ਰਾਮ ਸਿੰਘ ਕਲਿਆਣ
ਨਥਾਣਾ,25 ਮਈ: ਖੇਤੀਬਾੜੀ ਵਿਭਾਗ ਵਲੋਂ ਬਲਾਕ ਖੇਤੀਬਾੜੀ ਅਫ਼ਸਰ ਨਥਾਣਾ ਡਾ. ਜਸਕਰਨ ਸਿੰਘ ਕੁਲਾਰ ਦੀ ਅਗਵਾਈ ਹੇਠ ਨਥਾਣਾ ਵਿਖੇ ਸਾਉਣੀ ਦੀਆ ਫਸਲਾਂ ਸਬੰਧੀ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਕੈਂਪ ਦੀ ਸ਼ੁਰੂਆਤ ਵਿੱਚ ਡਾ. ਜਗਤ ਸਿੰਘ ਏ ਡੀ ਓ ਨਥਾਣਾ ਨੇ ਕਿਸਾਨਾਂ ਨੂੰ ਝੋਨੇ ਦੀਆਂ ਘੱਟ ਸਮਾਂ ਲੈਣ ਵਾਲਿਆਂ ਪ੍ਰਮਾਣਿਤ ਕਿਸਮਾਂ ਦੀ ਨਰੋਈ ਪਨੀਰੀ ਤਿਆਰ ਕਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਏ ਡੀ ਓ ਡਾ. ਹਰਦੀਪ ਸਿੰਘ ਵਲੋ ਕਿਸਾਨਾਂ ਨੂੰ ਨਰਮੇ ਦੀਆਂ ਪ੍ਰਮਾਣਿਤ ਕਿਸਮਾਂ ਅਤੇ ਬਿਜਾਈ ਦੇ ਸਹੀ ਢੰਗ ਅਤੇ ਫ਼ਸਲ ਦੇ ਮੁਢਲੇ ਵਿਕਾਸ ਲਈ ਖਾਦ ਖੁਰਾਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਨਰਮੇ ਦੀ ਫ਼ਸਲ ਤੇ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਖੇਤਾਂ ਦੇ ਆਲੇ ਦੁਆਲੇ ਤੋਂ ਨਦੀਨਾਂ ਨੂੰ ਨਸ਼ਟ ਕਰਨ ਦੀ ਅਪੀਲ ਕੀਤੀ। ਡਾ. ਜਸਕਰਨ ਸਿੰਘ ਕੁਲਾਰ ਏ ਓ ਅਤੇ ਡਾ.ਗੁਰਚਰਨ ਸਿੰਘ ਨਥਾਣਾ ਨੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਜਾਂ ਬਾਸਮਤੀ ਦੀ ਬਿਜਾਈ ਕਰਨ ਦੇ ਢੁਕਵੇਂ ਸਮੇਂ,ਸਿਫਾਰਿਸ਼ ਕਿਸਮਾਂ ਅਤੇ ਬਿਜਾਈ ਦੇ ਸਹੀ ਢੰਗਾਂ,ਖਾਦ ਅਤੇ ਸਿੰਚਾਈ ਬਾਰੇ ਜਾਣਕਾਰੀ ਦਿੱਤੀ । ਬਾਗਬਾਨੀ ਵਿਭਾਗ ਤੋਂ ਆਏ ਮੈਡਮ ਡਾ. ਰੀਨਾ ਰਾਣੀ ਬਾਗਵਾਨੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਦਸਦਿਆਂ ਵੱਧ ਤੋਂ ਵੱਧ ਫਲਦਾਰ ਬੂਟੇ ਅਤੇ ਘਰੇਲੂ ਬਗ਼ੀਚੀ ਲਗਾਉਣ ਬਾਰੇ ਪ੍ਰੇਰਿਤ ਕੀਤਾ।
Share the post "ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਅਤੇ ਬਾਸਮਤੀ ਨੂੰ ਤਰਜੀਹ ਦੇਣ -ਡਾ. ਕੁਲਾਰ"