ ਡੇ ਦੇ ਥੀਮ ਤੇ ਆਪਣਾ ਭਾਸ਼ਣ ਦਿੱਤਾ ਉਹਨਾ ਦੱਸਿਆ ਕਿ ਇੱਕ ਔਰਤ ਹੀ ਹੈ ਜੋ ਇਨਸਾਨ ਨੂੰ ਮਨੁੱਖੀ ਰੂਪ ਬਖਸਦੀ ਹੈ ਕਿਸੇ ਵੀ ਮਾਂ, ਬੇਟੀ, ਭੈਣ, ਪਤਨੀ ਦੇ ਰੂਪ ਵਿੱਚ ਵਿਚਰਦੀ ਹੈ। ਉਨਾਂ ਮਾਤਾ ਗੁਜਰੀ ਜੀ, ਮਾਈ ਭਾਗੋ, ਝਾਂਸੀ ਦੀ ਰਾਣੀ ਦੀ ਉਦਾਹਰਣ ਲੈ ਕੇ ਔਰਤ ਦੀ ਮਹੱਤਤਾ ਬਾਰੇ ਦੱਸਿਆ। ਉਨਾਂ ਨੇ ਆਪਣੇ ਭਾਸ਼ਣ ਵਿੱਚ ਭਰੂਣ ਹੱਤਿਆ, ਦਾਜ ਬੁਰਾਈਆ ਦੀ ਸਖਤ ਨਖੇਦੀ ਕੀਤੀ।ਇਸ ਸਮਾਗਮ ਦੋਰਾਨ ਡਾ. ਬਲਵਿੰਦਰ ਕੌਰ ਸਿੱਧੂ ਸਾਬਕਾ ਮੁਖੀ ਡਿਪਾਰਟਮੈਟ ਆਫ ਪੋਸਟ ਗ੍ਰੈਜੁਏਸ਼ਨ ਸਟੱਡੀਜ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਟਰ ਬਠਿੰਡਾ ਨੇ ਵਿਸੇਸ ਮਹਿਮਾਨ ਵਜੋ ਹਿੱਸਾ ਲਿਆ ਅਤੇ ਇਸ ਵਿਸ਼ੇ ਤੇ ਆਪਣੇ ਵਿਚਾਰ ਰੱਖੇ।ਸਾਰੇ ਸਮਾਗਮ ਦਾ ਸੰਚਾਲਨ ਇੰਜੀ.. ਗੁਰਪ੍ਰੀਤ ਭਾਰਤੀ, ਸਹਾਇਕ ਪ੍ਰੋਫੈਸਰ, ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਨੇ ਕੀਤਾ। ਇਸ ਸਮਾਗਮ ਦੇ ਧੰਨਵਾਦੀ ਸਬਦ ਇੰਜ. ਜੇ.ਐਸ.ਦਿਓਲ ਆਨਰੇਰੀ ਸਕੱਤਰ ਇੰਸਟੀਚਿਊਸ਼ਨ ਆਫ ਇੰਜੀਨੀਅਰਜ ਬਠਿੰਡਾ ਲੋਕਲ ਸੈਟਰ ਨੇ ਕਹੇ। ਇਸ ਵੈਬੀਨਰ ਵਿੱਚ ਲਗਭਗ 45 ਪ੍ਰਤੀਭਾਗੀਆ ਨੇ ਹਿਸਾ ਲਿਆ।

Related posts

ਪਾਣੀ ਨੂੰ ਬਚਾਉਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ : ਗੁਰਮੀਤ ਸਿੰਘ ਖੁੱਡੀਆ

punjabusernewssite

ਐਮ.ਬੀ.ਏ. ਦੇ ਵਿਦਿਆਰਥੀਆਂ ਲਈ 5 ਦਿਨਾਂ ਸਟੂਡੈਂਟ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ

punjabusernewssite

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਮਿਸ਼ਨ ਲਾਈਫ ਤਹਿਤ ਦੋ-ਰੋਜ਼ਾ ਵਰਕਸ਼ਾਪ ਦਾ ਆਯੋਜਨ

punjabusernewssite