ਪੰਜਾਬੀ ਖ਼ਬਰਸਾਰ ਬਿਉਰੋ
ਰਾਮਪੁਰਾ, 30 ਅਗਸਤ: ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਜਿਉਂਦ ਦੇ ਇੱਕ ਵਿਅਕਤੀ ਉਪਰ ਐਸੀ ਐਸ ਟੀ ਐਕਟ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਕਰਵਾਉਣ ਲਈ ਸਦਰ ਥਾਣਾ ਗਿੱਲ ਕਲਾਂ ਦਾ ਘਿਰਾਉ ਕੀਤਾ ਗਿਆ। ਘਿਰਾਉ ਵਿੱਚ ਸਾਮਲ ਮਜਦੂਰਾਂ ਕਿਸਾਨਾਂ ਨੂੰ ਸਬੋਧਨ ਕਰਦੇ ਹੋਏ ਮਜਦੂਰ ਆਗੂ ਜੋਰਾ ਸਿੰਘ ਨਸਰਾਲੀ , ਤੇਜਾ ਸਿੰਘ ਪਿੱਥੋ , ਸਰਦੂਲ ਸਿੰਘ ਤੇ ਕਿਸਾਨ ਆਗੂ ਗੁਲਾਬ ਸਿੰਘ , ਗੁਰਮੇਲ ਸਿੰਘ ਤੇ ਸਗਨੀ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਅੰਦਰ ਮਜਦੂਰਾਂ ਉੱਤੇ ਜਾਤੀ ਜਬਰ ਦੀਆਂ ਘਟਨਾਵਾਂ ਪਹਿਲਾਂ ਨਾਲੋਂ ਵੀ ਤੇਜ ਹੋ ਗਈਆਂ ਹਨ । ਪਿੰਡਾਂ ਦੇ ਘੜੰਮ ਚੌਧਰੀ ਮਜਦੂਰਾਂ ਨੂੰ ਅਪਮਾਨਜਨਕ ਸ਼ਬਦਾ ਦੀ ਵਰਤੋਂ ਕਰਕੇ ਉਨਾਂ ਦੇ ਮਾਣ ਸਨਮਾਨ ਨੂੰ ਮਿੱਟੀ ਵਿੱਚ ਰੋਲ ਰਹੇ ਹਨ । ਪਰ ਪੁਲਿਸ ਅਧਿਕਾਰੀ ਉਨਾਂ ਉੱਤੇ ਬਣਦੇ ਕੇਸ ਦਰਜ ਕਰਨ ਦੀ ਬਜਾਏ ਮਜਦੂਰਾਂ ਖੱਜਲ ਖੁਆਰ ਕਰ ਰਹੇ ਹਨ । ਥਾਣਾ ਸਦਰ ਦੇ ਐਸ ਐਚ ਓ ਗੁਰਦੀਪ ਸਿੰਘ ਨੇ ਵਫਦ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਅਨੂਸੂਚਿਤ ਜਾਤੀ ਦੀਆਂ ਧਰਾਵਾਂ ਲਾਕੇ ਪਰਚਾ ਪਾਉਣ ਲਈ ਐਸ ਐਸ ਪੀ ਨੂੰ ਲਿਖਤੀ ਰੂਪ ਵਿੱਚ ਲਿਖਕੇ ਭੇਜਿਆ ਜਾ ਚੁੱਕਾ ਹੈ। ਇਸ ਗੱਲਬਾਤ ਮਗਰੋਂ ਜੱਥੇਬੰਦੀਆਂ ਨੇ ਥਾਣੇ ਦੇ ਗੇਟ ਦਾ ਘਿਰਾਉ ਛੱਡ ਦਿੱਤਾ ਹੈ । ਪਰ ਸੜਕ ਤੇ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਐਫ ਆਈ ਆਰ ਵਿੱਚ ਨਵੀਆਂ ਧਰਾਵਾਂ ਨਹੀਂ ਲੱਗ ਜਾਦੀਆਂ । ਇਸ ਲਈ ਰਾਤ ਦਾ ਧਰਨਾ ਜਾਰੀ ਹੈ ।
Share the post "ਐਸੀ/ਐਸੀ ਟੀ ਐਕਟ ਤਹਿਤ ਕੇਸ ਦਰਜ ਕਰਵਾਉਣ ਲਈ ਮਜਦੂਰਾਂ-ਕਿਸਾਨਾਂ ਨੇ ਘੇਰਿਆ ਥਾਣਾ"