ਸੁਖਜਿੰਦਰ ਮਾਨ
ਚੰਡੀਗੜ੍ਹ, 25 ਸਤੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਾਨੂੰ ਉਮੀਂਦ ਹੈ ਕਿ ਬਾਡਰ ‘ਤੇ ਬੰਦ ਰਸਤੇ ਜਲਦੀ ਖੁਲਣਗੇ। ਊਹ ਅੱਜ ਇੱਥੇ ਹਰਿਆਣਾ ਨਿਵਾਸ ‘ਤੇ ਸਮਰਪਣ ਪੋਰਟਲ, ਹੁਨਰ ਐਪਲੀਕੇਸ਼ਨ ਅਤੇ ਵਿਦੇਸ਼ ਸਹਿਯੋਗ ਵਿਭਾਗ ਦੀ ਵੈਬਸਾਇਟ ਦਾ ਉਦਘਾਟਨ ਦੇ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਬਾਡਰ ‘ਤੇ ਬੰਦ ਰਸਤਿਆਂ ਦੇ ਸਬੰਧ ਵਿਚ ਸੁਪਰੀਮ ਕੋਰਅ ਦੇ ਆਦੇਸ਼ ਦੇ ਬਾਅਦ ਅਸੀਂ ਗਲਬਾਤ ਦੇ ਲਈ ਕਮੇਟੀ ਬਣਾਈ ਹੈ। ਕਿਸਾਨਾਂ ਨੂੰ ਗਲਬਾਤ ਦੇ ਲਈ ਬੁਲਾਇਆ ਵੀ ਸੀ, ਪਰ ਉਹ ਨਹੀਂ ਆਏ। ਹੁਣ ਸੁਪਰੀਮ ਕੋਰਟ ਵਿਚ ਅਗਲੀ ਸੁਣਵਾਈ ‘ਤੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਅੱਗੇ ਦੀ ਸਥਿਤੀ ਦੇ ਬਾਰੇ ਵਿਚ ਕੋਰਟ ਫੈਸਲਾ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਸ਼ਾਂਤੀਪੂਰਣ ਢੰਗ ਨਾਲ ਆਪਣੀ ਗਲ ਕਹਿਣ ਦਾ ਅਧਿਕਾਰ ਸਾਰਿਆਂ ਨੂੰ ਹੈ। ਸਾਨੂੰ ਉਮੀਂਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਣ ਵਾਲਾ ਬੰਦ ਸ਼ਾਂਤੀਪੂਰਣ ਰਹੇਗਾ। ਰਸਤੇ ਬੰਦ ਹੋਣ ਨਾਲ ਸਮਾਜ ਨੂੰ ਵੀ ਤਕਲੀਫ ਹੁੰਦੀ ਹੈ। ਇਸ ਨਾਲ ਲੋਕਾਂ ਨੂੰ ਘੁੰਮ ਕੇ ਜਾਣਾ ਪੈ ਰਿਹਾ ਹੈ, ਵਾਪਰ ਨੂੰ ਨੁਕਸਾਨ ਹੋ ਰਿਹਾ ਹੈ। ਸਮਾਜਿ ਦੇ ਹਿੱਤ ਵਿਚ ਇਹੀ ਹੈ ਕਿ ਰਸਤੇ ਜਲਦੀ ਖੁਲਣੇ ਚਾਹੀਦੇ ਹਨ।
ਮੁੱਖ ਮੰਤਰੀ ਨੇ ਪੇਪਰ ਲੀਕ ਮਾਮਲੇ ਵਿਚ ਪੈਰਵੀ ਦੇ ਸਬੰਧ ੇਵਿਚ ਪੁੱਛੇ ਗਏ ਸੁਆਲ ‘ਤੇ ਕਿਹਾ ਕਿ ਸਾਡਾ ਯਤਨ ਹੈ ਕਿ ਇਸ ਤਰ੍ਹਾ ਦੇ ਗਲਤ ਕੰਮਾਂ ਵਿਚ ਲੱਗੇ ਗੈਂਗ ਨੁੰ ਜੜ ਤੋਂ ਖਤਮ ਕੀਤਾ ਜਾਵੇ। ਇਸ ਸਬੰਧ ਵਿਚ ਪੁਲਿਸ ਵਿਭਾਗ ਨੂੰ ਸਪੈਸ਼ਲ ਟੀਮ ਗਠਤ ਕਰ ਗੰਭੀਰਤਾ ਨਾਲ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਰਾਜਨੀਤੀ ਤੋਂ ਪੇ੍ਰਰਿਤ ਲੋਕ ਖੇਤੀਬਾੜੀ ਕਾਨੂੰਨਾਂ ਦੇ ਬਾਰੇ ਵਿਚ ਅਫਵਾਹ ਫੈਲਾ ਰਹੇ ਹਨ
ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਤਿੰਨ ਖੇਤੀਬਾੜੀ ਕਾਨੂੰਨ ਹੁਣ ਤਕ ਲਾਗੂ ਨਹੀਂ ਹੋਏ ਹੈ ਪਰ ਰਾਜਨੀਤਿਕ ਰੋਟੀਆਂ ਸੇਕਣ ਵਾਲਿਆਂ ਤੋਂ ਪੇ੍ਰਰਿਤ ਲੋਕ ਇੰਨ੍ਹਾਂ ਤਿੰਨ ਕਾਨੂੰਨਾਂ ਦੇ ਬਾਰੇ ਵਿਚ ਅਫਵਾਹ ਫੈਲਾ ਰਹੇ ਹਨ। ਇੱਥੇ ਤਕ ਕਿ ਕਾਂਗਰਸ ਨੇ ਵੀ ਪਹਿਲਾਂ ਇੰਨ੍ਹਾਂ ਕਾਨੂੰਨਾਂ ਦਾ ਸਮਰਥਨ ਕੀਤਾ ਸੀ ਪਰ ਹੁਣ ਉਹ ਇਸ ਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਹਨ। ਕਿਉਂਕਿ ਮੋਦੀ ਸਰਕਾਰ ਦਜੋਂ ਵੀ ਜਨ ਭਲਾਈਕਾਰੀ ਫੈਸਲੇ ਲੈਂਦੀ ਹੈ ਤਾਂ ਉਨ੍ਹਾਂ ਨੁੰ ਹਮੇਸ਼ਾਂ ਪਰੇਸ਼ਾਨੀ ਹੁੰਦੀ ਹੈ। ਉਹ ਜਿਸ ਤਰ੍ਹਾ ਦਾ ਨਕਾਰਾਤਮਕ ਮਾਹੌਲ ਬਣਾ ਰਹੇ ਹਨ, ਉਹ ਅਰਾਜਕਤਾ ਤੋਂ ਇਲਾਵਾ ਹੋਰ ਕੁੱਝ ਨਹੀ ਹੈ।
ਪੰਜਾਬ ਦੀ ਆਰਥਕ ਸਥਿਤੀ ‘ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਗਚ ਪੈਦਾ ਹੋਏ ਅਰਾਜਕਤਾ ਦੇ ਮਾਹੌਲ ਦੇ ਕਾਰਨ ਅੱਜ ਤਕ ਉਨ੍ਹਾਂ ਦੀ ਆਰਥਕ ਸਥਿਤੀ ਖਰਾਬ ਹੈ। ਉੱਥੇ ਹਰਿਆਣਾ ਦੀ ਆਰਥਕ ਸਥਿਤੀ ਦੇਸ਼ ਦੇ ਮੋਹਰੀ ਰਾਜਾਂ ਵਿਚ ਹੈ।
ਮੁੱਖ ਮੰਤਰੀ ਨੇ ਦਸਿਆ ਕਿ ਇਸ ਸਾਲ ਹੋਈ ਭਾਰੀ ਵੱਰਖਾ ਦੇ ਚਲਦੇ ਫਸਲ ਖਰੀਦ ਪ੍ਰਕ੍ਰਿਆ 1 ਅਕਤੂਬਰ, 2021 ਤੋਂ ਸ਼ੁਰੂ ਹੋ ਜਾਵੇਗੀ। ਪਹਿਲਾਂ ਖਰੀਦ 25 ਸਤੰਬਰ, 2021 ਤੋਂ ਸ਼ੁਰੂ ਹੁੰਦੀ ਸੀ ਅਤੇ ਪਰੇਸ਼ਾਨੀ ਮੁਕਤ ਅਤੇ ਸੁਚਾਰੂ ਖਰੀਦ ਦੇ ਲਈ ਕਾਫੀ ਵਿਵਸਥਾ ਕੀਤੀ ਗਈ ਹੈ।
ਕੋਈ ਵੀ ਕਰਮਚਾਰੀ ਗਲਤ ਕਰੇਗਾ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਇਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਗਲਤ ਕੰਮ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਡਾ ਉਦੇਸ਼ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਣਾ ਹੈ। ਇਸ ਦੇ ਲਈ ਸਰਕਾਰ ਪੂਰੀ ਤਰ੍ਹਾ ਨਾਲ ਪ੍ਰਤੀਬੱਧ ਹੈ। ਕੋਈ ਵੀ ਕਰਮਚਾਰੀ ਜੇ ਗਲਤ ਕਰੇਗਾ ਤਾਂ ਉਸਨੂੰ ਸਖਤ ਸਜਾ ਦਿੱਤੀ ਜਾਵੇਗੀ।
7 ਅਕਤੂਬਰ ਨੂੰ 71 ਹਰਿਤ ਸਟੋਰ ਖੋਲੇ ਜਾਣਗੇ
