ਜਲੰਧਰ: ਕੁਲੜ ਪੀਜ਼ਾ ਕੱਪਲ ਵਿਵਾਦਤ ਵੀਡੀਓ ਦਾ ਮਾਮਲਾ ਲਗਾਤਾਰ ਗਰਮਾਉਂਦਾ ਦਿਖਾਈ ਦੇ ਰਿਹਾ। ਹਰ ਦਿਨ ਇਸ ਮਾਮਲੇ ਨੂੰ ਲੈ ਕੇ ਕੋਈ ਨਾ ਕੋਈ ਬਿਆਨ ਸਾਹਮਣੇ ਆਉਂਦਾ ਰਹਿੰਦਾ ਹੈ। ਹੁਣ ਇਕ ਵਾਰ ਫੇਰ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਹੁਣ ਇਕ ਵਨੀਤ ਕੌਰ ਨਾਂਅ ਦੀ ਔਰਤ ਵਲੋ ਪੀਜ਼ਾ ਕੱਪਲ ਦੀ ਦੁਕਾਨ ਦੇ ਬਾਹਰ ਜਾ ਕੇ ਪ੍ਰਦਸ਼ਨ ਕੀਤਾ ਗਿਆ। ਵਨੀਤ ਕੌਰ ਦਾ ਕਹਿਣਾ ਹੈ ਕਿ ਸਹਿਜ ਦੀ ਮਾਂ ਵੱਲੋਂ ਇਹ ਬਿਆਨ ਦੇਣਾ ਗੱਲਤ ਹੈ ਕਿ 70% ਔਰਤਾਂ ਆਪਣੇ ਪਤੀ ਨਾਲ ਅਜਿਹਾ ਕੰਮ ਕਰਦੀਆਂ ਹਨ।
ਮੋਹਾਲੀ ਦੇ ਕੁਰਾਲੀ ਦੇ ਫ਼ੈਕਟਰੀ ‘ਚ ਅੱਗ ਲੱਗਣ ਵਾਲੀ ਘਟਨਾਂ ‘ਤੇ CM ਮਾਨ ਨੇ ਜੱਤਾਇਆ ਦੁੱਖ
ਵਨੀਤ ਕੌਰ ਨੇ ਕਿਹਾ ਕਿ ਪੀਜ਼ਾ ਕੱਪਲ ਦੀ ਮਾਂ ਵੱਲੋਂ ਦਿੱਤਾ ਗਿਆ ਬਿਆਨ ਕਿਨ੍ਹਾਂ ਕੂ ਸਹੀ ਹੈ? ਉਨ੍ਹਾਂ ਬਾਬਾ ਅੰਕੂਰ ਨਿਰੋਲਾਂ ਤੇ ਦੋਸ਼ ਲਗਾਏ ਹਨ ਕਿ ਉਹ ਇਨ੍ਹਾਂ ਕੱਪਲ ਨੂੰ ਸਪੋਰਟ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਬਾ ਅੰਕੂਰ ਨਿਰੋਲਾਂ ਨੇ ਵੀ ਉਨ੍ਹਾਂ ਤੇ ਦੋਸ਼ ਲੱਗਾ ਕੇ ਜੇਲ੍ਹ ਪਹੁੰਚਾਇਆ ਸੀ। ਪ੍ਰਦਰਸ਼ਨ ਕਰ ਰਹੀ ਮਹਿਲਾ ਨੂੰ ਕੁੱਝ ਸਮੇਂ ਬਾਅਦ ਜਲੰਧਰ ਦੇ ਥਾਣਾ ਨੰਬਰ 4 ਦੇ SHO ਵੱਲੋ ਮੌਕੇ ਤੇ ਗ੍ਰਿਫਤਾਰ ਕਰ ਲਿਆ ਜਾਂਦਾਂ ਹੈ ਤੇ ਪੁਲਿਸ ਥਾਣੇ ਲੈ ਜਾਇਆ ਜਾਂਦਾਂ ਹੈ।
Share the post "ਕੁਲੜ ਪੀਜ਼ਾ ਕੱਪਲ ਵਿਵਾਦਤ ਵੀਡੀਓ ਮਾਮਲਾ: ਔਰਤ ਨੇ ਪੀਜ਼ਾ ਕੱਪਲ ਖਿਲਾਫ਼ ਹੱਥ ‘ਚ ਬੋਰਡ ਫੜ ਕੀਤਾ ਪ੍ਰਦਰਸ਼ਨ, ਸਹਿਜ ਦੀ ਮਾਂ ਤੇ ਲਾਏ ਗੰਭੀਰ ਇੰਲਜ਼ਾਮ"