ਬਠਿੰਡਾ ਤੋਂ ਇਲਾਵਾ ਫਰੀਦਕੋਟ, ਮੁਕਤਸਰ, ਡੱਬਵਾਲੀ, ਤਲਵੰਡੀ ਸਾਬੋ ਨਾਲ ਸਬੰਧਤ ਸਕੂਲਾਂ ਦੇ ਪਿ੍ਰੰਸੀਪਲਾਂ ਨੇ ਲਿਆ ਹਿੱਸਾ।
ਸੁਖਜਿੰਦਰ ਮਾਨ
ਬਠਿੰਡਾ, 17 ਮਈ: ਐਮਆਈਐੱਚਐੱਮ ਵੱਲੋਂ ਮਾਲਵਾ ਖੇਤਰ ਨਾਲ ਸਬੰਧਤ ਵੱਖ -ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਦੀ ਇਕ ਵਿਸ਼ੇਸ਼ ਪਿ੍ਰੰਸੀਪਲਸ 2022 ਮੀਟ ਕਰਵਾਈ ਗਈ। ਮਿੱਤਲ ਇੰਸਟੀਚਿਊਟ ਆਫ ਹਾਸਪੀਟੈਲਟੀ ਮੈਨੇਜਮੈਂਟ ਵਿਖੇ ਹੋਏ ਇਸ ਸਮਗਾਮ ’ਚ ਬਠਿੰਡਾ ਦੇ ਸਕੂਲਾਂ ਦੇ ਪਿ੍ਰੰਸੀਪਲਾਂ ਤੋਂ ਇਲਾਵਾ ਫਰੀਦਕੋਟ, ਮੁਕਤਸਰ, ਡੱਬਵਾਲੀ, ਤਲਵੰਡੀ ਸਾਬੋ ਇਲਾਕੇ ਦੇ ਸਕੂਲਾਂ ਨਾਲ ਸਬੰਧਤ ਪਿ੍ਰੰਸੀਪਲਾਂ ਅਤੇ ਹੋਰ ਮੈਨੇਜਮੈਂਟ ਦੇ ਅਧਿਕਾਰੀਆਂ ਵੱਲੋਂ ਹਿੱਸਾ ਲਿਆ ਗਿਆ। ਇਹ ਵਿਸ਼ੇਸ਼ ਉਪਰਾਲਾ ਐੱਮਆਈਐੱਚਐੱਮ ਦੇ ਸੀਈਓ ਰਾਹੁਲ ਅਹੂਜਾ ਦੀ ਅਗਵਾਈ ਹੇਠ ਹੋਇਆ। ਇਸ ਪਿ੍ਰੰਸੀਪਲ ਮੀਟ ਦਾ ਮੁੱਖ ਮਕਸਦ ਸੀ ਕਿ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਐਮਆਈਐੱਚਐੱਮ ਵਿਖੇ ਚੱਲ ਰਹੇ ਵੱਖ ਵੱਖ ਕੋਰਸਾਂ ਸਬੰਧੀ ਜਾਣੂ ਕਰਵਾਉਣਾ ਅਤੇ ਵਿਦਿਆਰਥੀਆਂ ਦੇ ਜੀਵਨ ’ਚ ਇਨ੍ਹਾਂ ਕੋਰਸਾ ਦੇ ਕਾਰਨ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਸਬੰਧੀ ਜਾਣਕਾਰੀ ਦੇਣਾ ਸੀ।
ਇਸ ਵਿਸ਼ੇਸ਼ ਮੀਟ ’ਚ ਡੀਪੀਐੱਸ ਪਬਲਿਕ ਸਕੂਲ ਬਠਿੰਡਾ ਦੇ ਪਿ੍ਰੰਸੀਪਲ ਜੇਕੇਐੱਸ ਸੈਣੀ, ਮੁਕਤਸਰ ਦੇ ਐਸਐਲਐਮਪੀ ਸਕੂਲ ਦੇ ਪਿ੍ਰੰਸੀਪਲ ਸੁਨੀਤਾ ਰਾਣੀ, ਫਰੀਦਕੋਟ ਦੇ ਐਸਐੱਮਡੀ ਪਬਲਿਕ ਸਕੂਲ ਦੇ ਪਿ੍ਰੰਸੀਪਲ ਐਚਐੱਸ ਸਾਹਨੀ, ਰਾਮਪੁਰਾ ਫੂਲ ਦੇ ਗਲੋਬਲ ਡਿਸਕਵਰੀ ਸਕੂਲ ਦੇ ਪਿ੍ਰੰਸੀਪਲ ਅਮਿਤ ਸਰਾਫ਼, ਤਲਵੰਡੀ ਸਾਬੋ ਦੇ ਸੁਦੇਸ਼ ਵਾਟੀਕਾ ਕਾਨਵੈਂਟ ਸਕੂਲ ਦੇ ਪਿ੍ਰੰਸੀਪਲ ਵਿਨੋਦ ਖੁਰਾਣਾ, ਪੀਕੇਐਸ ਇੰਟਰਨੈਸ਼ਨਲ ਸਕੂਲ ਤੋਂ ਮੁਹਿੰਦਰ ਸਿੰਘ ਸਮੇਤ ਹੋਰ ਪਿ੍ਰੰਸੀਪਲ ਅਤੇ ਮੈਨੇਜਮੈਂਟ ਦੇ ਅਧਿਕਾਰੀਆਂ ਵੱਲੋਂ ਵੀ ਆਪਣੇ ਆਪਣੇ ਵਿਚਾਰ ਰੱਖੇ ਗਏ। ਇਸ ਸਮਾਗਮ ’ਚ ਦੋ ਦਰਜ਼ਨ ਦੇ ਕਰੀਬ ਸਕੂਲ ਪਿ੍ਰੰਸੀਪਲਾਂ ਅਤੇ ਹੋਰ ਆਹੁੰਦੇਦਾਰਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਮਆਈਐੱਚਐੱਮ ਦੇ ਸੀਈਓ ਰਾਹੁਲ ਅਹੂਜਾ ਨੇ ਦੱਸਿਆ ਕਿ ਇਸ ਪਿ੍ਰੰਸੀਪਲ ਮੀਟ ਕਰਵਾਉਣ ਦਾ ਮੁੱਖ ਮਕਸਦ ਇਹ ਸੀ ਕਿ ਮਿੱਤਲ ਇੰਸਟੀਚਿਊਟ ਆਫ ਹਾਸਪੀਟੈਲਟੀ ਮੈਨੇਜਮੈਂਟ ਵੱਲੋਂ ਜਿਹੜੇ ਵਿਦਿਆਰਥੀਆਂ ਲਈ ਨਵੇਂ ਕੋਰਸ ਲਿਆਂਦੇ ਗਏ ਹਨ ਅਤੇ ਇਨ੍ਹਾਂ ਦਾ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੇ ਨਿਰਮਾਣ ’ਚ ਕੀ ਯੋਗਦਾਨ ਹੋ ਸਕਦਾ ਹੈ ਅਤੇ ਉਹ ਇਨ੍ਹਾਂ ਕੋਰਸਾਂ ਤੋਂ ਬਾਅਦ ਆਪਣੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ ’ਚ ਵੀ ਨਾਮ ਬਣਾ ਸਕਦੇ ਹਨ।
ਐਮਆਈਐੱਚਐਮ ਵੱਲੋਂ ਕਰਵਾਈ ਗਈ ਪਿ੍ਰੰਸੀਪਲਸ ਮੀਟ 2022
7 Views