WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਕਾਗਜ਼ ਦੀ ਬਜਾਏ ਹੁਣ ਸੇਵਾ ਕੇਂਦਰਾਂ ’ਚ ਮੋਬਾਇਲ ਫ਼ੋਨਾਂ ’ਤੇ ਐਸਐਮਐਸ ਰਾਹੀਂ ਮਿਲੇਗੀ ਫ਼ੀਸ ਦੀ ਰਸੀਦ

ਹਰ ਸਾਲ ਲੱਖਾਂ ਪੇਜ਼ ਕਾਗਜ਼ਾਂ ਦੀ ਹੋਵੇਗੀ ਬੱਚਤ
ਸੁਖਜਿੰਦਰ ਮਾਨ
ਬਠਿੰਡਾ, 18 ਮਈ : ਪੰਜਾਬ ਸਰਕਾਰ ਨੇ ਹੁਣ ਕਾਗਜ਼ਾਂ ਦੀ ਬੱਚਤ ਦੀ ਮੁਹਿੰਮ ਚਲਾਈ ਹੈ। ਇਸ ਮੁਹਿੰਮ ਤਹਿਤ ਸੂਬੇ ਭਰ ਵਿੱਚ ਜਨਤਕ ਨਾਗਰਿਕ ਸੇਵਾਵਾਂ ਦੇਣ ਲਈ ਚਲਾਏ ਜਾਂਦੇ ਸੇਵਾ ਕੇਂਦਰਾਂ ’ਚ ਕਿਸੇ ਵੀ ਸੇਵਾ ਲਈ ਅਦਾ ਕੀਤੀ ਗਈ ਫ਼ੀਸ ਦੀ ‘ਪੇਪਰ ਰਸੀਦ’ ਦੀ ਥਾਂ ਮੋਬਾਇਲ ਦੇ ‘ਟੈਕਸਟ ਮੈਸੇਜ’ ਰਾਹੀਂ ਡਿਜੀਟਲ ਰਸੀਦ ਦੇਣ ਦੀ ਮੁਹਿੰਮ ਦਿੱਤੀ ਜਾਵੇਗੀ। ਇਸਦੇ ਨਾਲ ਹਰ ਸਾਲ ਖਪਤ ਹੋਣ ਵਾਲੇ ਲੱਖਾਂ ਪੇਜ਼ਾਂ ਦੀ ਬੱਚਤ ਹੋਵੇਗੀ। ਇਕੱਲੇ ਬਠਿੰਡਾ ਜ਼ਿਲ੍ਹੇ ਵਿਚ ਹੀ ਔਸਤਨ ਇੱਕ ਸਾਲ ਵਿੱਚ ਸਮੂਹ ਸੇਵਾ ਕੇਂਦਰਾਂ ’ਚ ਲਗਭਗ ਢਾਈ ਲੱਖ ਦੇ ਕਰੀਬ ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਰਸੀਦ ਪੇਪਰ ’ਤੇ ਪ੍ਰਿੰਟ ਕਰਕੇ ਬਿਨੇਕਾਰ ਨੂੰ ਅਤੇ ਦੂਸਰੀ ਉੁਸ ਦੀ ਅਰਜ਼ੀ ਨਾਲ ਲਾਈ ਜਾਂਦੀ ਸੀ। ਇਸ ਤਰ੍ਹਾਂ ਹੁਣ ਇਨ੍ਹਾਂ ਬਿਨੇਕਾਰਾਂ ਨੂੰ ‘ਪੇਪਰ ਰਸੀਦ’ ਦੀ ਥਾਂ ‘ਐਸ ਐਮ ਐਸ ਆਧਾਰਿਤ ਲਿੰਕ’ ਰਸੀਦ ਮਿਲਣ ਨਾਲ ਅਤੇ ਫ਼ਾਈਲ ਨਾਲ ਲਾਈ ਜਾਣ ਵਾਲੀ ਰਸੀਦ, ਬਿਨੇਕਾਰ ਦੀ ਅਰਜ਼ੀ ਦੇ ਪਿਛਲੇ ਪਾਸੇ ਹੀ ਪ੍ਰਿੰਟ ਕਰਨ ਨਾਲ ਜ਼ਿਲ੍ਹੇ ਵਿੱਚ ‘ਏ ਫ਼ੋਰ’ ਸਾਈਜ਼ ਦੇ ਢਾਈ ਲੱਖ ਪੇਪਰ ਸਲਾਨਾ ਬਚਾਏ ਜਾ ਸਕਣਗੇ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦੀ ‘ਡਿਲਿਵਰੀ’ ਵੀ ਡਿਜੀਟਲ ਕਰ ਦਿੱਤੀ ਗਈ ਹੈ। ਭਾਵ, ਸਬੰਧਤ ਬਿਨੇਕਾਰ ਦੇ ਮੋਬਾਇਲ ’ਤੇ ਐਸ ਐਮ ਐਸ ਲਿੰਕ ਰਾਹੀਂ ਉਸ ਨੂੰ ਲੋੜੀਂਦਾ ਸਰਟੀਫ਼ਿਕੇਟ/ਦਸਤਾਵੇਜ਼ ਭੇਜ ਦਿੱਤਾ ਜਾਂਦਾ ਹੈ, ਜਿਸ ਨੂੰ ਕਿਸੇ ਵੀ ਸਰਕਾਰੀ ਦਫ਼ਤਰ ’ਚ ਉੁਸਦੇ ‘ਕਿਊ ਆਰ’ ਕੋਡ ਤੋਂ ਉਸ ਦੀ ਪ੍ਰਮਾਣਿਕਤਾ ਜਾਂਚ ਕੇ, ਪ੍ਰਵਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਢੰਗ ਨਾਲ ਵੀ ਵੱਡੀ ਗਿਣਤੀ ਵਿੱਚ ਪੇਪਰ ਬਚਾਇਆ ਗਿਆ ਹੈ।ਡਿਪਟੀ ਕਮਿਸ਼ਨਰ ਅਨੁਸਾਰ ਡਿਜੀਟਲ ਰਸੀਦ ਦਾ ਸਭ ਤੋਂ ਵੱਡਾ ਲਾਭ, ਕਾਗਜ਼ੀ ਰਸੀਦ ਵਾਂਗ ਸੰਭਾਲਣ ਜਾਂ ਰੱਖ ਕੇ ਭੁੱਲਣ ਦੀ ਮੁਸ਼ਕਿਲ ਤੋਂ ਛੁਟਕਾਰਾ ਹੋਵੇਗਾ, ਕਿਉਂ ਜੋ ਪ੍ਰਾਰਥੀ ਆਪਣੀ ਰਸੀਦ ਸੇਵਾ ਕੇਂਦਰ ਦੇ ਕਾਊਂਟਰ ’ਤੇ ਦਿਖਾ ਕੇ ਆਪਣੀ ਸੇਵਾ ਦੀ ਡਿਲਿਵਰੀ ਪ੍ਰਾਪਤ ਜਾਂ ਪੁੱਛਗਿੱਛ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਜੇਕਰ ਫ਼ਿਰ ਵੀ ਕੋਈ ਬਿਨੇਕਾਰ ਕਾਗਜ਼ੀ ਰਸੀਦ ਦੀ ਮੰਗ ਕਰਦਾ ਹੈ ਤਾਂ ਸੇਵਾ ਕੇਂਦਰ ਵੱਲੋਂ ਉਸ ਨੂੰ ਮੰਗ ਕਰਨ ’ਤੇ ਇਹ ਰਸੀਦ ਮੁਹੱਈਆ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਪੇਪਰ ਬਚਾਉਣ ਦੀ ਪਹਿਲ ਕਦਮੀ ਜਿੱਥੇ ਵਾਤਾਵਰਣ ਦੇ ਹੱਕ ਵਿੱਚ ਹੈ, ਉੱਥੇ ਬਿਨੇਕਾਰਾਂ ਲਈ ਵੀ ਰਸੀਦ ਪ੍ਰਿੰਟ ਕਰਨ ਦੇ ਸਮੇਂ ਦੀ ਬੱਚਤ ਲੈ ਕੇ ਆਈ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਕਾਗਜ਼ ਬਚਾਉਣ ਦੀ ਇਸ ਪਹਿਲਕਦਮੀ ’ਚ ਸਹਿਯੋਗ ਕਰਨ ਅਤੇ ਆਪਣੇ ਫ਼ੋਨ ’ਤੇ ਪ੍ਰਾਪਤ ਡਿਜੀਟ ਰਸੀਦ ਨੂੰ ਹੀ ਸਵੀਕਾਰ ਕਰਨ।

Related posts

ਬਸਪਾ, ਅਕਾਲੀ ਦਲ ਤੇ ਲੋਜਪਾ ਦੀ ਟੀਮ ਕਾਂਗਰਸ ਵਿੱਚ ਸ਼ਾਮਲ

punjabusernewssite

ਲਖੀਮਪੁਰ ਘਟਨਾ ਲਈ ਲੀਡਰ ਤੇ ਪ੍ਰਸ਼ਾਸ਼ਨ ਜਿੰਮੇਵਾਰ: ਗਹਿਰੀ

punjabusernewssite

ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ

punjabusernewssite