ਹਰਿਆਣਾ ਵਿਚ ਖੋਲੇ ਜਾਣ ਵਾਲੇ ਹਰਿਤ ਸਟੋਰ ਦੇ ਸਬੰਧ ਵਿਚ ਜਵਾਬ ਦਿੰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਜਨਮਦਿਨ 17 ਸਤੰਬਰ ਤੋਂ ਸ਼ੁਰੂ ਹੋਇਆ ਸੇਵਾ ਸਮਰਪਣ ਪਰਵ 7 ਅਕਤੂਬਰ ਤਕ ਚੱਲੇਗਾ, ਜਿਸ ਦੇ ਤਹਿਤ 7 ਅਕੂਬਰ ਨੂੰ 71 ਹਰਿਤ ਸਟੋਰ ਖੋਲੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨਮੰਤਰੀ ਦਾ 71ਵਾਂ ਜਨਦਿਨ ਹੈ ਅਤੇ 7 ਅਕਤੂਬਰ ਨੂੰ ਉਨ੍ਹਾਂ ਨੂੰ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋ ਸਹੁੰ ਚੁੱਕੀ ਸੀ। ਇਸੀ ਦੇ ਚਲਦੇ 7 ਅਕਤੂਬਰ 71 ਹਰਿਤ ਸਟੋਰ ਖੋਲਣ ਦਾ ਫੈਸਲਾ ਕੀਤਾ ਹੈ।
ਹਰ ਪ੍ਰਾਪਰਟੀ ਦੇ ਰਜਿਸਟ੍ਰੇਸ਼ਣ ਦੇ ਲਈ ਕੀਤਾ ਜਾ ਰਿਹਾ ਕੰਮ
ਮੁੱਖ ਮੰਤਰੀ ਨੇ ਕਿਹਾ ਕਿ ਹਰ ਪ੍ਰਾਪਰਟੀ ਦੇ ਰਜਿਸਟ੍ਰੇਸ਼ਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਸਾਰੀ ਪ੍ਰਾਪਰਟੀ ਦੀ ਇੰਡੀਵਿਜੂਅਲ ਆਈਡੇਂਟਿਟੀ ਬਣਾਏ ਜਾਣ ਦੀ ਪ੍ਰਿਕ੍ਰਿਆ ‘ਤੇ ਕੰਮ ਚਲ ਰਿਹਾ ਹੈ। ਵਰਨਣਯੋਗ ਹੈ ਕਿ ਸਵਾਮਿਤਵ ਯੋਜਨਾ ਦੇ ਤਹਿਤ ਗ੍ਰਾਮੀਣ ਖੇਤਰਾਂ ਵਿਚ ਲਾਲ ਡੋਰਾ ਮੁਕਤ ਕਰਦੇ ਹੋਏ ਹਰ ਪ੍ਰਾਪਰਟੀ ਦੀ ਰਜਿਸਟਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਹੀ ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸੂਬੇ ਵਿਚ 1200 ਅਣਅਥੋਰਾਇਜਡ ਕਲੋਨੀਆਂ ਨੁੰ ਰੈਗੂਲਰ ਕੀਤਾ ਜਾਵੇਗਾ।
ਈ-ਵਹੀਕਲ ਦੀ ਪੋਲਿਸੀ ਜਲਦੀ ਲਿਆਈ ਜਾਵੇਗੀ
ਵਾਹਨਾਂ ਦੇ ਸਬੰਧ ਵਿਚ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਈ-ਵਹੀਕਲ ਪੋਲਿਸੀ ਬਨਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਟ੍ਰਾਂਸਪੋਰਟ ਵਿਭਾਗ ਇਸ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਈ-ਵਹੀਕਲ ਪੋਲਿਸੀ ਅਮਲ ਵਿਚ ਲਿਆਈ ਜਾਵੇਗੀ। ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਵਿਚ ਪੁਰਾਣੇ ਡੀਜਲ-ਪੈਟਰੋਲ ਦੇ ਆਟੋ ਨੂੰ ਈ-ਆਟੋ ਵਿਚ ਬਦਲਦ ‘ਤੇ ਕੰਮ ਕੀਤਾ ਜਾ ਰਿਹਾ ਹੈ।