ਬਠਿੰਡਾ, 9 ਸਤੰਬਰ : ਉੱਘੇ ਸਾਹਿਤਕਾਰ ਜਸਪਾਲ ਮਾਨਖੇੜਾ ਅਪਣਾ ਦੂਸਰਾ ਨਾਵਲ ‘ਹਰ ਮਿੱਟੀ ਦੀ ਆਪਣੀ ਖ਼ਸਲਤ’ ਲੈ ਪਾਠਕਾਂ ਦੀ ਕਚਿਹਰੀ ਵਿਚ ਹਾਜਰ ਹੋਏ ਹਨ। ਪੀਪਲਜ਼ ਫੋਰਮ ਬਰਗਾੜੀ ਵਲੋਂ ਪ੍ਰਕਾਸਤ ਇਹ ਨਾਵਲ ਪੰਜਾਬ ਦੇ ਅਜੋਕੇ ਦੌਰ ਦੀ ਤਰਜ਼ਮਾਨੀ ਕਰਦਾ ਹੈ। ਇਸ ਨਾਵਲ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਸ਼ੋਸ਼ਿਤ ਤੇ ਸ਼ਾਸ਼ਕ ਧਿਰ ਵਿਚਕਾਰ ਟੱਕਰ ਚੱਲਦੀ ਰਹਿੰਦੀ ਹੈ ।
ਕਾਂਗਰਸ ਸਰਕਾਰ ਦੌਰਾਨ ਬਠਿੰਡਾ ’ਚ ‘ਕਰੋੜਪਤੀ’ ਗਰੀਬਾਂ ਨੂੰ 10-10 ਹਜ਼ਾਰ ਦਾ ਵੰਡਣ ਦੇ ਮਾਮਲੇ ’ਚ ਉੱਠੀ ਜਾਂਚ ਦੀ ਮੰਗ
ਇਸ ਨਾਵਲ ਵਿਚ ਕੋਈ ਵੀ ਨਾਇਕ ਜਾਂ ਨਾਇਕਾ ਬਣ ਉਭਰਦਾ ਨਹੀਂ ਪਰ ਇੱਥੇ ਨਾਇਕ ਇਕ ਧਿਰ ਹੈ ਜੋ ਜ਼ੁਲਮ ਦੇ ਵਿਰੋਧ ਵਿਚੋਂ ਉਪਜਦੀ ਹੈ। ਜਿੱਤ ਹਾਰ ਤੋਂ ਪਰ੍ਹੇ ਦੀ ਗੱਲ ਕਰਦੀ ਹੈ ਤੇ ਇਸ ਸੰਘਰਸ਼ ਕਰਕੇ ਬਾਅਦ ਚ ਰਾਵਲ ਸ਼ਹਿਰ ਫਤਿਹ ਹੋਇਆ ਤੇ ਦਿੱਲੀ ਵੀ । ਪੂਰੇ ਭਾਰਤ ਵਿਚ ਇਸ ਕਾਂਡ ਦੀ ਚਰਚਾ ਹੋਈ । ਇਸ ਨਾਵਲ ਵਿਚ ਰਾਜਨੀਤੀ ਵੀ ,ਪੈਤੜੇਬਾਜੀ ਵੀ , ਹੁਨਰ ਵੀ ।ਨਾਵਲ ਵਿਚਲੀ ਭਾਸ਼ਾ ਬੜੀ ਰੌਚਕ ਤੇ ਅਨੰਦਮਈ ਹੈ । ਇਕ ਬੈਠਕ ਵਿਚ ਨਾਵਲ ਪੜਿਆ ਜਾ ਸਕਦਾ ਹੈ।
Share the post "ਉੱਘੇ ਸਾਹਿਤਕਾਰ ਜਸਪਾਲ ਮਾਨਖੇੜਾ ਦਾ ਦੂਜਾ ਨਾਵਲ ‘ਹਰ ਮਿੱਟੀ ਦੀ ਆਪਣੀ ਖ਼ਸਲਤ’ ਹੋਇਆ ਪ੍ਰਕਾਸ਼ਤ"