ਸ਼ਹਿਰ ਵਾਸੀਆਂ ਲਈ ਡੇਂਗੂ ਦਾ ਇਲਾਜ ਹੋਵੇਗਾ ਮੁਫ਼ਤ, ਮੈਰੀਟੋਰੀਅਸ ਸਕੂਲ ਚ ਡੇਂਗੂ ਸੈਂਟਰ ਦਾ ਸ਼ੁਭ ਆਰੰਭ : ਜੈਜੀਤ ਜੌਹਲ
ਵਿੱਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਤੇ 15 ਬੈਡ ਦੀ ਸ਼ੁਰੂਆਤ, ਦਵਾਈਆਂ, ਟੈਸਟ ਅਤੇ ਖਾਣਾ ਹੋਵੇਗਾ ਮੁਫ਼ਤ : ਡਾ ਗਗਨਦੀਪ ਗੋਇਲ
ਸੁਖਜਿੰਦਰ ਮਾਨ
ਬਠਿੰਡਾ 10 ਅਕਤੂਬਰ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਵਾਸੀਆਂ ਨੂੰ ਕੋਰੋਨਾ ਮਹਾਂਮਾਰੀ ਦੀ ਭਿਆਨਕ ਬਿਮਾਰੀ ਤੋਂ ਬਚਾਉਣ ਤੋਂ ਬਾਅਦ ਡੇਂਗੂ ਦੀ ਬੀਮਾਰੀ ਤੋਂ ਬਚਾਉਣ ਅਤੇ ਸ਼ਹਿਰ ਵਾਸੀਆਂ ਦੇ ਹਰ ਤਰ੍ਹਾਂ ਦੇ ਸਹਿਯੋਗ ਲਈ ਵੱਡੇ ਉਪਰਾਲੇ ਸ਼ੁਰੂ ਕੀਤੇ ਹਨ। ਸ਼ਹਿਰ ਵਾਸੀਆਂ ਨੂੰ ਡੇਂਗੂ ਦੀ ਭਿਆਨਕ ਬੀਮਾਰੀ ਤੋਂ ਬਚਾਉਣ ਲਈ ਮੁਫ਼ਤ ਇਲਾਜ, ਦਵਾਈਆਂ, ਟੈਸਟ ਅਤੇ ਖਾਣ ਦੀ ਸਹੂਲਤ ਲਈ ਮੈਰੀਟੋਰੀਅਸ ਸਕੂਲ ਵਿੱਚ ਡੇਂਗੂ ਸੈਂਟਰ ਦੀ ਸ਼ੁਰੂਅਾਤ ਕੀਤੀ ਹੈ। ਵਿੱਤ ਮੰਤਰੀ ਪੰਜਾਬ ਦੀ ਟੀਮ ਦੇ ਮੈਂਬਰ ਜੈਜੀਤ ਸਿੰਘ ਜੌਹਲ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਵਿੱਚ 15 ਬੈਡ ਦਾ ਡੇਂਗੂ ਸੈਂਟਰ ਸ਼ੁਰੂਆਤ ਕੀਤੀ ਗਈ ਹੈ ਜਿਸ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਦੇ ਮਸ਼ਹੂਰ ਡਾਕਟਰ ਗਗਨਦੀਪ ਗੋਇਲ ਦੀ ਟੀਮ ਦਾ ਪੂਰਨ ਸਹਿਯੋਗ ਹੈ ਜਿੱਥੇ ਸ਼ਹਿਰ ਵਾਸੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ । ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਪੰਜਾਬ ਦੀਆਂ ਹਦਾਇਤਾਂ ਤੇ ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਸ਼ਹਿਰੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਗਈ, ਹੁਣ ਡੇਂਗੂ ਦੀ ਭਿਆਨਕ ਬਿਮਾਰੀ ਦੇ ਬਚਾਅ ਲਈ ਵਿੱਤ ਮੰਤਰੀ ਪੰਜਾਬ ਅਤੇ ਉਨ੍ਹਾਂ ਦੀ ਪੂਰੀ ਟੀਮ ਸ਼ਹਿਰ ਵਾਸੀਆਂ ਲਈ ਯਤਨਸ਼ੀਲ ਹੈ। ਡਾ. ਗਗਨਦੀਪ ਗੋਇਲ ਨੇ ਦੱਸਿਆ ਕਿ 15 ਬੈਡ ਦੇ ਸ਼ੁਰੂ ਹੋਏ ਸੈਂਟਰ ਵਿਚ ਡੇਂਗੂ ਦੇ ਮਰੀਜ਼ ਨੂੰ ਦਵਾਈ ,ਟੈਸਟ, ਖਾਣਾ ਅਤੇ ਰਹਿਣ ਸਮੇਤ ਹਰ ਸਹੂਲਤ ਮੁਫਤ ਮੁਹੱਈਆ ਕਰਵਾਈ ਜਾਵੇਗੀ ਤੇ ਮਰੀਜ਼ ਦੀ ਤੰਦਰੁਸਤੀ ਲਈ ਹਰ ਸਹੂਲਤ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਡੇਂਗੂ ਦੇ ਮਰੀਜ਼ ਨੂੰ ਤੰਦਰੁਸਤ ਕਰ ਕੇ ਘਰ ਵਾਪਸੀ ਕੀਤੀ ਜਾ ਸਕੇ । ਉਨ੍ਹਾਂ ਦੱਸਿਆ ਕਿ ਡੇਂਗੂ ਦੇ ਮਰੀਜ਼ ਲਈ ਪਲਾਜ਼ਮਾ ਸਭ ਤੋਂ ਅਹਿਮ ਹੁੰਦਾ ਹੈ ਤੇ ਜਿਸ ਦੀ ਕੀਮਤ ਬਾਜ਼ਾਰ ਵਿੱਚ ਦੱਸ ਤੋਂ ਪੰਦਰਾਂ ਹਜ਼ਾਰ ਰੁਪਏ ਹੈ ਪ੍ਰੰਤੂ ਇਸ ਸੈਂਟਰ ਵਿੱਚ ਵਿੱਤ ਮੰਤਰੀ ਪੰਜਾਬ ਦੇ ਉਪਰਾਲਿਆਂ ਨਾਲ ਉਹ ਸਹੂਲਤ ਵੀ ਮੁਫਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸੈਂਟਰ ਪੂਰੀ ਦੁਨੀਆਂ ਵਿੱਚ ਪਹਿਲਾ ਸੈਂਟਰ ਹੈ ਜਿੱਥੇ ਕੋਰੂਨਾ ਮਾਹਾਵਾਰੀ ਦੇ ਦੌਰਾਨ ਢਾਈ ਸੌ ਤੋਂ ਵੱਧ ਮਰੀਜ਼ ਠੀਕ ਕਰਕੇ ਘਰਾਂ ਨੂੰ ਭੇਜੇ ਤੇ ਹੁਣ ਡੇਂਗੂ ਦੀ ਭਿਆਨਕ ਬੀਮਾਰੀ ਤੋਂ ਬਚਾਅ ਲਈ ਯਤਨ ਸ਼ੁਰੂ ਕੀਤੇ ਹਨ ਜਿਸ ਲਈ ਵਿੱਤ ਮੰਤਰੀ ਪੰਜਾਬ ਦੇ ਉਪਰਾਲਿਆਂ ਨੂੰ ਸਲੂਟ ਹੈ । ਵਿੱਤ ਮੰਤਰੀ ਪੰਜਾਬ ਦੀ ਟੀਮ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਦੀ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਵਿੱਤ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਉਨ੍ਹਾਂ ਦੇ ਮੁਫ਼ਤ ਇਲਾਜ ਅਤੇ ਤੰਦਰੁਸਤੀ ਲਈ ਯਤਨਸ਼ੀਲ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਰਾਕੇਸ਼ ਨਰੂਲਾ, ਪੰਕਜ ਭਾਰਦਵਾਜ, ਮੋਂਟੀ, ਧਰਵਜੀਤ ਠਾਕੁਰ, ਸੰਜੇ ਚੌਹਾਨ,ਸੰਦੀਪ ਗੋਇਲ, ਸੰਦੀਪ ਬੌਬੀ ਹੋਰ ਮੈਂਬਰ ਹਾਜ਼ਰ ਸਨ ।
Share the post "ਕਰੋਨਾ ਦੀ ਤਰ੍ਹਾਂ ਹੁਣ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਵਿੱਤ ਮੰਤਰੀ ਵੱਲੋਂ ਸ਼ਹਿਰ ਵਾਸੀਆਂ ਲਈ ਵੱਡਾ ਉਪਰਾਲਾ"