WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਐਸ. ਐਸ. ਡੀ. ਗਰੁੱਪ ਆਫ਼ ਗਰਲਜ਼ ਕਾਲਜਿਜ਼ ਵਿਖੇ ਕਨਵੋਕੇਸ਼ਨ ਆਯੋਜਿਤ, ਉਪ ਕੁਲਪਤੀ ਨੇ ਕੀਤੀ ਪ੍ਰਧਾਨਗੀ

ਸੁਖਜਿੰਦਰ ਮਾਨ
ਬਠਿੰਡਾ, 23 ਨਵੰਬਰ: ਐਸ.ਐਸ.ਡੀ ਗਰੁੱਪ ਆਫ਼ ਗਰਲਜ਼ ਕਾਲਜਿਜ਼ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਦੀ ਅਗਵਾਈ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਸਰਪ੍ਰਸਤੀ ਹੇਠ ਐਸ.ਐਸ.ਡੀ ਗਰਲਜ਼ ਕਾਲਜ, ਵੂਮੈਨ ਇੰਸਟੀਚਿਊਟ ਆਫ ਟੈਕਨਾਲੋਜੀ ਅਤੇ ਕਾਲਜ ਆਫ ਐਜੂਕੇਸ਼ਨ ਦਾ ਕਨਵੋਕੇਸ਼ਨ ਸਮਾਰੋਹ ਕਾਲਜ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਅਰਵਿੰਦ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ । ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਐਸ ਐਸ ਡੀ ਸਭਾ ਦੇ ਪ੍ਰਧਾਨ ਸ਼੍ਰੀ ਅਭੈ ਸਿੰਗਲਾ ਰਹੇ ।
ਪ੍ਰੋਗਰਾਮ ਦੀ ਸ਼ੁਰੂਆਤ ਐਸ.ਐਸ.ਡੀ ਸਭਾ ਦੇ ਪ੍ਰਧਾਨ ਸ਼੍ਰੀ ਅਭੈ ਸਿੰਗਲਾ, ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਅਤੇ ਸਕੱਤਰ ਸ੍ਰੀ ਵਿਕਾਸ ਗਰਗ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ।ਪ੍ਰਿੰਸੀਪਲ ਡਾ. ਨੀਰੂ ਗਰਗ ਅਤੇ ਬੀ. ਐੱਡ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ । ਇਸ ਉਪਰੰਤ  ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਤਿੰਨਾਂ ਕਾਲਜਾਂ ਦੀ ਸਮੂਹਿਕ ਰਿਪੋਰਟ ਪੇਸ਼ ਕੀਤੀ ਗਈ ਅਤੇ ਕਾਲਜਾਂ ਵਿਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਮੌਕੇ ਮੁੱਖ ਮਹਿਮਾਨ ਪ੍ਰੋਫੈਸਰ ਅਰਵਿੰਦ ਨੇ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਨ ਵਾਲੀਆਂ 14 ਵਿਦਿਆਰਥਣਾਂ ਨੂੰ ਮੈਡਲ ਦਿੱਤੇ ਅਤੇ ਇਸ ਦੇ ਨਾਲ ਹੀ ਤਿੰਨਾਂ ਕਾਲਜਾਂ ਦੀਆਂ 221 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ।
ਪ੍ਰੋਫੈਸਰ ਅਰਵਿੰਦ ਨੇ ਵਿਦਿਆਰਥਣਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਜ਼ਿੰਦਗੀ ਵਿੱਚ ਅੱਗੇ ਵਧਦੇ ਹੋਏ ਆਪਣੀਆਂ ਮੰਜ਼ਿਲਾਂ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ । ਤਿੰਨਾਂ ਕਾਲਜਾਂ ਦੀਆਂ ਮੈਰਿਟ ਵਿੱਚ ਸਥਾਨ ਹਾਸਿਲ ਕਰਨ ਵਾਲੀਆਂ ਅਤੇ ਡਿਗਰੀਆਂ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਰਜਿਸਟਰਾਰ ਡਾ. ਸਵਿਤਾ ਭਾਟੀਆ , ਡਾ. ਪੌਮੀ ਬਾਂਸਲ (ਮੁਖੀ ਪੀ ਜੀ ਵਿਭਾਗ ਕਾਮਰਸ), ਡਾ. ਤਰੂ ਗੁਪਤਾ , ਮੈਡਮ ਭਟਨਾਗਰ, ਮੈਡਮ ਨੀਤੂ ਗੋਇਲ ਅਤੇ ਮੈਡਮ ਟਵਿੰਕਲ ਵੱਲੋਂ ਸਟੇਜ ਤੇ ਸੱਦਾ ਦਿੱਤਾ । ਇਸ ਮੌਕੇ ਐਸ.ਐਸ.ਡੀ. ਸਭਾ ਦੇ ਮੈਂਬਰ ਅਤੇ ਸਮੂਹ ਸਟਾਫ਼ ਹਾਜ਼ਰ ਰਿਹਾ । ਮੰਚ ਦਾ ਸੰਚਾਲਨ ਡਾ. ਪੌਮੀ ਬਾਂਸਲ (ਮੁਖੀ ਪੀ ਜੀ ਵਿਭਾਗ ਕਾਮਰਸ) ਵੱਲੋਂ ਕੀਤਾ ਗਿਆ ।

Related posts

ਮੈਟੀਟੋਰੀਅਸ ਸਕੂਲ ਬਠਿੰਡਾ ਵਿਖੇ ਫਿਜੀਕਸ ਵਿਸੇ ਦਾ ਤਿੰਨ ਰੋਜ਼ਾ ਕੈਂਪ ਸ਼ੁਰੂ

punjabusernewssite

ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ -2 ਵਿਚ ਐਨ.ਸੀ.ਸੀ ਟ੍ਰੇਨਿੰਗ ਕੈਂਪ ਲਗਾਇਆ

punjabusernewssite

ਡੀਏਵੀ ਕਾਲਜ ਵੱਲੋਂ ਮੌਕ ਇੰਟਰਵਿਊ ਸੈਸਨ ਦਾ ਆਯੋਜਨ

punjabusernewssite