20 Views
ਸੁਖਜਿੰਦਰ ਮਾਨ
ਬਠਿੰਡਾ, 03 ਮਾਰਚ: ਏਮਜ ਬਠਿੰਡਾ ਓਨਕੋਸਰਜਰੀ ਦੇ ਮਰੀਜਾਂ ਲਈ ਓਨਕੋਪਲਾਸਟਿਕ ਸੇਵਾਵਾਂ ਸੁਰੂ ਕਰ ਦਿੱਤੀਆਂ ਗਈਆਂ ਹਨ। ਇਸਦੀ ਸ਼ੁਰੂਆਤ ਕਰਦਿਆਂ ਸੰਸਥਾ ਦੇ ਕਾਰਜ਼ਕਾਰੀ ਡਾਇਰੈਕਟਰ ਡਾ ਡੀਕੇ ਸਿੰਘ ਨੇ ਦਸਿਆ ਕਿ ਬੀਐਸਐਫ਼ ਦੇ ਇੱਕ ਸੇਵਾਮੁਕਤ ਕਰਮਚਾਰੀ ਨੂੰ ਮੂੰਹ ਦੇ ਕੈਂਸਰ ਦੇ ਟਿਊਮਰ ਨੂੰ ਕੱਢਣ ਲਈ ਪਹਿਲੀ ਸਰਜਰੀ ਕੀਤੀ ਗਈ। ਇਸ ਵਿਚ ਏਮਜ਼ ਦੇ ਡਾ: ਨਿਖਿਲ ਗਰਗ, ਡਾ: ਜਸਪ੍ਰੀਤ ਸੇਰਗਿੱਲ, ਡਾ: ਅਲਤਾਫ ਮੀਰ, ਡਾ: ਰਾਜੇਸ ਮੌਰੀਆ ਅਤੇ ਐਨਸਥੀਸਿਸਟਾਂ ਦੀ ਟੀਮ ਨੇ ਸਫਲ ਆਪ੍ਰੇਸਨ ਕੀਤਾ . ਜਿਸ ਤੋਂ ਬਾਅਦ ਮਰੀਜ ਠੀਕ ਹੋ ਗਿਆ। ਡੀਨ, ਡਾ: ਸਤੀਸ ਗੁਪਤਾ ਨੇ ਕਿਹਾ ਕਿ ਇਹ ਮੂੰਹ ਦੇ ਕੈਂਸਰ ਦੇ ਮਰੀਜਾਂ ਲਈ ਦੇਖਭਾਲ ਦਾ ਮਿਆਰ ਹੈ ਅਤੇ ਉਨ੍ਹਾਂ ਨੇ ਸਾਰੇ ਸਟਾਫ ਅਤੇ ਫੈਕਲਟੀ ਨੂੰ ਮਰੀਜਾਂ ਨੂੰ ਵਧੀਆ ਸੰਭਵ ਇਲਾਜ ਵਿਕਲਪ ਪ੍ਰਦਾਨ ਕਰਨ ਦੀ ਅਪੀਲ ਕੀਤੀ।