ਬਠਿੰਡਾ ਦੇ ਬੱਸ ਅੱਡੇ ਦੇ ਪਿਛਲੇ ਪਾਸਿਓ ਮੋਟਰਸਾਈਕਲ ਚੋਰੀ, ਲਗਾਤਾਰ ਹੋ ਰਹੀਆਂ ਹਨ ਵਾਰਦਾਤਾਂ

Date:

spot_img

ਸੁਖਜਿੰਦਰ ਮਾਨ
ਬਠਿੰਡਾ, 04 ਮਾਰਚ: ਅੱਜ ਦੁਪਿਹਰ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਦੇ ਪਿਛਲੇ ਪਾਸੇ ਸਥਿਤ ਇੱਕ ਹੋਟਲ ਦੇ ਅੱਗੇ ਖ਼ੜੇ ਕੀਤੇ ਮੋਟਰਸਾਈਕਲ ਨੂੰ ਇੱਕ ਨੌਜਵਾਨ ਵਲੋਂ ਚੋਰੀ ਕਰਨ ਦੀ ਸੂਚਨਾ ਹੈ। ਇਸ ਸਬੰਧ ਵਿਚ ਥਾਣਾ ਕੋਤਵਾਲੀ ਪੁਲਿਸ ਨੂੰ ਸਿਕਾਇਤ ਦਿੱਤੀ ਗਈ ਹੈ। ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਸ਼ਹਿਰ ਵਿਚ ਵਾਹਨ ਚੋਰੀਆਂ ਦੀਆਂ ਘਟਨਾਵਾਂ ’ਚ ਅਚਾਨਕ ਵਾਧਾ ਹੋ ਗਿਆ ਹੈ। ਉਧਰ ਅੱਜ ਚੋਰੀ ਹੋਏ ਮੋਟਰਸਾਈਕਲ ਦੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਚੋਰੀ ਹੋਏ ਮੋਟਰਸਾਈਕਲ ਦੇ ਮਾਲਕ ਮਨਜਿੰਦਰ ਸਿੰਘ ਨੇ ਦਸਿਆ ਕਿ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਘਟਨਾ ਮੁਤਾਬਕ ਪੈਦਲ ਮੂੰਹ ਢਕੇ ਹੋਏ ਇਕ ਨੌਜਵਾਨਠ, ਜੋ ਪੈਦਲ ਹੀ ਮੋਟਰਸਾਈਕਲ ਕੋਲ ਪੁੱਜਦਾ ਹੈ, ਕੁੱਝ ਹੀ ਮਿੰਟਾਂ ਵਿਚ ਮੋਟਰਸਾਈਕਲ (ਨੰਬਰ ਪੀਬੀ-0ਏਈ-3091)ਚੋਰੀ ਕਰਕੇ ਲੈ ਗਿਆ। ਆ ਰਿਹਾ ਇਕ ਨੌਜਵਾਨ, ਜਿਸ ਨੇ ਮੂੰਹ ਢੱਕਿਆ ਹੋਇਆ ਸੀ, ਬਾਈਕ ਚੋਰੀ ਕਰਕੇ ਕੁਝ ਹੀ ਸਕਿੰਟਾਂ ਵਿਚ ਫਰਾਰ ਹੋ ਗਿਆ। ਉਧਰ ਇੱਕ ਹੋਰ ਮਾਮਲੇ ਵਿਚ ਰੇਲਵੇ ਦੇ ਇੱਕ ਮੁਲਾਜਮ ਕੋਲੋ ਵੀ ਬੀਤੇ ਕੱਲ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਲੜਕੇ ਤ। ਲੜਕੀ ਵਲੋਂ ਉਸਦਾ ਬੈਗ ਖੋਹਣ ਦੇ ਮਾਮਲੇ ਵਿਚ ਪੁਲਿਸ ਵਲੋਂ ਪਰਚਾ ਦਰਜ਼ ਕੀਤਾ ਗਿਆ ਹੈ। ਰੇਲਵੇ ਮੁਲਾਜਮ ਰਜੀਵ ਕੁਮਾਰ ਮੁਤਾਬਕ ਲੁਟੇਰੇ ਉਸਦੀ ਰੇਲਵੇ ਦਾ ਸਰਕਾਰੀ ਵਾਕੀਟਾਕੀ ਸੈਟ ਵੀ ਖੋਹ ਕੇ ਲੈ ਗਏ। ਇਹ ਘਟਨਾ ਪ੍ਰਤਾਪ ਨਗਰ ਇਲਾਕੇ ਵਿਚ ਵਾਪਰੀ ਦੱਸੀ ਜਾ ਰਹੀ ਹੈ। ਜਦਂੋ ਉਕਤ ਮੁਲਾਜਮ ਅਪਣੀ ਡਿਊਟੀ ਖ਼ਤਮ ਕਰਕੇ ਘਰ ਵਾਪਸ ਜਾ ਰਿਹਾ ਸੀ। ਗੌਰਤਲਬ ਹੈ ਕਿ ਬੀਤੇ ਕੱਲ ਵੀ ਸਥਾਨਕ ਗੋਲ ਡਿੱਗੀ ਕੋਲੋ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ।

spot_img
spot_img

Share post:

Popular

More like this
Related

CM Nayab Singh Saini ने सिंगापुर में SING फोरम में शिरकत की

👉हरियाणा को भारत की इनोवेशन कैपिटल बनाने और सिंगापुर...

ਚੰਡੀਗੜ੍ਹ ’ਚ ਲੱਗਣ ਜਾ ਰਿਹਾ ਮੁੜ ਤੋਂ iPhone ਦਾ ਲੰਗਰ!

ਇਸ ਵੇਲੇ ਦੀ ਵੱਡੀ ਤੇ ਦਿਲਚਸਪ ਖ਼ਬਰ ਸਾਹਮਣੇ ਆ...