15 ਤੋਂ 17 ਸਾਲਾਂ ਦੇ 8816 ਬੱਚਿਆਂ ਦਾ ਵੀ ਕੀਤਾ ਗਿਆ ਕਰੋਨਾ ਟੀਕਾਕਰਨ
ਸੁਖਜਿੰਦਰ ਮਾਨ
ਬਠਿੰਡਾ, 7 ਫ਼ਰਵਰੀ: ਸੂਬੇ ’ਚ ਸ਼ੁਰੂ ਹੋਈ ਕਰੋਨਾ ਵਾਇਰਸ ਦੀ ਤੀਸਰੀ ਸੰਭਾਵੀਂ ਲਹਿਰ ਦੇ ਪ੍ਰਕੋਪ ਤੋਂ ਬਚਣ ਲਈ ਜ਼ਿਲ੍ਹੇ ਵਿਚ ਕਰੀਬ ਪੰਜ ਲੋਕਾਂ ਨੇ 1 ਜਨਵਰੀ ਤੋਂ 7 ਫ਼ਰਵਰੀ ਤੱਕ ਕਰੋਨਾ ਵੈਕਸੀਨ ਲਗਾਉਣ ਲਈ ਪਹਿਲਕਦਮੀ ਕੀਤੀ ਹੈ। ਜਿਸ ਵਿਚ ਇਕੱਲੇ ਫ਼ਰਵਰੀ ਮਹੀਨੇ ਦੇ ਪਹਿਲੇ ਹਫ਼ਤੇ ’ਚ ਹੀ 84 ਹਜ਼ਾਰ ਦੇ ਕਰੀਬ ਲੋਕਾਂ ਦੇ ਇਹ ਟੀਕੇ ਲਗਾਏ ਗਏ ਹਨ। ਇਸਤੋਂ ਇਲਾਵਾ 15 ਤੋਂ 17 ਸਾਲਾਂ ਦੇ 8816 ਬੱਚਿਆਂ ਦਾ ਵੀ ਟੀਕਾਕਰਨ ਕੀਤਾ ਗਿਆ ਹੈ। ਇੱਥੇ ਅੱਜ ਕਰੋਨਾ ਤੋਂ ਬਚਾਅ ਲਈ ਚੱਲ ਰਹੀ ਕਰੋਨਾ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦਸਿਆ ਕਿ ਹੁਣ ਹਰ ਵਿਅਕਤੀ ਦੇ ਕਰੋਨਾ ਟੀਕਾ ਲਗਾਉਣ ਲਈ ਡੋਰ ਟੂ ਡੋਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਜਨਵਰੀ 2022 ਤੋਂ ਹੁਣ ਤੱਕ 499248 ਵਿਅਕਤੀਆਂ ਦੀ ਕਰੋਨਾ ਵੈਕਸੀਨੇਸ਼ਨ ਕੀਤੀ ਗਈ ਹੈ। ਜਦਕਿ ਬੀਤੇ 24 ਘੰਟਿਆਂ ਦੌਰਾਨ ਬਠਿੰਡਾ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ 19297 ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਸਬੰਧੀ ਸਰਕਾਰ ਵਲੋਂ ਜਾਰੀ ਸਮੇਂ-ਸਮੇਂ ਤੇ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।
Share the post "ਕਰੋਨਾ ਦਾ ਡਰ: ਬਠਿੰਡਾ ’ਚ 38 ਦਿਨਾਂ ’ਚ ਪੰਜ ਲੱਖ ਲੋਕਾਂ ਦੇ ਲੱਗੇ ਕਰੋਨਾ ਵੈਕਸੀਨ"