ਸੁਖਜਿੰਦਰ ਮਾਨ
ਬਠਿੰਡਾ, 04 ਮਾਰਚ: ਜ਼ਿਲ੍ਹੇ ਦੇ ਪਿੰਡ ਗਹਿਰੀ ਬੁੱਟਰ ਦੇ ਇੱਕ ਵਿਅਕਤੀ ਵਲੋਂ ਕਰਜ਼ੇ ਤੋਂ ਦੁਖੀ ਹੋ ਕੇ ਆਤਹਮੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਨੇ ਖੇਤਾਂ ਵਿਚ ਪਈ ਕੀਟਨਾਸ਼ਕ ਦਵਾਈ ਪੀ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸਦੀ ਪਹਿਚਾਣ ਜਗਦੀਪ ਸਿੰਘ ਵਾਸੀ ਗਹਿਰੀ ਬੁੱਟਰ ਦੇ ਤੌਰ ’ਤੇ ਹੋਈ ਹੈ। ਪਤਾ ਲੱਗਿਆ ਹੈ ਕਿ ਤਿੰਨ ਏਕੜ ਜਮੀਨ ਦੇ ਮਾਲਕ ਉਕਤ ਕਿਸਾਨ ਸਿਰ ਜਿੱਥੇ 6 ਲੱਖ ਦੇ ਕਰੀਬ ਕਰਜ਼ਾ ਸੀ, ਉਥੇ ਉਸਦੀਆਂ ਦੋ ਮੁਟਿਆਰ ਧੀਆਂ ਵਿਆਉਣ ਵਾਲੀਆਂ ਸਨ। ਫ਼ਿਲਹਾਲ ਥਾਣਾ ਸੰਗਤ ਦੀ ਪੁਲਿਸ ਨੇ ਪੀੜਤ ਦੇ ਪ੍ਰਵਾਰ ਦੇ ਬਿਆਨਾਂ ਉਪਰ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪ੍ਰਵਾਰ ਵਾਲਿਆਂ ਨੇ ਦਸਿਆ ਕਿ ਪਿਛਲੇ ਸਾਲ ਮਿ੍ਰਤਕ ਜਗਦੀਪ ਸਿੰਘ ਦੀ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਕਾਰਨ ਤਬਾਹ ਹੋ ਗਈ ਸੀ। ਇਸਤੋਂ ਇਲਾਵਾ ਉਸਦੀ ਇੱਕ ਲੱਤ ਵੀ ਕੱਟੀ ਹੋਈ ਸੀ ਤੇ ਉਸਦੇ ਤਿੰਨ ਧੀਆਂ ਸਨ, ਜਿੰਨ੍ਹਾਂ ਵਿਚੋਂ ਦੋ ਧੀਆਂ ਵਿਹਾਉਣ ਵਾਲੀਆਂ ਸਨ। ਜਦੋਂਕਿ ਕਰਜ਼ੇ ਦਾ ਬੋਝ ਦਿਨ-ਬ-ਦਿਨ ਵਧਦਾ ਜਾ ਰਿਹਾ ਸੀ।
ਕਰਜ਼ੇ ’ਚ ਡੁੱਬੇ ਪਿਊ ਵਲੋਂ ਧੀਆਂ ਵਿਆਹੁਣ ਤੋਂ ਪਹਿਲਾਂ ਖ਼ੁਦਕਸ਼ੀ
16 Views