ਪੰਜਾਬੀ ਖ਼ਬਰਸਾਰ ਬਿਊੂਰੋ
ਕਪੂਰਥਲਾ, 15 ਮਈ: ਸੂਬੇ ’ਚ ਆਪ ਸਰਕਾਰ ਵਲੋਂ ਨਸ਼ਾ ਤਸਕਰਾਂ ਵਿਰੁਧ ਪੁਲਿਸ ਨੂੰ ਮੁਹਿੰਮ ਵਿੱਢਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਕਪੂਰਥਲਾ ਪੁਲਿਸ ਵਲੋਂ ਸਖ਼ਤੀ ਜਾਰੀ ਹੈ, ਜਿਸਦੇ ਚੱਲਦੇ ਤਿੰਨ ਹਫ਼ਤਿਆਂ ‘ਚ ਦੋ ਦਰਜ਼ਨ ਦੇ ਕਰੀਬ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਅੱਜ ਇੱਥੇ ਇਸਦੀ ਜਾਣਕਾਰੀ ਦਿੰਦਿਆਂ ਕਪੂਰਥਲਾ ਦੇ ਐਸ.ਐਸ.ਪੀ ਰਾਜਬਚਨ ਸਿੰਘ ਸੰਧੂ ਨੇ ਪੱਤਰਕਾਰਾਂ ਨੂੰ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਫ਼ਗਵਾੜਾ ਪੁਲਿਸ ਵਲੋਂ ਪੰਜ ਕਿਲੋ ਅਫ਼ੀਮ ਤਹਿਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇੰਨ੍ਹਾਂ ਵਿਅਕਤੀਆਂ ਦੀ ਪਹਿਚਾਣ ਹਰਪ੍ਰੀਤ ਸਿੰਘ ਉਰਫ ਸੰਨੀ ਵਾਸੀ ਚਾਹਲ ਨਗਰ ਫਗਵਾੜਾ, ਬਲਵੰਤ ਰਾਏ ਉਰਫ ਕਾਕੂ ਵਾਸੀ ਖੈੜਾ ਕਾਲੋਨੀ, ਧਰਮਵੀਰ ਤੇ ਸਤਪਾਲ ਸੰਧੂ ਵਾਸੀ ਡੱਡਲ ਮੁਹੱਲਾ ਫਗਵਾੜਾ ਵਜੋਂ ਹੋਈ ਹੈ। ਇੰਨ੍ਹਾਂ ਵਿਰੁਧ ਕੇਸ ਦਰਜ਼ ਕਰ ਲਿਆ ਗਿਆ ਹੈ। ਕਥਿਤ ਦੋਸ਼ੀਆਂ ਨੇ ਪੁਛਗਿਛ ਦੌਰਾਨ ਮੰਨਿਆ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਗੈਰ ਕਾਨੂੰਨੀ ਧੰਦੇ ਵਿਚ ਲੱਗੇ ਹੋਏ ਸਨ। ਉਹ ਅਫ਼ੀਮ ਨੂੰ ਰਾਜਸਥਾਨ ਤੋਂ ਮੰਗਵਾਉਂਦੇ ਸਨ ਅਤੇ ਫ਼ਗਵਾੜਾ ਦੇ ਆਸਪਾਸ ਖੇਤਰਾਂ ਵਿਚ ਹੀ ਵੇਚ ਦਿੰਦੇ ਸਨ।
Share the post "ਕਪੂਰਥਲ ਪੁਲਿਸ ਵਲੋਂ ਨਸ਼ਾ ਤਸਕਰਾਂ ਵਿਰੁਧ ਸਖ਼ਤੀ ਜਾਰੀ, ਤਿੰਨ ਹਫ਼ਤਿਆਂ ’ਚ ਦੋ ਦਰਜ਼ਨ ਤਸਕਰ ਕਾਬੂ"