10 Views
ਬਠਿੰਡਾ, 17 ਅਕਤੂਬਰ: ਸਥਾਨਕ ਐਸਐਸਡੀ ਗਰਲਜ਼ ਕਾਲਜ ਵਿਚ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਕੰਪਿਊਟਰ ਸਾਇੰਸ ਵਿਭਾਗ ਨੇ ਮਾਡਲ ਅਤੇ ਲੋਗੋ ਮੇਕਿੰਗ ਮੁਕਾਬਲੇ ਦੇ ਨਾਲ-ਨਾਲ ‘ਨੈੱਟਵਰਕ ਹਾਰਡਵੇਅਰ’ ’ਤੇ ਗੈਸਟ ਲੈਕਚਰ ਦਾ ਆਯੋਜਨ ਕੀਤਾ। ਸਮਾਗਮ ਦੇ ਮੁੱਖ ਬੁਲਾਰੇ ਡਾ. ਅਮਨਦੀਪ ਕੌਰ ਮੁਖੀ ਕੰਪਿਊਟਰ ਸਾਇੰਸ ਅਤੇ ਤਕਨਾਲੋਜੀ ਵਿਭਾਗ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਸਨ, ਜਿੰਨ੍ਹਾਂ ਨੇ ਵਿਸ਼ੇ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ।
ਕਾਂਗਰਸ ਨੇ ਮੇਅਰ ਰਮਨ ਗੋਇਲ ਵਿਰੁਧ ਕਮਿਸ਼ਨਰ ਨੂੰ ਸੌਪਿਆ ਬੇਭਰੋਸਗੀ ਦਾ ਮਤਾ
ਸਮਾਗਮ ਦੀ ਸਮਾਪਤੀ ਮਾਡਲ ਮੇਕਿੰਗ ਅਤੇ ਲੋਗੋ ਮੇਕਿੰਗ ਮੁਕਾਬਲੇ ਦੇ ਇਨਾਮ ਵੰਡ ਕੇ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਅਸਿਸਟੈਂਟ ਪ੍ਰੋਫੈਸਰ ਰੇਖਾ ਰਾਣੀ, ਅਸਿਸਟੈਂਟ ਪ੍ਰੋਫੈਸਰ ਦਿਵਿਆ ਜਿੰਦਲ, ਅਸਿਸਟੈਂਟ ਪ੍ਰੋਫੈਸਰ ਅਨੁਪ੍ਰਿਆ ਅਤੇ ਸ੍ਰੀਮਤੀ ਸੋਮਾ ਰਾਣੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।