ਸੁਖਜਿੰਦਰ ਮਾਨ
ਬਠਿੰਡਾ, 22 ਅਸਗਤ-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਵਾਇਤੀ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਦਿੱਤੇ ਜਾ ਰਹੇ ਲੁਭਾਉਣੇ ਲਾਲਚ ਪੰਜਾਬ ਨੂੰ ਹੋਰ ਕਰਜ਼ੇ ਦੀ ਦਲਦਲ ਵਿਚ ਲੈ ਕੇ ਜਾਵੇਗਾ। ਇਹ ਦਾਅਵਾ ਅੱਜ ਇੱਥੇ ਜਾਰੀ ਬਿਆਨ ਵਿਚ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸ) ਦੇ ਸੂਬਾ ਮੀਤ ਪ੍ਰਧਾਨ ਭੋਲਾ ਸਿੰਘ ਗਿੱਲ ਪੱਤੀ ਨੇ ਕਿਹਾ ਕਿ ਕਿਸੇ ਸਮੇਂ ਮੁਲਕ ਅੰਦਰ ਫੈਡਰਲਿਜ਼ਮ ਤੇ ਜਮਹੂਰੀਅਤ ਦਾ ਝੰਡਾ ਬਰਦਾਰ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ ਪਰ ਅੱਜ ਪੰਜਾਬ ਨੂੰ ਬਰਬਾਦੀ ਦੇ ਰਾਹ ਤੋਂ ਰੋਕਣ ਤੇ ਅਗਵਾਈ ਕਰਨ ਦੀ ਬਜਾਏ ਪੰਜਾਬ ਵਿਰੋਧੀ ਤਾਕਤਾਂ ਨਾਲ ਰਲ ਕੇ ਬੈਠ ਗਿਆ ਹੈ। ਜਿਸਦੇ ਚੱਲਦੇ ਪਹਿਲਾਂ ਖੇਤੀ ਬਿੱਲਾਂ ਦੀ ਹਿਮਾਇਤ ਕਰਕੇ ਨਮੋਸ਼ੀ ਝੱਲਣੀ ਪਈ। ਗਿੱਲਪੱਤੀ ਨੇ ਕਿਹਾ ਕਿ ਪੰਜਾਬ ਦੇ ਖ਼ਾਲੀ ਖਜਾਨੇ ਭਰਨ ਦੀ ਬਜਾਏ ਇਹ ਰਿਵਾਇਤੀ ਪਾਰਟੀਆਂ ਕੇਂਦਰੀ ਪਾਰਟੀਆਂ ਨਾਲ ਰਲ ਹੋਰ ਖ਼ਾਲੀ ਕਰਨ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇਹ ਰਿਵਾਇਤੀ ਪਾਰਟੀਆਂ ਵੱਡੀਆਂ ਰਿਆਇਤਾਂ ਦੇ ਗੱਫ਼ੇ ਵੰਡਣ ਲੱਗੀਆਂ ਹੋਈਆਂ ਹਨ ਪ੍ਰੰਤੂ ਉਹ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਵਿਚ ਬਿਲਕੁਲ ਨਾਕਾਮਯਾਬ ਸਾਬਤ ਹੋ ਰਹੀਆਂ ਹਨ ਕਿ ਉਹ ਸੂਬੇ ਦੇ ਲੋਕਾਂ ਸਿਰ ਚੜ੍ਹੇ ਤਿੰਨ ਲੱਖ ਕਰੋੜ ਦੇ ਕਰਜ਼ੇ ਦੀ ਦਲਦਲ ਵਿਚ ਕਿਵੇਂ ਕੱਢਣਗੀਆਂ ਤੇ ਵਿਦੇਸ਼ਾਂ ’ਚ ਜਾ ਰਹੇ ਨੌਜਵਾਨਾਂ ਨੂੰ ਰੋਕਣ ਲਈ ਕੀ ਉਪਰਾਲੇ ਕਰਨਗੀਆਂ। ਇਸਤੋਂ ਇਲਾਵਾ ਨਸ਼ਿਆਂ ਅਤੇ ਖੇਤੀ ਦੇ ਧੰਦੇ ਨੂੰ ਪੈਰਾਂ ਸਿਰ ਕਰਨ ਲਈ ਕੀ ਯਤਨ ਕੀਤੇ ਜਾਣਗੇ, ਬਾਰੇ ਬਿਲਕੁੱਲ ਚੁੱਪ ਹਨ। ਗਿੱਲਪਤੀ ਮੁਤਾਬਕ ਸੱਤਾ ਦੇ ਲਾਲਚ ਅਧੀਨ ਹੋਰ ਕਰਜੇ ਚ ਡੁਬੋਣ ਲਈ ਸਕੀਮਾਂ ਘੜੀਆਂ /ਦਿਤੀਆਂ ਜਾ ਰਹੀਆਂ ਹਨ। ਉਨ੍ਹਾਂ ਮੌਜੂਦਾ ਹਾਲਾਤਾਂ ’ਚ ਭਾਜਪਾ ਵਲੋਂ ਸੱਤਾ ਦੇ ਕੀਤੇ ਜਾ ਰਹੇ ਕੇਂਦਰੀਕਰਨ ਨੂੰ ਰੋਕ ਕੇ ਸੂਬਿਆਂ ਨੂੰ ਫੈਡਰਲ ਹੱਕ ਦਿਵਾਉਣ ਲੲਂੀ ਵੀ ਇੰਨਾਂ ਵੱਡੀਆਂ ਰਿਆਇਤੀ ਪਾਰਟੀਆਂ ਦੇ ਮਨਸੂਬੇ ’ਤੇ ਸ਼ੱਕ ਖ਼ੜਾ ਕਰਦਿਆਂ ਕਿਹਾ ਕਿ ਇਸਦੇ ਲਈ ਸਭ ਤੋਂ ਵੱਡਾ ਜਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਹੈ।
ਕੁਰਸੀ ਮੋਹ ਪੰਜਾਬ ਨੂੰ ਹੋਰ ਕਰਜੇ ਚ ਡੋਬੇਗਾ: ਗਿੱਲਪੱਤੀ
8 Views