ਸੁਖਜਿੰਦਰ ਮਾਨ
ਬਠਿੰਡਾ, 25 ਸਤੰਬਰ- ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ.ਅਜਾਇਬ ਸਿੰਘ ਭੱਟੀ ਦੇ ਸਵਰਗੀ ਪਿਤਾ ਕਾਮਰੇਡ ਸ.ਅਰਜਨ ਸਿੰਘ ਦੀ 43ਵੀਂ ਬਰਸੀ ਗੁਰਦੁਆਰਾ ਜੀਵਨ ਪ੍ਰਕਾਸ਼, ਮਾਡਲ ਟਾਊਨ, ਬਠਿੰਡਾ ਵਿਖੇ ਮਨਾਈ ਗਈ।
ਇਸ ਸਮੇਂ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਲਵਾਈ ਅਤੇ ਸਾਬਕਾ ਐਮ.ਐਲ.ਏ. ਕਾਮਰੇਡ ਹਰਦੇਵ ਅਰਸ਼ੀ, ਮੈਂਬਰ ਪਾਰਲੀਮੈਂਟ ਸ੍ਰੀ ਮੁਹੰਮਦ ਸਦੀਕ ਅਤੇ ਐਮ.ਐਲ.ਏ ਨਿਹਾਲ ਸਿੰਘ ਵਾਲਾ ਸ.ਮਨਜੀਤ ਸਿੰਘ ਨੇ ਕਾਮਰੇਡ ਜੀ ਦੇ ਜੀਵਨ ਬਾਰੇ ਦੱਸਦਿਆਂ ਕਿਹਾ ਕਿ ਕਾਮਰੇਡ ਸ.ਅਰਜਨ ਸਿੰਘ ਜੀ ਵੱਲੋਂ ਫੌਜ ਦੀ ਨੌਕਰੀ ਛੱਡਣ ਤੋਂ ਬਾਅਦ ਗਰੀਬ, ਲੋੜਵੰਦ ਅਤੇ ਦੱਬੇ-ਕੁਚਲੇ ਲੋਕਾਂ ਦੀ ਭਲਾਈ ਲਈ ਸਿਰਤੋੜ ਯਤਨ ਕੀਤੇ। ਉਨਾਂ ਨੇ ਹਾਜ਼ਰ ਲੋਕਾਂ ਨੂੰ ਕਾਮਰੇਡ ਜੀ ਦੇ ਜੀਵਨ ਤੋਂ ਸੇਧ ਲੈਣ ਲਈ ਕਿਹਾ।
ਇਸ ਸਰਧਾਂਜਲੀ ਸਮਾਗਮ ਵਿੱਚ ਨਿੱਜੀ ਤੌਰ ਤੇ ਹਾਜ਼ਰ ਨਾ ਹੋਣ ਕਾਰਨ ਮੁੱਖ ਮੰਤਰੀ ਪੰਜਾਬ ਸ.ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਉਦਯੋਗ ਮੰਤਰੀ ਸ੍ਰੀ ਸੋਮ ਪ੍ਰਕਾਸ਼, ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਰਾਣਾ ਕੇ.ਪੀ.ਸਿੰਘ, ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖੜ, ਚੇਅਰਮੈਨ ਮੰਡੀ ਬੋਰਡ ਸ.ਲਾਲ ਸਿੰਘ, ਅਤੇ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੋਕ ਮਤਿਆਂ ਰਾਹੀਂ ਆਪਣੀ ਹਾਜ਼ਰੀ ਲਗਵਾਈ।
ਇਸ ਤੋਂ ਇਲਾਵਾ ਐਮ.ਐਲ.ਏ ਸ੍ਰੀਮਤੀ ਰੁਪਿੰਦਰ ਕੌਰ ਰੂਬੀ, ਐਮ.ਐਲ.ਏ ਸ.ਕੁਲਵੰਤ ਸਿੰਘ ਪੰਡੋਰੀ, ਕਾਰਜਕਾਰੀ ਪ੍ਰਧਾਨ ਪੰਜਾਬ ਕਾਂਗਰਸ ਸ੍ਰੀ ਪਵਨ ਗੋਇਲ ਹਾਜ਼ਰ ਸਨ। ਅੰਤ ਵਿੱਚ ਡਿਪਟੀ ਸਪੀਕਰ ਪੰਜਾਬ ਸ. ਅਜਾਇਬ ਸਿੰਘ ਭੱਟੀ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ।