Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਿੱਖਿਆ

ਏਆਈਸੀਟੀਈ ਵੱਲੋਂ ਬੀਸੀਐੱਲ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਸਥਾਪਤ ਕੀਤੀ ਜਾ ਰਹੀ ਹੈ ਪੰਜਾਬ ਦੀ ਪਹਿਲੀ ਆਇਡੀਆ ਲੈਬ।

10 Views

ਇਕ ਕਰੋੜ 11 ਲੱਖ ਰੁਪਏ ਦੀ ਲਾਗਤ ਵਾਲੇ ਇਸ ਪ੍ਰੋਜੈਕਟ ’ਚ ਬੀਸੀਐੱਲ ਨੇ ਕੀਤਾ 56 ਲੱਖ ਰੁਪਏ ਦਾ ਸਹਿਯੋਗ।

ਪੰਜਾਬ ਹੀ ਨਹੀਂ ਬਾਹਰ ਦੇ ਰਾਜਾਂ ਦੇ ਵਿਦਿਆਰਥੀਆਂ ਨੂੰ ਵੀ ਬੀਸੀਐੱਲ-ਏਆਈਸੀਟੀਈ ਆਇਡੀਆ ਲੈਬ ਦਾ ਮਿਲੇਗਾ ਫਾਇਦਾ

 ਸੁਖਜਿੰਦਰ ਮਾਨ

ਬਠਿੰਡਾ ,2 ਅ੍ਰਪੈਲ:ਲ ਇੰਡੀਆਂ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਬੀਸੀਐੱਲ ਇੰਡਸਟਰੀ ਲਿਮਟਿਡ ਬਠਿੰਡਾ ਦੇ ਸਹਿਯੋਗ ਨਾਲ ਪੰਜਾਬ ਦੀ ਪਹਿਲੀ ਆਇਡੀਆ ਲੈਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਕੈਂਪਸ ’ਚ ਸਥਾਪਤ ਕੀਤੀ ਜਾ ਰਹੀ ਹੈ। ਇਸ ਵਿਸ਼ੇਸ਼ ਆਇਡੀਆ ਲੈਬ  ਨੂੰ ਬੀਸੀਐੱਲ -ਏਆਈਸੀਟੀਈ ਆਇਡੀਆ ਲੈਬ ਦੇ ਨਾਮ ਨਾਲ ਜਾਣਿਆ ਜਾਵੇਗਾ। ਪੰਜਾਬ ਭਰ ’ਚ ਅਜਿਹੀ ਪਹਿਲੀ ਲੈਬ ਇਥੇ ਸਥਾਪਤ ਨਾਲ ਹੋਣ ਇਹ ਪੂਰੇ ਪੰਜਾਬ ਅਤੇ ਮਾਲਵਾ ਇਲਾਕੇ ਲਈ ਮਾਣ ਵਾਲੀ ਗੱਲ ਹੈ। ਦੱਸਣਯੋਗ ਹੈ ਕਿ ਇਸ ਵਿਸ਼ੇਸ਼ ਬੀਸੀਐੱਲ – ਏਆਈਸੀਟੀਈ ਆਇਡੀਆ ਲੈਬ ਨੂੰ ਬਣਾਉਣ ’ਤੇ ਕੁਲ ਇਕ ਕਰੋੜ 11 ਲੱਖ ਰੁਪਏ ਦੀ ਲਾਗਤ ਆਏਗੀ। ਜਿਸ ’ਚ 56 ਲੱਖ ਰੁਪਏ ਦਾ ਯੋਗਦਾਨ ਬੀਸੀਐੱਲ ਇੰਡਸਟਰੀ ਲਿਮਟਿਡ ਬਠਿੰਡਾ ਵੱਲੋਂ ਅਤੇ 55 ਲੱਖ ਰੁਪਏ ਦਾ ਸਹਿਯੋਗ ਏਆਈਸੀਟੀਈ ਵੱਲੋਂ ਦਿੱਤਾ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਦੇਸ਼ ਭਰ ਦੀ ਪਹਿਲੀਂ ਅਜਿਹੀ ਲੈਬ ਕਿਸੇ ਯੂਨੀਵਰਸਿਟੀ ’ਚ ਸਥਾਪਤ ਹੋ ਰਹੀ ਹੈ ਜਿਸ ਦੇ ਨਿਰਮਾਣ ’ਚ ਵੱਡਾ ਯੋਗਦਾਨ ਇਕ ਉਦਯੋਗਿਕ ਇਕਾਈ ਵੱਲੋਂ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਡੀਨ ਰਿਸਰਚ ਐਂਡ ਡਿਵੈਲਪਮੈਂਟ  ਪ੍ਰੋਫ਼ਸੈਰ ਅਸ਼ੀਸ਼ ਬਾਲਦੀ ਅਤੇ ਪ੍ਰੋਜੈਕਟ ਦੇ ਚੀਫ ਕੋ ਕੋਆਰਡੀਨੇਟਰ ਅਤੇ ਡੀਨ ਕੰਸਲਟੈਂਸੀ ਅਤੇ ਇਡਸਟਰੀ ਲਿੰਕੇਜ਼ ਡਾ. ਮਨਜੀਤ ਬਾਂਸਲ ਨੇ ਦੱਸਿਆ ਕਿ ਏਆਈਸੀਟੀਈ ਵੱਲੋਂ ਦੇਸ਼ ਭਰ ਦੀਆਂ ਨਾਮੀ ਯੂਨੀਵਰਸਿਟੀਆਂ ’ਚ ਇਸ ਤਰ੍ਹਾਂ ਦੀਆਂ ਦੀ ਲੈਬ ਨੂੰ ਸਥਾਪਤ ਕੀਤਾ ਜਾਂਦਾ ਹੈ ਅਤੇ ਹੁਣ ਮਹਾਰਾਜਾ ਰਣਜੀਤ ਸਿੰਘ  ਪੰਜਾਬ ਟੈਕਨੀਕਲ ਯੂਨੀਵਰਸਿਟੀ ਵੀ ਇਸ ਦਾ ਹਿੱਸਾ ਬਣਨ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਇਸ ਆਇਡੀਆ ਲੈਬ ’ਚ ਪੰਜਾਬ ਭਰ ਦੇ ਐਫੀਲੇਟਿਡ ਕਾਲਜਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲੈਬ ਦਾ ਮੁੱਖ ਉਦੇਸ਼ ਹੈ ਕਿ ਵਿਦਿਆਰਥੀਆਂ ਨੂੰ ਸਾਈਸ ਟੈਕਨੋਲਜੀ, ਮੈਥੇਮੈਟਿਕਸ ਅਤੇ ਇੰਜੀਨੀਅਰਿੰਗ ਦੇ ਖੇਤਰ ’ਚ ਨਵੀਆਂ ਖੋਜਾਂ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਉਹ ਫਿਰ ਆਪਣੇ ਇਨ੍ਹਾਂ ਨਵੇਂ ਆਇਡੀਆਂ ਨੂੰ ਵੱਖ ਵੱਖ ਖੇਤਰਾਂ ’ਚ ਲਿਜਾ ਸਕਣ। ਇਸ ਲੈਬ ’ਚ ਵਿਦਿਆਰਥੀਆਂ ਅਤੇ ਫੈਕਲਟੀ ਦੇ ਲਈ ਵਿਸ਼ੇਸ਼ ਤੌਰ ’ਤੇ ਕੈਂਪ, ਪ੍ਰੋਡਕਟ ਡਿਵੈੱਲਪਮੈਂਟ ,ਵਰਕਸ਼ਾਪ, ਟੈਨਿੰਗ ਸ਼ੈਸ਼ਨ ਕਰਵਾਏ ਜਾਣਗੇ ਅਤੇ ਇਥੋਂ ਤੱਕ ਕਿ ਦੇਸ਼ ਭਰ ਦੇ ਵੱਖ ਵੱਖ ਖੇਤਰਾਂ ਦੇ ਮਾਹਿਰ ਵੀ ਵਿਦਿਆਰਥੀਆਂ ਨਾਲ ਮਿਲਕੇ ਸਵਾਲ ਜਵਾਬ ਕਰਨਗੇ ਤਾਂ ਜੋ ਉਨ੍ਹਾਂ ਨੂੰ ਹਰ ਪੱਖ ਤੋਂ ਜਾਣਕਾਰੀ ਮਿਲ ਸਕੇ।  ਇਸ ਤੋਂ ਇਲਾਵਾ ਸੈਮੀਨਾਰ ਕਾਨਫਰੰਸ ਵਰਗੀਆਂ ਵੱਖ ਵੱਖ 50 ਦੇ ਕਰੀਬ ਐਕਟੀਵਿਟੀਜ਼ ਨੂੰ ਇਹ ਲੈਬ ਅੰਜਾਮ ਦੇਵੇਗੀ। ਇਸ ਤੋਂ ਇਲਾਵਾ ਹਰ ਸਾਲ ਇਕ ਸੋ ਦੇ ਕਰੀਬ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਵੀ ਇਸ ਆਇਡੀਆ ਲੈਬ ਦੇ ਪਲੇਟਫਾਰਮ ਤੋਂ ਦਿੱਤੀ ਜਾਵੇਗੀ ਅਤੇ ਜਿਹੜੇ ਪੰਜਾਬ ਦੇ ਹੋਰ ਐਫੀਲੇਟਿਡ ਕਾਲਜ ਹਨ ਉਨ੍ਹਾਂ ਲਈ ਇਹ ਲੈਬ ਇਕ ਨੋਡਲ ਸੈਂਟਰ ਦਾ ਕੰਮ ਕਰੇਗੀ।ਇਸ ਪ੍ਰਾਪਤੀ ’ਤੇ ਬੋਲਦਿਆ ਬੀਸੀਐੱਲ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਨੇ ਕਿਹਾ ਕਿ ਇਹ ਕਾਫੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਆਪਣੇ ਬਠਿੰਡਾ ਦੀ ਟੈਕਨੀਕਲ ਯੂਨੀਵਰਸਿਟੀ ’ਚ ਪੰਜਾਬ ਭਰ ਦੀ ਪਹਿਲੀ ਲੈਬ ਖੁੱਲ ਰਹੀ ਹੈ। ਇਸ ਨਾਲ ਸਿਰਫ਼ ਪੰਜਾਬ ਹੀ ਨਹੀਂ ਬਲਕਿ ਹੋਰ ਦੂਰ ਦਰਾਡੇ ਦੇ ਵਿਦਿਆਰਥੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੂਟਾ ਸਿੰਘ ਸਿੱਧੂ, ਅਤੇ ਕਾਰਪੋਰੇਟ ਰਿਸੋਰਸ ਸੈਂਟਰ ਦੇ ਮੁਖੀ ਰਾਜੇਸ਼ ਗੁਪਤਾ ਵੱਲੋਂ ਵੀ ਇਸ ਵਿਸ਼ੇਸ਼ ਪ੍ਰੋਜੈਕਟ ਨੂੰ ਲੈ ਕਿ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਕਿਹਾ ਕਿ ਇਹ ਬੀਸੀਐੱਲ-ਏਆਈਸੀਟੀਈ ਆਇਡੀਆ ਲੈਬ ਨਾਲ ਇਲਾਕੇ ਦੇ ਹਜ਼ਾਰਾਂ ਵਿਦਿਆਰਥੀਆਂ ਅਤੇ ਸੈਂਕੜੇ ਫੈਕਲਟੀ ਮੈਂਬਰਾਂ ਨੂੰ ਸਹੂਲਤ ਮਿਲੇਗੀ ਜੋ ਕਿ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ।

Related posts

SSD ਗਰਲਜ਼ ਕਾਲਜ਼ ’ਚ 7 ਰੋਜ਼ਾ ‘ਰੁਜ਼ਗਾਰ ਹੁਨਰ ਵਰਕਸ਼ਾਪ’ ਦਾ ਆਯੋਜਨ

punjabusernewssite

ਸਕੂਲ ਲੈਕਚਰਾਰ ਭਰਤੀ ਵਿੱਚ ਸਮਾਜਿਕ ਸਿੱਖਿਆ ਦੇ ਵਿਸੇ ਨੂੰ ਯੋਗ ਨਾ ਮੰਨੇ ਜਾਣ ਤੇ ਜਲਦ ਹੋਵੇਗਾ ਤਿੱਖਾ ਐਕਸਨ:-ਗੁਰਪ੍ਰੀਤ ਪੱਕਾ

punjabusernewssite

ਚਾਰ ਸਾਲਾਂ ਇੰਟੀਗ੍ਰੇਟਿਡ ਕੋਰਸ ਵਿੱਚ ਅਗਲੇ 2 ਸਾਲ ਤੱਕ ਨਹੀਂ ਹੋਵੇਗੀ ਕੋਈ ਤਬਦੀਲੀ: ਡਾ ਧਾਲੀਵਾਲ

punjabusernewssite