ਬਠਿੰਡਾ, 24 ਸਤੰਬਰ: ਸਥਾਨਕ ਐਸ.ਐਸ. ਡੀ. ਗਰਲਜ ਕਾਲਜ ਵਿਖੇ ਡਾ.ਨੀਰੂ ਗਰਗ ਦੀ ਅਗਵਾਈ ਹੇਠ ਐਸ.ਐਸ.ਐਸ. ਯੂਨਿਟਾਂ ਦੁਆਰਾ ਰਾਸ਼ਟਰੀ ਸੇਵਾ ਯੋਜਨਾ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਅਧੀਨ ਡਾ. ਊਸ਼ਾ ਸ਼ਰਮਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਦਿਆਂ ਵਲੰਟੀਅਰਾਂ ਨੂੰ ‘ਐਨ.ਐਸ.ਐਸ. ਦੇ ਰੋਲ ਅਤੇ ਮਹੱਤਤਾ’ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਹਨਾਂ ਵਲੋਂ ਵਲੰਟੀਅਰਾਂ ਨੂੰ ਐਨ.ਐਸ.ਐਸ. ਦੀ ਸਹੁੰ ਵੀ ਚਕਾਈ ਗਈ ।
ਦੋ ਲੜਕੀਆਂ ਦੇ ਆਪਸੀ ਵਿਆਹ ’ਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਫੈਸਲਾ
ਇਸ ਤੋਂ ਇਲਾਵਾ ਆਸ਼ੀਰਵਾਦ ਹਸਪਤਾਲ ਤੋਂ ਡਾ. ਮੋਨਿਕਾ ਗੁਪਤਾ ਨੇ ਆਪਣੀ ਪੂਰੀ ਟੀਮ ਨਾਲ ਵਲੰਟੀਅਰਾਂ ਨੂੰ ‘ਪੋਸ਼ਣ ਅਤੇ ਮਹਾਵਾਰੀ’ ਵਿਸ਼ੇ ਉੱਪਰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਐਨ.ਐਸ.ਐਸ. ਦਿਨ ਨੂੰ ਸਮਰਪਿਤ ਲੋਗੋ ਬਣਾਉਣ, ਪੋਸਟਰ ਬਣਾਉਣ ਅਤੇ ਸਲੋਗਨ ਲਿਖਣ ਦੇ ਮੁਕਾਬਰੇ ਕਰਵਾਏ ਗਏ ਅਤੇ ਜੇਤੂ ਵਲੰਟੀਅਰਾਂ ਨੂੰ ਇਨਾਮ ਦਿੱਤੇ। ਜਿਸ ਵਿੱਚ ਪੋਸਟਰ ਮੇਕਿੰਗ ਵਿਚੋਂ ਭੂਮੀ, ਕੋਮਲ ਨੇ ਤੀਜਾ ਭੂਮਿਕਾ ਨੇ ਦੂਜਾ ਅਤੇ ਮੁਸਕਾਨ ਨੇ ਪਹਿਲਾ ਸਥਾਨ ਹਾਸਲ ਕੀਤਾ। ਲੋਗੋ ਬਣਾਉਣ ਵਿੱਚ ਖੁਸ਼ਬੂ ਨੇ ਤੀਜਾ ਭੂਮਿਕਾ ਨੇ ਦੂਜਾ ਅਤੇ ਸਿਮਰਜੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।
Breaking News ਗ੍ਰਿਫਤਾਰੀ ਦਾ ਡਰ: ਮਨਪ੍ਰੀਤ ਬਾਦਲ ਨੇ ਮੰਗੀ ਅਗਾਓ ਜਮਾਨਤ
ਸਲੋਗਨ ਲਿਖਣ ਵਿੱਚ ਨੰਦਨੀ ਨੇ ਤੀਜਾ, ਮਨਦੀਪ ਨੇ ਦੂਜਾ ਅਤੇ ਸੁਹਾਨਾ ਨੇ ਪਹਿਲਾ ਸਥਾਨ ਹਾਸਲ ਕੀਤਾ। ਐਨ.ਐਸ.ਐਸ. ਦੀਆਂ ਗਤੀਵਿਧੀਆਂ ਅਧੀਨ ਵਧੀਆਂ ਕਾਰਗੁਜਾਰੀ ਕਰਨ ਵਾਲੇ ਵਲੰਟੀਅਰਾਂ ਨੂੰ ਸਨਮਾਨਿਆ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੈ ਗੋਇਲ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਐਨ.ਐਸ.ਐਸ. ਯੂਨਿਟਾਂ ਦੇ ਪ੍ਰੋਗਰਾਮ ਅਫਸਰਾਂ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਨੂੰ ਸਫਲਤਾਪੂਰਵਕ ਪ੍ਰੋਗਰਾਮ ਲਈ ਵਧਾਈ ਦਿੱਤੀ।