ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਜੀਦਪੁਰ ਵਿੱਖੇ ਮੁਫ਼ਤ ਕਾਨੂੰਨੀ ਸੇਵਾਵਾਂ ਤੇ ਆਵਾਜਾਈ ਜਾਗਰੂਕਤਾ ਸੈਮੀਨਾਰ ਆਯੋਜਿਤ

Date:

spot_img

👉ਲੋਕ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ – ਪੇਰਾ ਲੀਗਲ ਵਲੰਟੀਅਰ ਭਗਵਾਨ ਦਾਸ ਗੁਪਤਾ
ਪਟਿਆਲਾ 21 ਜਨਵਰੀ:ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਰਪ੍ਰਸਤੀ ਹੇਠ ਮੈਡਮ ਦੀਪਤੀ ਗੋਇਲ ਚੀਫ਼ ਜੁਡੀਸ਼ਅਲ ਮੈਜਿਸਟਰੇਟ ਕਮ ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵਲੋਂ ਸਿੱਖਿਆ ਵਿਭਾਗ, ਟ੍ਰੈਫਿਕ ਐਜੂਕੇਸ਼ਨ ਸੈਲ ਪਟਿਆਲਾ, ਜ਼ਿਲ੍ਹਾ ਸਾਂਝ ਕੇਂਦਰ ਅਤੇ ਸਕੂਲ ਪ੍ਰਬੰਧਕ ਕਮੇਟੀ ਅਤੇ ਮੈਡਮ‌ ਬਲਜਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਜੀਦਪੁਰ ਦੀ ਅਗਵਾਈ ਹੇਠ ਇੱਕ ਮੁਫ਼ਤ ਕਾਨੂੰਨੀ ਸੇਵਾਵਾਂ ਤੇ ਆਵਾਜਾਈ ਜਾਗਰੂਕਤਾ ਸੈਮੀਨਾਰ ਸਰਕਾਰ ਸੀਨੀਅਰ ਸੈਕੰਡਰੀ ਸਕੂਲ ਵਜੀਦਪੁਰ, ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ।

ਇਹ ਵੀ ਪੜ੍ਹੋ ਬਠਿੰਡਾ ‘ਚ ਮਹੀਨਾ ਪਹਿਲਾਂ ‘Love Marriage’ ਕਰਵਾਉਣ ਵਾਲੀ ਲੜਕੀ ‘ਤੇ ਚਲਾਈਆਂ ਗੋ+ਲੀਆਂ

ਸੈਮੀਨਾਰ ਵਿੱਚ ਉੱਘੇ ਸਮਾਜਸੇਵੀ ਭਗਵਾਨ ਦਾਸ ਗੁਪਤਾ, ਪੈਰਾ ਲੀਗਲ ਵਲੰਟੀਅਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਤੇ ਟ੍ਰੈਫਿਕ ਮਾਰਸ਼ਲ ਟ੍ਰੈਫਿਕ ਵਿੰਗ ਪੰਜਾਬ ਪੁਲਿਸ ਪਟਿਆਲਾ ਵਲੋਂ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਪ੍ਰਬੰਧਕ ਕਮੇਟੀ ਮੈਂਬਰਾਂ ਤੇ‌ ਮਿਡ – ਡੇ‌ ਮੀਲ ਵਰਕਰਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ, ਲੋਕ ਅਦਾਲਤਾਂ ਦੇ ਲਾਭ ਬਾਰੇ ਦੱਸਿਆ।ਭਗਵਾਨ ਦਾਸ ਗੁਪਤਾ ਨੇ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ-2017 ਬਾਰੇ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ ਬੱਸ ਤੇ ਕਾਰ ’ਚ ਭਿਆਨਕ ਹਾਦਸਾ, ਦੋ ਜਣਿਆਂ ਦੀ ਹੋਈ ਮੌ+ਤ

ੳਹਨਾਂ ਨੇ ਆਵਾਜਾਈ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ‌ ਅਤੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਕੌਮਾਂਤਰੀ ਸੂਫ਼ੀ ਗਾਇਕ ਸ਼ੌਕਤ ਅਲੀ ਦੀਵਾਨਾ ਨੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪਣੇ ਵਿਚਾਰ ਪੇਸ਼ ਕੀਤੇ। ਸੈਮੀਨਾਰ ਵਿੱਚ ਵੋਕੇਸ਼ਨਲ ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਪ੍ਰਿੰਸੀਪਲ‌ ਮੈਡਮ ਤਰੁਨ ਸ਼ਰਮਾਂ ਮਾਸਟਰ ਜ਼ਨਾਬ‌ ਬਹਾਦਰ ਸ਼ਾਹ, ਸਰੀਰਕ ਸਿੱਖਿਆ ਮਾਸਟਰ ਲਾਇਬ੍ਰੇਰੀਅਨ ਸੰਦੀਪ ਸਿੰਘ, ਰਵਿੰਦਰ ਜੀਤ ਸਿੰਘ, ਵੋਕੇਸ਼ਨਲ ਟ੍ਰੇਨਰ ਹਰਜੀਤ ਸਿੰਘ ਅਤੇ ਮਿਡ ਡੇ ਮੀਲ ਵਰਕਰਾਂ ਨੇ ਵੀ ਭਾਗ ਲਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

spot_img
spot_img

Share post:

Popular

More like this
Related

CM Nayab Singh Saini ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया

👉मेक इन इंडिया अभियान में मेक विद स्वीडन निभाएगा...