ਬਠਿੰਡਾ, 25 ਨਵੰਬਰ: ਸਥਾਨਕ ਐਸ. ਐਸ. ਡੀ. ਗਲਰਜ਼ ਕਾਲਜ ਵਿਖੇ ਯੁਵਕ ਸੇਵਾਵਾਂ ਚੰਡੀਗੜ੍ਹ ਦੀਆਂ ਹਦਾਇਤਾ ਅਨੁਸਾਰ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਵਿੱਚ ਐਨਐਸਐਸ. ਪ੍ਰੋਗਰਾਮ ਅਫ਼ਸਰ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰਜੀਤ ਕੌਰ ਦੀ ਸਰਪ੍ਰੱਸਤੀ ਹੇਠ ਰਾਜਨੀਤੀ ਵਿਭਾਗ ਦੇ ਸਹਿਯੋਗ ਨਾਲ ਐਨਐਸਐਸ ਯੂਨਿਟਾਂ ਤੇ ਰੈੱਡ ਰਿਬਨ ਕਲੱਬਾਂ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ, ਜਿਸ ਵਿੱਚ 80 ਵਲੰਟੀਅਰ ਸ਼ਾਮਿਲ ਹੋਏ।
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਹਾਜ਼ਰੀ ਲਗਾਉਣ ਦੇ ਹੁਕਮ
ਇਸ ਸਮਾਗਮ ਦੀ ਸ਼ੁਰੂਆਤ ਸਹੁੰ ਚੁੱਕ ਕੇ ਕੀਤੀ ਗਈ । ਇਸ ਸਮੇਂ ਸੰਵਿਧਾਨ ਨਾਲ ਸਬੰਧਿਤ ਵਲੰਟੀਅਰਾਂ ਵੱਲੋਂ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ । ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਸਵਿਤਾ ਭਾਟੀਆ ਅਤੇ ਰਾਜਨੀਤੀ ਵਿਭਾਗ ਦੇ ਮੁੱਖੀ ਮੈਡਮ ਤ੍ਰਿਪਤਾ ਵੀ ਸ਼ਾਮਿਲ ਰਹੇ । ਜਿਸ ਵਿੱਚ ਵਿਦਿਆਰਥੀਆਂ ਦੇ ਸੰਵਿਧਾਨ ਵਿਸ਼ੇ ਨਾਲ ਸਬੰਧਿਤ ਸਲੋਗਨ ਲਿਖਣ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ ।
ਨਿਗਮ ਚੋਣਾਂ: ਭਾਜਪਾ ਨੇ 7 ਦਸੰਬਰ ਤੱਕ ਉਮੀਦਵਾਰਾਂ ਤੋਂ ਮੰਗੀਆਂ ਅਰਜ਼ੀਆਂ
ਇਹਨਾਂ ਮੁਕਾਬਲਿਆਂ ਵਿੱਚ 25 ਵਲੰਟੀਅਰਾਂ ਨੇ ਭਾਗ ਲਿਆ ਅਤੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਕਾਲਜ ਪ੍ਰਿੰਸੀਪਲ ਵੱਲੋਂ ਸਨਮਾਨਿਤ ਕੀਤਾ ਗਿਆ । ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੈ ਗੋਇਲ ਅਤੇ ਕਾਰਜਕਾਰੀ ਕਮੇਟੀ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਅੱਗੇ ਤੋਂ ਵੀ ਆਪਣੇ ਸੰਵਿਧਾਨ ਪ੍ਰਤੀ ਮੌਜੂਦਾ ਜਾਣਕਾਰੀ ਹਾਸਿਲ ਕਰਦੇ ਰਹਿਣਾ ਚਾਹੀਦਾ ਹੈ ।