ਆਈਐਚਐਮ ਵਿਖੇ ਦੋ ਰੋਜ਼ਾ ਮੇਲੇ ਦਾ ਹੋਇਆ ਆਗਾਜ਼
ਮੇਲੇ ਦੇ ਦੂਸਰੇ ਦਿਨ ਸੋਲੋ ਡਾਂਸ, ਪੋਸਟਰ ਮੇਕਿੰਗ ਤੇ ਨੁਕੜ ਨਾਟਕ ਦੇ ਹੋਣਗੇ ਮੁਕਾਬਲੇ
ਸੁਖਜਿੰਦਰ ਮਾਨ
ਬਠਿੰਡਾ 14, ਅਕਤੂਬਰ : ਸਥਾਨਕ ਇੰਸਟੀਚਿਊਟ ਆਫ ਹੋਟਲ ਮਨੈਜਮੈਂਟ (ਆਈਐਚਐਮ) ਵਿਖੇ ਦੋ ਰੋਜ਼ਾ “ਰੰਗ ਪੰਜਾਬ ਦੇ ਟੂਰਿਜ਼ਮ ਮੇਲੇ” ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਹੋਟਲ ਰੈਸਟੋਰੈਂਟ ਐਂਡ ਰਿਜੋਰਟ ਐਸੋਸ਼ੀਏਸ਼ਨ ਪੰਜਾਬ ਦੇ ਪ੍ਰਧਾਨ ਸ਼੍ਰੀ ਸਤੀਸ਼ ਅਰੌੜਾ, ਇੰਸਟੀਚਿਊਟ ਦੇ ਪ੍ਰਿੰਸੀਪਲ ਮੈਡਮ ਰਾਜਨੀਤ ਕੋਹਲੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸੰਬੋਧਨ ਕਰਦਿਆਂ ਇੰਸਟੀਚਿਊਟ ਵਲੋਂ ਕੀਤੇ ਗਏ ਇਸ ਪਲੇਠੇ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਦੀ ਕਲਾਂ ਨੂੰ ਨਿਖਾਰਨ ਲਈ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜਾਈ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੇ ਮੇਲਿਆਂ ਚ ਵੱਧ-ਚੜ੍ਹ ਕੇ ਹਿੱਸਾ ਲੈਣ ਤੇ ਆਪਣੀ ਕਲਾਂ ਨੂੰ ਬੇਹਤਰ ਬਣਾਉਣ ਲਈ ਪ੍ਰੇਰਿਤ ਕੀਤਾ।ਟੂਰਿਜ਼ਮ ਮੇਲੇ ਦੇ ਪਹਿਲੇ ਦਿਨ ਵੱਖ-ਵੱਖ ਸਕੂਲਾਂ ਤੇ ਕਾਲਜ ਦੇ ਵਿਦਿਆਰਥੀਆਂ ਦੇ ਪੰਜਾਬੀ ਸੱਭਿਆਚਾਰ ਨੂੰ ਪ੍ਰਗਟਾਉਂਦੇ ਹੋਏ ਗਰੁੱਪ ਗੀਤ, ਗਰੁੱਪ ਡਾਂਸ, ਰੰਗੋਲੀ ਅਤੇ ਗਿੱਧੇ ਆਦਿ ਦੇ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਮੈਡਮ ਹਰਜੀਤ ਕੌਰ, ਮੈਡਮ ਸ਼ਰਨਜੀਤ ਕੌਰ ਅਤੇ ਮੈਡਮ ਪਰਮਿੰਦਰ ਕੌਰ ਵਲੋਂ ਕੀਤੀ ਗਈ। ਮੁਕਾਬਲਿਆਂ ਦੌਰਾਨ ਰੰਗੋਲੀ ਬਣਾਉਣ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਕੂਲ ਬਠਿੰਡਾ ਪਹਿਲੇ, ਲਾਰਡ ਰਾਮਾਂ ਸਕੂਲ ਦੂਸਰੇ ਅਤੇ ਆਈਐਚਐਮ ਗੁਰਦਾਰਪੁਰ ਤੀਸਰੇ ਸਥਾਨ ਤੇ ਰਹੇ। ਇਸੇ ਤਰ੍ਹਾਂ ਗਰੁੱਪ ਡਾਂਸ ਅਤੇ ਗਿੱਧੇ ਚ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਕੂਲ ਨਥਾਣਾ ਪਹਿਲੇ, ਪੁਲਿਸ ਪਬਲਿਕ ਸਕੂਲ ਦੂਸਰੇ, ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਅਤੇ ਡੂਨ ਪਬਲਿਕ ਸਕੂਲ ਕਰਾੜਵਾਲਾ ਤੀਸਰੇ ਸਥਾਨ ਤੇ ਰਹੇ। ਇਸੇ ਤਰ੍ਹਾਂ ਸੋਲੋ ਗੀਤਾਂ ਵਿੱਚ ਸੇਂਟ ਜੇਵੀਅਰ ਵਰਲਡ ਸਕੂਲ ਐਨਐਫ਼ਐਲ ਪਹਿਲੇ, ਐਸਐਸਡੀ ਗਰਲਜ਼ ਕਾਲਜ ਦੂਸਰੇ ਅਤੇ ਸਰਕਾਰੀ ਹਾਈ ਸਕੂਲ ਨਹੀਆਂ ਵਾਲਾ ਤੀਸਰੇ ਸਥਾਨ ਤੇ ਰਿਹਾ।ਸਮਾਗਮ ਦੌਰਾਨ ਜੇਤੂ ਰਹੇ ਵਿਦਿਆਰਥੀਆਂ ਨੂੰ ਐਮਆਰਐਸਪੀਟੀਯੂ ਦੇ ਰਜਿਸਟਰਾਰ ਸ. ਗੁਰਇੰਦਰ ਪਾਲ ਸਿੰਘ ਬਰਾੜ ਵਲੋਂ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪਾਈ ਐਂਡ ਵੀਜ਼ਾ ਦੇ ਐਮਡੀ ਰੂਪੀ ਧਾਲੀਵਾਲ, ਆਈਡੀਬੀਆਈ ਦੇ ਮੈਨੇਜ਼ਰ ਸ਼੍ਰੀ ਮਨਰਾਜ ਬਰਾੜ, ਐਸਐਸਡੀ ਗਰਲਜ਼ ਕਾਲਜ ਦੇ ਪ੍ਰਿੰਸੀਪਲ ਨੀਰੂ ਗਰਗ ਅਤੇ ਪੁਲਿਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
Share the post "ਕਲਾਂ ਦਾ ਪ੍ਰਦਰਸ਼ਨ ਦਿਖਾਉਣ ਲਈ ਸਹਾਈ ਸਿੱਧ ਹੋਵੇਗਾ “ਰੰਗ ਪੰਜਾਬ ਦੇ ਟੂਰਿਜ਼ਮ ਮੇਲਾ” : ਡਿਪਟੀ ਕਮਿਸ਼ਨਰ"